ਸੇਵਾਦਲ ਦੀ ਮੀਟਿੰਗ ਹੋਈ, ਭਾਈਚਾਰੇ ਦਾ ਮੁਫਤ ਮੇਲਾ 23 ਜੂਨ ਨੂੰ

ਸੇਵਾਦਲ ਦੀ ਮੀਟਿੰਗ 1 ਜੂਨ ਨੂੰ ਐਫ ਬੀ ਆਈ ਸਕੂਲ ਵਿਚ ਹੋਈ। ਮਕਸਦ ਈਵੈਂਟ ਬਾਰੇ ਅੱਪਡੇਟ ਕਰਨਾ ਅਤੇ ਹਰ ਕਲੱਬ ਵਲੋਂ ਬਣਦਾ ਯੋਗਦਾਨ ਲੈਣਾ ਸੀ। ਇਸ ਮੀਟਿੰਗ ਵਿਚ ਈਵੈਂਟ ਬਾਰੇ ਐਨਾ ਉਤਸ਼ਾਹ ਵੇਖਿਆ ਗਿਆ ਕਿ 5 ਮਿੰਟਾ ਵਿਚ ਨੋਟਾਂ ਦਾ ਢੇਰ ਲਗ ਗਿਆ। ਦਸਿਆ ਗਿਆ ਕਿ 2018 ਪੰਜਵਾਂ ਮੇਲਾ ਜੋ ਪੰਜਾਬੀ ਭਾਈਚਾਰੇ ਨੂੰ ਕਨੇਡੀਅਨ ਕਦਰਾਂ ਕੀਮਤਾ ਨਾਲ ਜੋੜਦਾ ਹੈ, 23 ਜੂਨ, 2018 ਨੂੰ ਬਰੈਂਪਟਨ ਸੌਕਰ ਸੈਂਟਰ ਵਿਚ ਦੁਪਹਿਰੇ 12,30 ਤੋਂ 4 ਵਜੇ ਤਕ ਹੋ ਰਿਹਾ ਹੈ। ਫੋਨ ਕਾਲਾ ਆ ਰਹੀਆ ਹਨ ਪਤਾ ਕਰਨ ਲਈ ਕਿ ਇਸ ਵਾਰ ਕੀ ਕੁਝ ਹੋ ਰਿਹਾ ਹੈ। ਫੋਨ ਇਸ ਲਈ ਵੀ ਆ ਰਹੇ ਹਨ ਕਿ ਲੋਕਾਂ ਨੂੰ ਪਤਾ ਹੈ ਕਿ ਮੇਲੇ ਦੇ ਸਾਰੇ ਸੁਆਦ ਲੈਣ ਲਈ ਬੁਕਿੰਗ ਕਰਨਾ ਜਰੂਰੀ ਹੁੰਦਾ ਹੈ। ਪ੍ਰੋਗਰਾਮ ਦਾ ਵੇਰਵਾ ਨਿਮਨ ਲਿਖਤ ਹੈ।
1- ਬਹੁਤ ਸੁਆਦੀ ਲੰਚ ਬਾਕਸ ਅੰਦਰ ਦਾਖਲ ਹੋਣ ਤੋਂ ਪਹਿਲਾਂ ਦਿਤਾ ਜਾਵੇਗਾ। ਜਿਸ ਵਿਚ ਰੈਫਲ-ਟਿਕਟ ਪਈ ਮਿਲੇਗੀ। ਉਸਨੂੰ ਸਾਂਭ ਲੈਣਾ ਹੈ, ਤਿੰਨ ਕੀਮਤੀ ਇਨਾਮ ਨਿਕਲਣਗੇ। ਕੇਵਲ ਹਾਜਰ ਬੰਿਦਆਂ ਨੂੰ ਦਿਤੇ ਜਾਣਗੇ।
