ਸੈਨ ਐਂਟੋਨੀਓ ਦੇ ਫੈਡੈਕਸ ਸੈਂਟਰ ਵਿੱਚ ਪੈਕੇਜ ਵਿੱਚ ਹੋਇਆ ਧਮਾਕਾ, 1 ਜ਼ਖ਼ਮੀ

ਟੈਕਸਸ, 20 ਮਾਰਚ (ਪੋਸਟ ਬਿਊਰੋ) : ਸੈਨ ਐਂਟੋਨੀਓ ਟੈਕਸਸ ਫਾਇਰ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਸ਼ਰਟਜ਼, ਟੈਕਸਸ ਵਿੱਚ ਫੈਡੈਕਸ ਡਿਸਟ੍ਰੀਬਿਊਸ਼ਨ ਸੈਂਟਰ ਵਿੱਚ ਇੱਕ ਪੈਕੇਜ ਵਿੱਚ ਹੋਏ ਧਮਾਕੇ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ।
ਇਸ ਧਮਾਕੇ ਕਾਰਨ ਫੈਡੈਕਸ ਦਾ ਕਰਮਚਾਰੀ ਜ਼ਖ਼ਮੀ ਜ਼ਰੂਰ ਹੋਇਆ ਪਰ ਉਸ ਨੂੰ ਮਿਲੇ ਜ਼ਖ਼ਮ ਜਾਨਲੇਵਾ ਨਹੀਂ ਸਨ। ਐਫਬੀਆਈ ਤੇ ਏਟੀਐਫ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫੈਡਰਲ ਏਜੰਟਸ ਦਾ ਕਹਿਣਾ ਹੈ ਕਿ ਇਹ ਪੈਕੇਜ ਪਹਿਲਾਂ ਹੋਏ ਹਮਲਿਆਂ ਦੇ ਨਾਲ ਸਬੰਧਤ ਹੋ ਸਕਦਾ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸੀਰੀਅਲ ਬਾਂਬਰ ਦਾ ਕੰਮ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਸ ਪੈਕੇਜ ਵਿੱਚ ਮੰਗਲਵਾਰ ਅੱਧੀ ਰਾਤ ਨੂੰ ਅਚਾਨਕ ਹੀ ਧਮਾਕਾ ਹੋ ਗਿਆ।