ਸੋਲੋ ਫਿਲਮਾਂ ਨਹੀਂ ਚਾਹੁੰਦਾ : ਦਿਲਜੀਤ ਦੁਸਾਂਝ

diljit
‘ਉੜਤਾ ਪੰਜਾਬ’ ਵਿੱਚ ਆਪਣੇ ਅਭਿਨੈ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਦਿਲਜੀਤ ਦੁਸਾਂਝ ਹੁਣ ਆਪਣੀ ਹਾਲ ਹੀ ਵਿੱਚ ਆਈ ਫਿਲਮ ‘ਫਿਲੌਰੀ’ ਨੂੰ ਲੈ ਕੇ ਉਤਸੁਕ ਹਨ, ਜਿਸ ਵਿੱਚ ਮੁੱਖ ਭੂਮਿਕਾ ਵਿੱਚ ਅਨੁਸ਼ਕਾ ਸ਼ਰਮਾ ਹੈ। ਗੱਲਬਾਤ ਦੌਰਾਨ ਉਨ੍ਹਾ ਦੱਸਿਆ ਕਿ ਉਹ ਸਚੇਤ ਹੋ ਕੇ ਇਹ ਕੋਸ਼ਿਸ਼ ਕਰ ਰਹੇ ਹਨ ਕਿ ਆਪਣੇ ਕਿਰਦਾਰਾਂ ਨੂੰ ਨਹੀਂ ਦੋਹਰਾਉਣਗੇ ਤੇ ਇਸ ਤਰ੍ਹਾਂ ਦੀ ਸਕ੍ਰਿਪਟ ਦੀ ਚੋਣ ਕਰਨਗੇ, ਜੋ ਉਨ੍ਹਾਂ ਦੇ ਅੰਦਰ ਮੌਜੂਦ ਕਲਾਕਾਰ ਨੂੰ ਚੁਣੌਤੀ ਦਿੰਦੀ ਹੋਵੇ। ਪੇਸ਼ ਇਸੇ ਸਿਲਸਿਲੇ ਵਿੱਚ ਉਨ੍ਹਾਂ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਸੀਂ ‘ਫਿਲੌਰੀ’ ਦੇ ਕਲਾਕਾਰਾਂ ਦੇ ਦਲ ਵਿੱਚ ਕਿਸ ਤਰ੍ਹਾਂ ਸ਼ੁਮਾਰ ਹੋਏ?
– ਮੈਂ ਫਿਲਮ ਵਿੱਚ ਥੋੜ੍ਹੀ ਦੇਰ ਨਾਲ ਸ਼ਾਮਲ ਹੋਇਆ, ਕਿਉਂਕਿ ਜਦ ਤੱਕ ਮੈਂ ਫਿਲਮ ਵਿੱਚ ਆਇਆ, ਨਾ ਸਿਰਫ ਪੂਰੀ ਕਾਸਟ ਤੈਅ ਹੋ ਚੁੱਕੀ ਸੀ, ਬਲਕਿ ਇਸ ਦੇ ਸੰਗੀਤ ਨੂੰ ਵੀ ਅੰਤਿਮ ਰੂਪ ਦਿੱਤਾ ਜਾ ਚੁੱਕਾ ਸੀ। ਮੈਂ ਫਿਲਮ ਨੂੰ ਸਾਈਨ ਕੀਤਾ ਅਤੇ ਦੋ ਮਹੀਨੇ ਦੇ ਹੀ ਸਮੇਂ ਵਿੱਚ ਅਸੀਂ ਇਸ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ।
* ਤੁਸੀਂ ਇਹ ਫਿਲਮ ਕਿਸ ਕਾਰਨ ਸਾਈਨ ਕੀਤੀ?
– ਫਿਲਮ ਦਾ ਕਲਾਈਮੈਕਸ ਬਹੁਤ ਦਿਲਚਸਪ ਹੈ ਅਤੇ ਮੈਂ ਬਹੁਤ ਸ਼ਰਾਰਤੀ ਸੰਗੀਤਕਾਰ ਦਾ ਕਿਰਦਾਰ ਨਿਭਾ ਰਿਹਾ ਹਾਂ। ਮੈਂ ਜੀਵਨ ਵਿੱਚ ਅਜਿਹੀ ਫਿਲਮ ਕਦੇ ਨਹੀਂ ਕੀਤੀ ਤੇ ਮੇਰੇ ਕਿਰਦਾਰ ਦੇ ਕਈ ਰੰਗ ਹਨ, ਜਿਸ ਵਿੱਚ ਰੋਮਾਂਟਿਕ ਕਹਾਣੀ ਵੀ ਸ਼ਾਮਲ ਹੈ। ਫਿਲਮ ਵਿੱਚ ਹਿਊਮਰ, ਇਮੋਸ਼ਨ, ਡਰਾਮਾ ਅਤੇ ਰੋਮਾਂਸ ਹੈ ਤੇ ਕਿਉਂਕਿ ਮੈਂ ਅਜੇ ਤੱਕ ਪਰਦੇ ‘ਤੇ ਰੋਮਾਂਸ ਨਹੀਂ ਕੀਤਾ ਹੈ, ਇਸ ਲਈ ਇਹ ਫਿਲਮ ਮੇਰੇ ਕਾਫੀ ਨਵੀਂ ਹੈ।
* ਅਨੁਸ਼ਕਾ ਸ਼ਰਮਾ ਨੇ ਫਿਲਮ ਨੂੰ ਪ੍ਰੋਡਿਊਸ ਵੀ ਕੀਤਾ ਹੈ।
– ਅਨੁਸ਼ਕਾ ਬਹੁਤ ਸੰਵੇਦਨਸ਼ੀਲ ਅਭਿਨੇਤਰੀ ਹੈ ਤੇ ਉਸ ਨਾਲ ਕੰਮ ਕਰਨਾ ਬਹੁਤ ਮਜ਼ੇਦਾਰ ਰਿਹਾ। ਮੈਨੂੰ ਕਦੇ ਨਹੀਂ ਲੱਗਾ ਕਿ ਉਹ ਫਿਲਮ ਪ੍ਰੋਡਿਊਸਰ ਹੈ, ਉਸ ਨੇ ਮੇਰੇ ਨਾਲ ਹਮੇਸ਼ਾ ਇੱਕ ਸਹਿ-ਕਲਾਕਾਰ ਦੀ ਤਰ੍ਹਾਂ ਵਿਹਾਰ ਕੀਤਾ।
* ਤੁਸੀਂ ਅਜੇ ਤੱਕ ਬਾਲੀਵੁੱਡ ਦੀਆਂ ਦੋ ਅਭਿਨੇਤਰੀ (ਕਰੀਨਾ ਅਤੇ ਅਨੁਸ਼ਕਾ) ਨਾਲ ਕੰਮ ਕਰ ਚੁੱਕੇ ਹੋ, ਕੰਮ ਦੇ ਨਜ਼ਰੀਏ ਨਾਲ ਦੋਵਾਂ ਵਿੱਚ ਕਿੰਨੀ ਕੁ ਸਮਾਨਤਾ ਹੈ?
