ਸੇਵਾਦਲ ਵਲੋਂ ਲਾਈਫ ਸਰਟੀਫਿਕੇਟ ਕੈਂਪ 11 ਨਵੰਬਰ ਨੂੰ

ਬਰੈਂਪਟਨ: ਤਿੰਨ ਸਾਲਾ ਤੋਂ ਲਗਾਤਾਰ ਲਾਈਫ ਸਰਟੀਫਿਕੇਟ ਕੈਂਪ ਦੀਆਂ ਸੇਵਾਵਾਂ ਦੇਂਦਾ ਆ ਰਿਹਾ ‘ਸੇਵਾਦਲ-ਕੈਂਪ` ਇਸ ਸਾਲ ਵੀ ਪਹਿਲੇ ਵਾਲੀ ਜਗਾਹ ਯਾਨੀ ਗੁਰੂ ਤੇਗਬਹਾਦੁਰ ਇੰਟਰਨੈਸ਼ਨਲ ਸਕੂਲ ਵਿਚ ਲਗੇਗਾ। ਕਾਨਸੂਲੇਟ ਆਫਿਸ ਅਧਿਕਾਰੀ ਠੀਕ 10 ਵਜੇ ਸਕੂਲ ਪਹੁੰਚ ਜਾਣਗੇ। ਅਸੀਂ ਹਰ ਸਾਲ ਦੀ ਤਰ੍ਹਾ ਅਭਿਲਾਸ਼ੀਆਂ ਨੂੰ ਬੇਨਤੀ ਕਰਦੇ ਹਾਂ ਕਿ ਕੈਂਪ ਤੋਂ ਪਹਿਲਾਂ ਆਪਣੇ ਸਮੇ ਦੀ ਸਲਾਟ ਬੁਕਿੰਗ ਜਰੂਰ ਕਰਵਾਓ ਜੀ। ਇਸ ਨਾਲ ਸਭ ਦਾ ਸਮਾ ਬਚਦਾ ਹੈ ਅਤੇ ਪ੍ਰੇਸ਼ਾਨੀ ਵੀ ਕੋਈ ਨਹੀਂ ਹੁੰਦੀ। ਕਨੇਡਾ ਵਿਚ ਸਭ ਕੰਮਾ ਦੀ ਪਲੈਨਿੰਗ ਕਰਨਾ ਅਤੀ ਜਰੂਰੀ ਮੰਨਿਆ ਗਿਆ ਹੈ। ਸਭ ਦਫਤਰਾਂ ਵਿਚ ਅਪੁਇੰਟਮੈਂਟ ਸਿਸਟਮ ਨਾਲ ਕੰਮ ਹੁੰਦੇ ਹਨ ਅਤੇ ਲੋਕ ਆਪਣੇ ਦਿਤੇ ਸਮੇ ਉਪਰ ਪੁਜਕੇ ਜਿਥੇ ਆਪਣਾ ਸਮਾ ਬਚਾਉਂਦੇ ਹਨ ਉਥੇ ਦਫਤਰ ਦੀ ਮਦਤ ਵੀ ਕਰਦੇ ਹਨ।
ਖਬਰ ਪੜ੍ਹਕੇ ਡੀਸਾਈਡ ਕਰੋ ਕਿ ਕਿਨੇ ਵਜੇ ਤੁਸੀਂ ਆਉਣਾ ਚਹੁੰਦੇ ਹੋ। ਉਸੇ ਟਾਈਮ ਸਲਾਟ ਯਾਨੀ ਉਸੇ ‘ਸਮਾ-ਅਵਧੀ` ਉਪਰ ਹਾਜਰ ਹੋਵੋ। 