ਸੇਵਾ ਦਲ-ਫੂਡ ਅਡਵੈਂਚਰ, ਤਜ਼ਰਬਾ ਕਾਮਯਾਬ ਰਿਹਾ

23 ਦਸੰਬਰ, 2017 ਸ਼ਾਮ ਨੂੰ ਬਜ਼ੁਰਗ ਸੇਵਾ ਦਲ ਵਲੋਂ ਐਮ ਪੀਜ ਼ਨਾਲ ਮੀਟ ਐਂਡ ਗਰੀਟ ਡਿਨਰ ਪ੍ਰੋਗਰਾਮ ਅਤੀ ਕਾਮਯਾਬ ਰਿਹਾ। ਹਉਸ ਫੁਲ ਹਾਜਰੀ ਨਾਲ ਸਭ ਮਹਿਮਾਨ ਸਮੇ ਸਿਰ ਪਹੁੰਚੇ ਅਤੇ ਪਰੋਗਰਾਮ ਦਾ ਅਨੰਦ ਮਾਣਿਆ। ਨਾ ਬਹੁਤੀ ਲੈਕਚਰਬਾਜੀ ਹੋਈ ਅਤੇ ਨਾ ਰਵਾਇਤਨ ਡੀ ਜੇ ਦਾ ਖੱਪ ਖਾਨਾ ਸੁਨਣ ਨੂੰ ਮਿਲਿਆ। ਸੰਪੂਰਣ ਪ੍ਰੋਗਰਾਮ ਸਲੀਕੇ ਨਾਲ ਨੇਪਰੇ ਚੜਿਆ। ਕਿਉਂਕਿ ਇਸ ਰੈਸਟੋਰੈਂਟ ਵਿਚ ਐਡੀ ਵੱਡੀ ਹਾਜਰੀ ਨਾਲ ਇਹ ਪਹਿਲਾ ਪੰਜਾਬੀ ਪ੍ਰੋਗਰਾਮ ਸੀ, ਫਲਸਰੂਪ ਲੈਂਗੂਏਜ ਬੈਰੀਅਰ ਕਾਰਣ ਥੋੜਾ ਅਸੁਵੀਧਾ ਹੋਈ ਅਤੇ ਭਾਂਡੇ-ਟੀਂਡੇ ਦੀ ਘਾਟ ਵੀ ਮਹਿਸੂਸ ਕੀਤੀ ਗਈ। ਬਹਿਰੇ ਕੇਵਲ ਆਪਣੀ ਵੀਅਤਨਮ ਜ਼ੁਬਾਨ ਹੀ ਸਮਝਦੇ ਸਨ। ਫਿਰ ਵੀ ਉਨ੍ਹਾ ਨੇ ਜੀ ਜਾਨ ਨਾਲ ਸੇਵਾ ਕਰਨ ਦੀ ਕੀਤੀ।
5 ਕਨਫਰਮਡ ਐਮ ਪੀਜ ਼ਵਿਚੋਂ ਕੇਵਲ ਦੋ ਡਿਨਰ ਵਿਚ ਸ਼ਾਮਲ ਹੋ ਸਕੇ। ਮੈਡਮ ਸੋਨੀਆ ਸਿੱਧੂ ਅਤੇ ਰਾਜ ਗੇ੍ਰਵਾਲ ਪਾਰਟੀ ਦਾ ਸਿੰਗਾਰ ਬਣੇ। ਬੀਬੀ ਰੂਬੀ ਸਹੋਤਾ ਦਾ ਇਕ ਦਿਨ ਪਹਿਲਾਂ ਫੋਨ ਆ ਗਿਆ ਸੀ ਕਿ ਉਹ ਫੈਮਲੀ ਅਮਰਜੈਂਸੀ ਕਾਰਣ ਨਹੀਂ ਆ ਸਕਣਗੇ। ਸਰਦਾਰ ਰੁਮੇਸ਼ਰ ਸਿੰਘ ਸੰਘਾ ਅਤੇ ਬੀਬੀ ਕਮਲ ਖੈਰਾ ਦੀ ਬਿਨਾ ਇਤਲਾਹ ਗੈਰ ਹਾਜਰੀ ਲਗਾਈ ਗਈ। ੀੲਸ ਸਮੇ ਰਾਜ ਗਰੇਵਾਲ ਜੀ ਨੂੰ ਪਬਲਿਕ ਰੇਟਿੰਗ ਮੁਤਾਬਿਕ, ਮਨਿਸਟਰ ਨਵਦੀਪ ਸਿੰਘ ਬੈਂਸ ਤੋਂ ਦੂਸਰੇ ਨੰਬਰ ਉਪਰ ਗਿਣਿਆ ਜਾ ਰਿਹਾ ਹੈ। ਉਨ੍ਹਾ ਤਕ ਇਹ ਫੀਡਬੈਕ ਦਿਤੀ ਗਈ ਕਿ ਆਪਣੇ ਹੀ ਐਮ ਪੀਜ ਼ਵਲੋਂ ਭਾਈਚਾਰੇ ਦੇ ਸੱਦਿਆਂ ਨੂੰ ਅਣਗੌਲੇ ਕਰਨਾ ਸ਼ੋਭਾਜਨਕ ਨਹੀਂ ਹੈ।
