ਸ੍ਰੀ ਅਕਾਲ ਤਖਤ ਸਾਹਿਬ ਨੇ ਜਾਰੀ ਕੀਤਾ ਫਰਮਾਨ, ਅਦਾਕਾਰਾਂ ਵਲੋ 5 ਪਿਆਰਿਆਂ ਦਾ ਕਿਰਦਾਰ ਨਿਭਾਉਣ ਤੇ ਮਨਾਹੀ

jathedar

ਅੰਮ੍ਰਿਤਸਰ, 5 ਅਪਰੈਲ, (ਪੋਸਟ ਬਿਊਰੋ)- ਸ੍ਰੀ ਅਕਾਲ ਤਖਤ ਦੇ 5 ਤਖਤਾਂ ਦੇ ਜਥੇਦਾਰਾਂ ਨੇ ਮੰਗਲਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ‘ਚ ਆਯੋਜਿਤ ਬੈਠਕ ‘ਚ ਵੱਖ-ਵੱਖ ਫੈਸਲੇ ਲਏ ਜਿਨ੍ਹਾਂ ਮੁਤਾਬਕ ਅਦਾਕਾਰ ਫਿਲਮਾਂ ‘ਚ 5 ਪਿਆਰਿਆਂ ਦਾ ਕਿਰਦਾਰ ਨਹੀਂ ਨਿਭਾਅ ਸਕਦੇ। ਬੈਠਕ ‘ਚ ਫੈਸਲਾ ਕੀਤਾ ਗਿਆ ਕਿ ਫਿਲਮਾਂ ‘ਚ ਸਿਰਫ ਉਹੀ ਲੋਕ ਪੰਜ ਪਿਆਰਿਆਂ ਦਾ ਕਿਰਦਾਰ ਨਿਭਾਅ ਸਕਦੇ ਹਨ ਜੋ ਸਿੱਖ ਮਰਿਯਾਦਾ ਦਾ ਪਾਲਣ ਕਰਨ ਵਾਲੇ ਸੱਚੇ ਸਿੱਖ ਹੋਣ।
ਜਥੇਦਾਰਾਂ ਨੇ ਪੰਜ ਪਿਆਰਿਆਂ ਦਾ ਨਕਲੀ ਭੇਸ ਧਾਰਨ ਕਰਨ ‘ਤੇ ਪੂਰਨ ਪਾਬੰਧੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਰਾਜਨੀਤਿਕ ਦਲਾਂ ਵਲੋਂ ਆਪਣੀ ਪਾਰਟੀ ‘ਚ ਸਰਵ ਉਚ ਸਨਮਾਨ ‘ਸਿਰੌਪਾਓ’ ਦਾ ਪ੍ਰਯੋਗ ਨਹੀਂ ਕਰ ਸਕਦੀ। ਉਨ੍ਹਾਂ ਨੇ ਕਿਹਾ ਕਿ ਸਾਰੇ ਰਾਜਨੀਤਿਕ ਦਲ ਸਿਰੌਪਾਓ ਦੇ ਸਥਾਨ ‘ਤੇ ਆਪਣਾ-ਆਪਣਾ ਚਿੰਨ੍ਹ ਬਣਵਾਉਣ ਅਤੇ ਪੰਜ ਪਿਆਰੇ ਕਿਸੇ ਨੂੰ ਸਿਰੌਪਾਓ ਦੇ ਕੇ ਸਨਮਾਨਿਤ ਨਹੀਂ ਕਰਨਗੇ। ਇਕ ਹੋਰ ਫੈਸਲੇ ‘ਚ ਕਿਹਾ ਗਿਆ ਹੈ ਕਿ ਵੱਖ-ਵੱਖ ਵਿਦਵਾਨਾਂ ਵਲੋਂ ਗੁਰੂਆਂ ਅਤੇ ਸਿੱਖਾਂ ਦੇ ਇਤਿਹਾਸ ਸੰਬੰਧੀ ਲਿਖੇ ਗ੍ਰੰਥ ਕਈ ਭੁਲੇਖੇ ਪੈਦਾ ਕਰਦੇ ਹਨ, ਇਸ ਲਈ ਐਸ.ਜੀ.ਪੀ.ਸੀ ਦੇ ਪ੍ਰਧਾਨ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਜਲਦੀ ਤੋਂ ਜਲਦੀ ਇਕ ਕਮੇਟੀ ਬਣਾ ਕੇ ਗੁਰੂਆਂ ਅਤੇ ਸਿੱਖਾਂ ਦੇ ਇਤਿਹਾਸ ‘ਚ ਸੋਧ ਕਰ ਕੇ ਫਿਰ ਤੋਂ ਗ੍ਰੰਥ ਪ੍ਰਕਾਸ਼ਿਤ ਕਰਨ ਅਤੇ ਉਸ ਦੇ ਆਧਾਰ ‘ਤੇ ਹੀ ਧਾਰਮਿਕ ਪ੍ਰਚਾਰ ਕੀਤਾ ਜਾਵੇ।