ਸੇਵਾ ਫੂਡ ਬੈਂਕ ਦੇ 7ਵੇਂ ‘ਸੇਵਾ ਵਰ੍ਹੇ’ ਨੂੰ ਸਮ੍ਰਪਿਤ ਕੀਰਤਨ ਦਰਬਾਰ 23 ਸਤੰਬਰ ਨੂੰ

12 Seva Food bankਮਿਸੀਸਾਗਾ: 7 ਸਾਲ ਪਹਿਲਾਂ ਹੋਂਦ ਵਿੱਚ ਆਏ ‘ਸੇਵਾ ਫੂਡ ਬੈਂਕ’ ਵੱਲੋਂ ਮਿਸੀਸਾਗਾ ਵਿੱਚ ਆਪਣੀਆਂ ਦੋ ਲੋਕੇਸ਼ਨਾਂ ਤੋਂ ਹਰ ਮਹੀਨੇ 800 ਪਰਿਵਾਰਾਂ ਦੀ ਖਾਧ ਸਮੱਗਰੀ ਨਾਲ ਸੇਵਾ ਕੀਤੀ ਜਾਂਦੀ ਹੈ। ਆਪਣੇ 7 ਸਾਲਾਂ ਦੇ ਸਫ਼ਲਤਾ ਭਰੇ ਸਫ਼ਰ ਨੂੰ ਸਮ੍ਰਪਿਤ ਹੋ ਕੇ ਸੇਵਾ ਫੂਡ ਬੈਂਕ ਵੱਲੋਂ 23 ਸਤੰਬਰ ਦਿਨ ਸ਼ਨਿਚਰਵਾਰ ਨੂੰ 2377 ਡਨਵਿੱਨ ਡਰਾਈਵ ਮਿਸੀਸਾਗਾ ਵਿੱਚ ਸਥਿਤ ਸ਼੍ਰੋਮਣੀ ਸਿੱਖ ਸੰਗਤ ਗੁਰੁਦਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ।
ਹਾਲ ਵਿੱਚ ਹੀ ਸੇਵਾ ਫੂਡ ਬੈਂਕ ਵੱਲੋਂ ਹੋਮ ਡੀਲੀਵਰੀ ਸੇਵਾ ਆਰੰਭੀ ਗਈ ਜਿਸ ਤਹਿਤ ਉਹਨਾਂ ਲੋੜਵੰਦਾਂ ਨੂੰ ਖਾਣਾ ਪਹੁੰਚਾਇਆ ਜਾਂਦਾ ਹੈ ਜੋ ਸਰੀਰਕ ਰੂਪ ਵਿੱਚ ਆ ਕੇ ਖਾਧ ਪਦਾਰਥ ਪ੍ਰਾਪਤ ਕਰਨ ਤੋਂ ਅਸਮਰੱਥ ਹੰੁਦੇ ਹਨ। ਸੇਵਾ ਫੂਡ ਬੈਂਕ ਦੀ ਬੋਰਡ ਮੈਂਬਰ ਕਿਰਨ ਕੌਰ ਬੱਟੂ ਦਾ ਮੰਨਣਾ ਹੈ ਕਿ ਸੇਵਾ ਦਾ ਸਮੁੱਚਾ ਕਾਰਜ ਕਮਿਊਨਿਟੀ ਦੀ ਮਦਦ ਤੋਂ ਬਿਨਾ ਸੰਭਵ ਨਹੀਂ ਹੋ ਸਕੱਣਾ ਸੀ। ਉਹਨਾਂ ਨੇ ਸੰਸਥਾ ਦੇ ਵਾਲੰਟੀਅਰਾਂ, ਦਾਨੀਆਂ, ਸਟਾਫ ਅਤੇ ਕਮਿਊਨਿਟੀ ਭਾਈਵਾਲਾਂ ਦਾ ਪਾਏ ਜਾਂਦੇ ਯੋਗਦਾਨ ਲਈ ਧੰਨਵਾਦ ਕੀਤਾ।
ਸੇਵਾ ਫੂਡ ਬੈਂਕ ਦੇ ਇੱਕ ਹੋਰ ਬੋਰਡ ਮੈਂਬਰ ਮਨਰਾਜ ਸਿੰਘ ਪਨੂੰ ਮੁਤਾਬਕ ਉਹ ਚਾਹੁੰਦੇ ਹਨ ਕਿ ਜਿਹੜੇ ਲੋਕ ਅੱਜ ਸੇਵਾ ਫੂਡ ਬੈਂਕ ਤੋਂ ਮਦਦ ਲੈਂਦੇ ਹਨ, ਜੇਕਰ ਕੱਲ ਨੂੰ ਉਹਨਾਂ ਦੇ ਹਾਲਾਤ ਚੰਗੇ ਹੋ ਜਾਂਦੇ ਹਨ ਤਾਂ ਉਹ ਵਾਲੰਟੀਅਰ ਬਣ ਕੇ ਸੇਵਾ ਕਰਨ।