10-15 ਮਿਨਟ ਵਿਚ ਕੰਮ ਹੋ ਜਾਵੇਗਾ। ਨਾ ਤੁਹਾਨੂੰ ਉਡੀਕਣਾ ਪਵੇ, ਨਾ ਹੀ ਸਾਨੂੰ ਸਮੋਸੇ ਲਿਆਉਣੇ ਪੈਣ। ਅਸੀਂ ਅਪੰਗ ਅਤੇ ਬਹੁਤ ਬਿਰਧ ਬੰਦਿਆ ਲਈ ਵਖ ਪਰਿਉਰਿਟੀ ਰਖਾਂਗੇ। ‘ਸਮਾ’ ਅੰਕਤ ਫਾਰਮ 2 ਸਥਾਨਾ ਉਪਰ ਮਿਲਣਗੇ। ਵੈਸਟ ਬਰੈਂਪਟਨ ਲਈ, ਗੁਰੂ ਤੇਗਬਹਾਦੁਰ ਸਕੂਲ ਜੋ ਕਨੇਡੀ ਅਤੇ ਸੰਡਲਵੁਡ ਪਾਰਕਵੇ ਕਰਾਸਿੰਗ ਉਪਰ ਪਲਾਜ਼ੇ ਵਿਚ ਹੈ। ਈਸਟ ਬਰੈਂਪਟਨ ਲਈ ‘ਸੁਖਮਨੀ ਹੋਮੀਓ ਪੈਥੀ ਕਲਿਨਿਕ` ਜੋ ਏਅਰਪੋਰਟ ਸੰਡਲਵੁਡ ਪਾਰਕਵੇ ਕਰਾਸਿੰਗ ਉਪਰ ਮੀਆਂ ਗਰੋਸਰ ਵਾਲੇ ਪਲਾਜ਼ੇ ਵਿਚ ਹੈ। ਕਿਸੇ ਵੀ ਦਫਤਰ ਪਹੁੰਚਣ ਤੋਂ ਪਹਿਲਾਂ ਫੋਨ ਕਰਨਾ ਜਰੂਰੀ ਹੈ ਜੀ। ਇਹ ਵਲੰਟੀਅਰ ਕੰਮ ਹੈ। ਹਰ ਸਮੇ ਵਲੰਟੀਅਰ ਬੰਦੇ ਦਾ ਹਾਜਰ ਹੋਣਾ ਮੁਮਕਿਨ ਨਹੀਂ ਹੈ ਜੀ। ਜਰੂਰੀ ਨਹੀਂ ਕਿ ਇਕ ਇਕ ਬੰਦਾ ਫਾਰਮ ਵਾਸਤੇ ਆਵੇ। ਇਕੋ ਬੰਦਾ ਬਾਕੀ ਸਾਥੀਆਂ ਦੀ ਲਿਸਟ (ਨਾਮ ਅਤੇ ਫੋਨ ਨੰਬਰ ਲਿਖਤ) ਲਿਆਕੇ ਵੀ ਇਕੱਠੇ ਫਾਰਮ ਲਿਜਾ ਸਕਦਾ ਹੈ।
ਆਸ ਕਰਦੇ ਹਾਂ ਕਿ ਸਭ ਸੱਜਣ ਸਾਡੀ ਬੇਨਤੀ ਪਰਵਾਨ ਕਰਨਗੇ। ਕੈਂਪ ਸਮੇ ਜੋ ਸੱਜਣ ਬਿਨਾ ਰਜਿਸਰੇਸ਼ਨ ਪਹੁੰਚਣਗੇ, ਉਨ੍ਹਾ ਨੂੰ ਬਹੁਤ ਲੰਬਾ ਸਮਾ ਉਡੀਕਣਾ ਪਾਵੇਗਾ। ਹੋਰ ਜਾਣਕਾਰੀ ਲਈ ਰੱਖੜਾ 905 794 7882, ਕਾਲੀਆ 647 528 3033 ਕੈਪਟਨ ਵਿਰਕ 647 631 9445, ਪ੍ਰਿੰਸੀਪਲ ਸੰਜੀਵ ਧਵਨ – ਗੁਰੂ ਤੇਗਬਹਾਦੁਰ ਇੰਟਰਨੈਸ਼ਨਲ ਸਕੂਲ ਫੋਨ 905 840 4500 ਉੁਪਰ ਸੰਪਰਕ ਕਰੋ ਜੀ।