– ਕਰੀਨਾ ਕਪੂਰ ਅਤੇ ਅਨੁਸ਼ਕਾ ਸ਼ਰਮਾ ਵੱਡੀਆਂ ਸਟਾਰਸ ਹਨ ਅਤੇ ਆਪਣੇ ਕੰਮ ਦੇ ਪ੍ਰਤੀ ਬਹੁਤ ਸਮਰਪਿਤ ਹਨ। ਅਨੁਸ਼ਕਾ ਸ਼ਰਮਾ ਨੇ ਕੋਈ ਫਿਲਮ ਪਿਛੋਕੜ ਨਾ ਹੋਣ ਦੇ ਬਾਵਜੂਦ ਨਾ ਸਿਰਫ ਬਾਲੀਵੁੱਡ ਵਿੱਚ ਕੰਮ ਕੀਤਾ ਹੈ, ਬਲਕਿ ਖੁਦ ਨੂੰ ਚੰਗੇ ਸਿਨੇਮਾ ਦੇ ਨਾਲ ਵੀ ਜੋੜਿਆ ਹੈ।
* ਕੀ ਇਹ ਸੋਚਿਆ-ਸਮਝਿਆ ਫੈਸਲਾ ਹੈ ਕਿ ਤੁਸੀਂ ਆਪਣੀ ਪੰਜਾਬੀ ਫਿਲਮਾਂ ਤੋਂ ਪੂਰੀ ਤਰ੍ਹਾਂ ਉਲਟ ਫਿਲਮਾਂ ਦੀ ਕਹਾਣੀ ਦੀ ਚੋਣ ਕਰੋ?
-ਮੈਨੂੰ ਚੰਗਾ ਲੱਗਾ, ਜਦ ਮੇਰੀ ਰਾਹ ਵਿੱਚ ‘ਉੜਤਾ ਪੰਜਾਬ’ ਅਤੇ ‘ਫਿਲੌਰੀ’ ਵਰਗੀਆਂ ਫਿਲਮਾਂ ਆਈਆਂ। ਮੈਂ ਨਹੀਂ ਚਾਹੁੰਦਾ ਸੀ ਕਿ ਬਾਲੀਵੁੱਡ ਵਿੱਚ ਆਪਣੇ ਆਪ ਨੂੰ ਦੋਹਰਾਵਾਂ, ਕਿਉਂਕਿ ਮੈਂ ਆਪਣੇ ਪੂਰੇ ਕਰੀਅਰ ਵਿੱਚ ਪੰਜਾਬ ਵਿੱਚ ਦਰਸ਼ਕਾਂ ਦਾ ਮਨੋਰੰਜਨ ਕਰਦਾ ਰਿਹਾ ਹਾਂ। ਇਹ ਹਮੇਸ਼ਾ ਤੋਂ ਮੇਰਾ ਵਿਜ਼ਨ ਰਿਹਾ ਹੈ ਅਤੇ ਖੁਸ਼ਕਿਸਮਤੀ ਨਾਲ ਅਜਿਹਾ ਹੋ ਵੀ ਰਿਹਾ ਹੈ।
* ਕੀ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸੋਲੋ-ਹੀਰੋ ਫਿਲਮ ਦਾ ਹਿੱਸਾ ਬਣੋ?
– ਮੈਂ ਸੋਲੋ ਹੀਰੋ ਫਿਲਮਾਂ ਨਹੀਂ ਚਾਹੁੰਦਾ। ਮੈਂ ਅਜਿਹੀਆਂ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਦੀ ਕਹਾਣੀ ਚੰਗੀ ਹੋਵੇ ਅਤੇ ਜ਼ਿਆਦਾ ਕਲਾਕਾਰਾਂ ਦੀ ਮੌਜੂਦਗੀ ਦਾ ਮੇਰੇ ‘ਤੇ ਜ਼ਿਆਦਾ ਅਸਰ ਨਹੀਂ ਹੁੰਦਾ। ਸਟਾਰ ਕਾਸਟ ਨਾਲ ਫਰਕ ਨਹੀਂ ਪੈਂਦਾ, ਕਹਾਣੀ ਮਹੱਤਵ ਪੂਰਨ ਹੈ।