ਸੰਜੇ ਦੱਤ ਅਤੇ ਸ੍ਰੀਦੇਵੀ ਦੀ ਜੋੜੀ 25 ਸਾਲ ਬਾਅਦ ਧੂਮ ਮਚਾਏਗੀ

sanjay dutt and sridevi
ਬਾਲੀਵੁੱਡ ਦੇ ਮਾਚੋਮੈਨ ਸੰਜੇ ਦੱਤ ਅਤੇ ਰੂਪ ਦੀ ਰਾਣੀ ਸ੍ਰੀਦੇਵੀ ਦੀ ਜੋੜੀ 25 ਸਾਲ ਬਾਅਦ ਧੂਮ ਮਚਾਉਂਦੀ ਨਜ਼ਰ ਆਏਗੀ। ਨਿਰਦੇਸ਼ਕ ਅਭਿਸ਼ੇਕ ਵਰਮਨ ਨੇ ਆਪਣੀ ਅਗਲੀ ਫਿਲਮ ਲਈ ਸੰਜੇ ਦੱਤ ਅਤੇ ਸ੍ਰੀਦੇਵੀ ਨੂੰ ਚੁਣਿਆ ਹੈ। ਦੋਵੇਂ ਪਿਛਲੀ ਵਾਰ 1993 ਦੀ ਥ੍ਰਿਲਰ ‘ਗੁੰਮਰਾਹ’ ਵਿੱਚ ਇਕੱਠੇ ਨਜ਼ਰ ਆਏ ਸਨ ਅਤੇ ਹੁਣ 25 ਸਾਲ ਬਾਅਦ ਇਹ ਜੋੜੀ ਇੱਕ ਵਾਰ ਮੁੜ ਫਿਲਮੀ ਪਰਦੇ ‘ਤੇ ਦਿਖਾਈ ਦੇਵੇਗੀ।
ਅਭਿਸ਼ੇਕ ਵਰਮਨ ‘ਟੂ ਸਟੇਟਸ’ ਵਰਗੀ ਸੁਪਰਹਿੱਟ ਫਿਲਮ ਬਣਾ ਚੁੱਕੇ ਹਨ, ਜਿਸ ਵਿੱਚ ਆਲੀਆ ਭੱਟ ਅਤੇ ਅਰਜੁਨ ਕਪੂਰ ਸਨ। ਸੰਜੇ ਦੱਤ ਤੇ ਸ੍ਰੀਦੇਵੀ ਨਾਲ ਵਰੁਣ ਧਵਨ, ਆਲੀਆ ਭੱਟ ਅਤੇ ਸੋਨਾਕਸ਼ੀ ਸਿਨਹਾ ਦੀ ਤਿੱਕੜੀ ਵੀ ਹੋਵੇਗੀ।