ਰਾਜ ਗਰੇਵਾਲ ਜੀ ਨੇ ਸਭਾ ਵਿਚੋਂ ਉਠਾਏ ਗਏ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿਤੇ। ੰਰਦਾਰ ਹਜੂਰਾ ਸਿੰਘ ਨੇ ਅਪਣੀ ਕੰਪਨੀ ਐਮ ਡੀ ਏ ਦੇ ਅਮਰੀਕਨ ਆਰਡਰਜ ਼ਨਾ ਮਿਲ ਸਕਣ ਨੂੰ ਕੈਨੇਡੀਅਨ ਸਰਕਾਰ ਦੀ ਨਾਕਾਮਯਾਬੀ ਗਰਦਾਨਿਆ। ਅਜੀਤ ਸਿੰਘ ਰੱਖੜਾ ਨੇ ਡਾਈਵੋਰਸ ਕੇਸਾਂ ਵਿਚ ਔਰਤਾਂ ਦੇ ਉਲਾਰ ਹੱਕਾਂ ਬਾਰੇ ਵਰਨਣ ਕੀਤਾ ਅਤੇ ਇਸ ਉਪਰ ਨਵੀਂ ਲੈਜਿਸਲੇਸ਼ਨ ਬਣਾਉਣ ਲਈ ਬੇਨਤੀ ਕੀਤੀ ਕਿਉਂਕਿ ਇਹ ਸਭ ਕੁਝ ਪੰਜਾਬੀ ਭਾਈਚਾਰੇ ਲਈ ਬਹੁਤ ਅਸਿਹ ਹੈ। ਉਸ ਮਸਲੇ ਨੂੰ ਗ੍ਰੇਵਾਲ ਸਹਿਬ ਨੇ ਬੜੀ ਗੰਭੀਰਤਾ ਨਾਲ ਸੁਣਿਆ।ਬੇਸ਼ਕ ਫੋਰਨ ਇਨਕਮ ਬਾਰੇ ਗਰੇਵਾਲ ਸਹਿਬ ਨੇ ਸਭਾ ਵਿਚ ਕੋਈ ਇਕਰਾਰ ਪੱਖੀ ਜਿ਼ਕਰ ਨਹੀਂ ਕੀਤਾ ਪਰ ਸਕੱਤਰ ਨੇ ਉਨ੍ਹਾਂ ਵਲੋਂ ਪਿਛਲੇ ਦਿਨਾ ਵਿਚ ਦਿਤੇ ਹਾਂ ਪੱਖੀ ਹੁੰਘਾਰੇ ਦੀ ਯਾਦ ਦੁਬਾਰਾ ਦਿਵਾਈ। ਬੇਨਤੀ ਕੀਤੀ ਗਈ ਕਿ ਜਿਵੇਂ ਬੀਬੀ ਅਮ੍ਰਿਤ ਮਾਂਗਟ ਨੇ ਗਰੀਬੀ ਰੇਖਾ ਵਧਵਾ ਕੇ ਭਾਈਚਾਰੇ ਦੀਆਂ ਅਸੀਸਾਂ ਲਈਆਂ ਹਨ, ਉਵੇਂ ਹੀ ਸਾਡੇ ਸਾਰੇ ਐਮ ਪੀ ਰਲ ਕੇ ਐਫਰਟ ਕਰਨਗੇ ਅਤੇ ‘ਘੱਟੋ ਘਟ ਫਾਰਨ ਇਨਕਮ ਲਿਮਟ` ਸਥਾਪਤ ਕਰਵਾ ਕੇ ਪੰਜਾਬੀ ਭਾਈਚਾਰੇ ਦਾ ਮਾਣ ਬਣਨਗੇ।
ਇਸ ਖਬਰ ਨਾਲ ਸੰਬੰਧਿਤ ਪੰਨਾ ਨੰਬਰ 15 ਦੇਖੋ।