ਸ੍ਰੀਦੇਵੀ ਦੀ ਇੱਛਾ ਕਿ ਆਲੀਆ ਬਣੇ ‘ਚਾਲਬਾਜ਼’

sri devi
ਰੂਪ ਦੀ ਰਾਣੀ ਸ੍ਰੀਦੇਵੀ ਚਾਹੁੰਦੀ ਹੈ ਕਿ ਉਸ ਦੀ ਸੁਪਰਹਿੱਟ ਫਿਲਮ ‘ਚਾਲਬਾਜ਼’ ਦੇ ਰੀਮੇਕ ਵਿੱਚ ਆਲੀਆ ਭੱਟ ਕੰਮ ਕਰੇ। ਸ੍ਰੀਦੇਵੀ ਨੇ ਆਪਣੇ ਸਮੇਂ ਵਿੱਚ ਇੱਕ ਤੋਂ ਵੱਧ ਕੇ ਇੱਕ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਉਸ ਦੀ ਫਿਲਮ ‘ਮਿਸਟਰ ਇੰਡੀਆ’ ਵੀ ਸੁਪਰਹਿੱਟ ਰਹੀ ਹੈ। ਇਸ ਫਿਲਮ ਦੇ ਸੀਕਵਲ ਦੀਆਂ ਖਬਰਾਂ ਵੀ ਹਨ।
ਸ੍ਰੀਦੇਵੀ ਨੂੰ ਆਪਣੀ ਫਿਲਮ ‘ਮਿਸਟਰ ਇੰਡੀਆ’ ਬੜੀ ਪਸੰਦ ਹੈ। ਉਹ ਆਪਣੀ ਇੱਕ ਹੋਰ ਫਿਲਮ ਦਾ ਰੀਮੇਕ ਦੇਖਣਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਉਸ ਦੀ ਮੂਵੀ ‘ਚਾਲਬਾਜ਼’ ਦਾ ਰੀਮੇਕ ਬਣੇ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਹ ਕਿਸ ਹੀਰੋਇਨ ਨੂੰ ‘ਚਾਲਬਾਜ਼’ ਦੇ ਰੀਮੇਕ ਵਿੱਚ ਦੇਖਣਾ ਪਸੰਦ ਕਰੇਗੀ? ਉਸ ਨੇ ਕਿਹਾ; ਆਲੀਆ ਭੱਟ ਨੂੰ। ਉਸ ਨੇ ਕਿਹਾ ਕਿ ਆਲੀਆ ਕਾਫੀ ਨੈਚੁਰਲ ਅਦਾਕਾਰਾ ਹੈ। ਉਹ ਇੱਕੋ ਸਮੇਂ ਵੱਖ-ਵੱਖ ਕਿਰਦਾਰ ਨਿਭਾ ਸਕਦੀ ਹੈ।