ਸੇਵਾਦਲ ਵੱਲੋਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਦੀ ਸਰਾਹਨਾ

ਸਸਤੀਆਂ ਫੀਊਨਰਲ ਸੇਵਾਵਾਂ ਵਾਸਤੇ ਬਰੈਂਪਟਨ ਵਿਚ ਵਿਚਰ ਰਹੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਭਾਈਚਾਰੇ ਵਿਚ ਸਸਤੀਆਂ ਫੀਊਨਰਲ ਸੇਵਾਵਾਂ ਦਾ ਪ੍ਰਚਾਰ ਕਰ ਰਹੀ ਹੈ। ਲੋਕਾਂ ਨੂੰ ਉਤਸ਼ਾਹਤ ਕਰ ਰਹੀ ਹੈ ਕਿ ਸਸਤੇ ਫੀਊਨਰਲ ਕੀਤੇ ਜਾਣ। ਸੇਵਾਦਲ ਦਾ ਇਹੀ ਇਕੋ ਇਕ ਮਕਸਦ ਸੀ, ਹੈ ਅਤੇ ਰਹੇਗਾ ਕਿ ਇਸ ਸੋਸ਼ਲ ਈਵਲ (ਮਹਿੰਗੇ ਫੀਊਨਰਲ ਦੀ ਭੇਟਚਾਲ) ਨੂੰ ਨੱਥ ਪਾਈ ਜਾ ਸਕੇ। ਬਜ਼ੁਰਗ ਸੇਵਾਦਲ ਅਸੋਸੀਏਸ਼ਨ ਦੇ ਇਸ ਚੰਗੇ ਉਪਰਾਲੇ ਦੀ ਭਰਪੁਰ ਸਰਾਹਨਾ ਕਰਦਾ ਹੈ। ਕਿਓਂ ਕਿ ਇਹ ਕੰਮ ਬੜੀ ਦੇਰ ਪਹਿਲਾਂ ਸੇਵਾਦਲ ਦੇ ਸੇਵਾਦਾਰਾ ਨੇ ਹੀ ਇਨਵੈਂਟ ਕੀਤਾ ਸੀ। ਇਸ ਸ਼ੁਭ ਕਾਰਜ ਨੂੰ ਹੁਣ ਸੇਵਾਦਲ ਦੇ ਮੈਂਬਰ ਉਚ ਪੱਧਰ ਉੁਪਰ ਕਰ ਰਹੇ ਹਨ। ਫਰਕ ਕੇਵਲ ਇਤਨਾ ਹੈ ਕਿ ਅਸੋਸੀਏਸ਼ਨ ਮੁਫਤ ਸਵਿਧਾ ਵਿਚ ਵਿਸ਼ਵਾਸ ਕਰਦੀ ਹੈ ਅਤੇ ਸੇਵਾਦਲ ਫੀਸ ਲੈਕੇ ਰਜਿਸਟਰ ਕਰਦਾ ਹੈ। ਇਹ ਫੀਸ ਫਾਈਨਲ ਬਿਲ ਵਿਚ ਅਡਜੱਸਟ ਹੋ ਜਾਂਦੀ ਹੈ ਅਤੇ ਕੰਮ ਵਿਚ ਖੂਬਸੁਰਤੀ ਅਤੇ ਕਨੇਡੀਅਨ ਕਦਰਾਂ ਕੀਮਤਾ ਅਨੁਸਾਰ ਵਧੀਆਪਨ ਲਿਆਉਣ ਵਿਚ ਮਦਤ ਕਰਦੀ ਹੈ। ਦੂਸਰਾ ਫਰਕ ਇਹ ਹੈ ਕਿ ਸੇਵਾਦਲ ਨੇ ਦੋ ਵਖ ਵਖ ਫੀਊਨਰਲ ਹੋਮਾ ਨੂੰ ਪੈਨਲ ਉਪਰ ਲੈ ਲਿਆ ਹੈ। ਦੋਨਾ ਫੀਊਰਲ ਹੋਮਾ ਦਾ ਕੰਪੀਟੀਸ਼ਨ ਰਹੇਗਾ, ਕੀਮਤਾ ਨਹੀਂ ਵਧਾ ਸਕਣਗੇ। ਨਵਾ ਫੀਊਨਰਲ ਹੋਮ ਆਪਣੇ ਸਾਰੇ ਕੰਮ ਹਿੰਦੀ ਅਤੇ ਪੰਜਾਬੀ ਵਿਚ ਕਰਦਾ ਹੈ ਅਤੇ ਇਹ ਸਭ ਸੇਵਾ ਵੈਬਸਾਈਟ ਉਪਰ ਵੀ ਉਪਲੱਭਦ ਹੈ। ਉਸਦੇ ਡਬਿਆਂ ਦੇ ਰੇਟਾਂ ਵਿਚ ਵੀ ਬਹੁਤ ਫਰਕ ਹੈ। ਹੋਰ ਜਾਣਕਾਰੀ ਲਈ ਸਕੱਤ੍ਰ ਰੱਖੜਾ 905 794 7882 ਜਾਂ ਪ੍ਰਧਾਨ ਘਈ 647 993 0330