2- 10 ਬੰਦਿਆਂ ਦੇ 50 ਸਾਲਾ ਜਾ ਇਸ ਤੋਂ ਵਧੇਰੇ ਸਾਲਾ ਸ਼ਾਦੀ ਸਾਲ-ਗ੍ਰਿਹਾਂ (ਐਨਵਰਸਰੀਆਂ) ਮਨਾਈਆ ਜਾਣਗੀਆਂ। ਬਾਜੇ ਗਾਜੇ ਨਾਲ ਅਯੋਜਿਨ ਹੋਵੇਗਾ। ਵਿਆਂਧੜ ਜੋੜੀਆਂ ਦਾ ਸਮੂਹ ਕੁਨਬਾ ਹਾਜਰ ਹੋਵੇਗਾ ਅਤੇ ਸ਼ਾਦੀ ਦੀ ਸ਼ਾਨੋ ਸ਼ੌਕਤ ਦਾ ਭਾਗੀਦਾਰ ਅਤੇ ਚਸ਼ਮਦੀਦ ਬਣੇਗਾ। ਕਨੇਡਾ ਦੇ ਗਵਰਨਰ ਜਨਰਲ ਵਲੋਂ ਸੰਦੇਸ਼ ਭੈਟ ਹੋਣਗੇ। ਵੀ ਆਈ ਪੀ ਲੀਡਰਾ ਸੰਗ ਫੋਟੋ ਹੋਣਗੀਆਂ। ਸਭ ਕੁਝ ਵੇਖਣ ਯੋਗ ਯਾਦਗਾਰ ਬਣੇਗੀ।
3- 4 ਸਜਣ ਜੋ 90 ਸਾਲ ਜਾਂ ਇਸ ਤੋਂ ਵਧ ਦੇ ਹੋ ਗਏ ਹਨ, ਉਨ੍ਹਾ ਨੂੰ ਗਵਰਨਰ ਜਨਰਲ ਆਫ ਕਨੇਡਾ ਅਤੇ ਕੁਈਨ ਅਲੈਜਿ਼ਬਥ ਵਲੋਂ ਹੈਪੀ ਬਰਥ ਡੇਅ, ਸੰਦੇਸ਼ ਦਿਤੇ ਜਾਣਗੇ। ਇਕ ਮਾਤਾ ਨੇ 104 ਸਾਲ ਜਿਓਂ ਲਿਆ ਹੈ ਅਤੇ ਪੂਰੀ ਤਰ੍ਹਾ ਚੇਤੰਨ ਹੈ। ਉਸਦੇ ਅਤੇ ਉਸਦੇ ਸਾਰੇ ਬਚਿਆ ਦੇ ਦਰਸ਼ਣ ਹੋਣਗੇ।
4- ਜਗਤ ਪ੍ਰਸਿੱਧ ਪੰਜਾਬੀ ਲੇਖਕ ਬਲਬੀਰ ਸਿੰਘ ਮੋਮੀ ਬਾਰੇ ਇਕ ਆਡੀਓ ਬੁਕ ‘ਸ਼ਬਦ ਉਪਮਾ` ਲੋਕ ਅਰਪਣ ਹੋਵੇਗੀ। ਉਸਦੇ ਚਹੁਣ ਵਾਲੇ 40 ਦੇ ਕਰੀਬ ਲੋਕ ਇਸ ਵਿਚ ਅੰਕਤ ਕੀਤੇ ਗਏ ਹਨ। ਉਹ ਸਭ ਸਜਣ ਇਸ ਆਲੀਸ਼ਾਨ ਸਮੱਰਪਨ ਦੇ ਚਸ਼ਮਦੀਦ ਹੋਣਗੇ। ਦਸ ਦਈਏ ਕਿ ਇਹ ਉਪਰਾਲਾ ਪੰਜਾਬੀ ਭਾਈਚਾਰੇ ਵਿਚ ਇਕੋ ਇਕ ਪਹਿਲਾ ਉਦਮ ਹੈ। ਅਗੋਂ ਤੋਂ ਇਹ ਕਾਰਜ ਭਾਈਚਾਰੇ ਲਈ ਨਵੀਂ ਲੀਹ ਪਾਏਗਾ। ਕਿਤਾਬੀ ਰੀਲੀਜ਼ ਵਿਚੋਂ ਮੁਫਤ ਮਿਲੀਆ ਕਿਤਾਬਾਂ ਨੂੰ ਕੋਈ ਨਹੀਂ ਪੜ੍ਹਦਾ ਹੁੰਦਾ। ਬੁਡਾਪੇ ਵਿਚ ਪੜ੍ਹਨ ਲਈ ਤਰੱਦਦ ਕਰਨਾ ਪੈਂਦਾ ਹੈ ਪਰ ਸ਼ਬਦ ਉਪਮਾਂ ਨੂੰ ਹਨੇਰੇ ਵਿਚ ਵੀ ਅਤੇ ਕਾਰ ਚਲਾਉਂਦੇ ਸਮੇ ਵੀ ਸੁਣਿਆ ਜਾ ਸਕੇਗਾ। ਸ਼ਬਦ ਉਪਮਾ ਕੇਵਲ ਪ੍ਰੋਗਰਾਮ ਸਮੇ ਹੀ ਮੁਫਤ ਮਿਲੇਗੀ। 5- ਦੋ ਵਿਸ਼ੇਸ਼ਗ ਆਫੀਸਰ ਸੀਨੀਅਰ ਅਬਿਊਜ਼ (ਬਜ਼ੁਰਗਾਂ ਦੀ ਦੁਰਗਤ) ਮਸਲੇ ਉਪਰ ਵਿਚਾਰ ਦੇਣਗੇ ਅਤੇ ਇਸਦੇ ਉਪਾ ਦਸਣਗੇ। ਬਜ਼ੁਰਗਾ ਨੂੰ ਸਹੀ ਤਰੀਕੇ ਪੋਸ਼ਣ ਦੇਣਦੇ ਕੀ ਫਾਇਦੇ ਮਿਲਦੇ ਹਨ, ਚਾਨਣ ਪਾਇਆ ਜਾਵੇਗਾ। ਇਸਤੋਂ ਇਲਾਵਾ ਉਚ ਪਾਏ ਦੇ ਇੰਟਰਨੈਸ਼ਨਲ ਡਾਂਸ, ਭੰਗੜਾ ਅਤੇ ਗਿਧਾ ਹੋਵੇਗਾ। ਸਮੇ ਅਨੁਸਾਰ ਹੋਰ ਦਿਲਚਸਪ ਮਨੋਰੰਜਨ ਵੀ ਮਿਲਣਗੇ। ਇਸ ਸਭ ਕਾਸੇ ਦਾ ਅਨੰਦ ਲੈਣ ਲਈ ਤੁਸਾਂ ਜੋ ਕਰਨਾ ਹੈ, ਉਹ ਕੇਵਲ ਇਹ ਕਿ ਤੁਸੀ ਫੋਨ ਕਰਕੇ ਦਸਣਾ ਹੈ, ਕਿਨੇ ਬੰਦੇ ਆ ਰਹੇ ਹੋ ਦੂਜਾ 12,30 ਤੋਂ ਪਹਿਲਾਂ ਪਹੁੰਚਣਾ ਹੈ ਤਾਂ ਜੋ ਫੂਡ ਬਾਕਸ ਮਿਲ ਜਾਵੇ। 1 ਵਜੇ ਤੋਂ ਬਾਅਦ ਲੰਗਰ ਮਸਤਾਨਾ ਹੋ ਜਾਣਾ ਹੈ। ਲੇਟ ਅਤੇ ਵਾਕ ਇਨ ਲੋਕਾਂ ਨੂੰ ਗੈਲਰੀ ਵਿਚ ਬੈਠਣਾ ਹੋਵੇਗਾ ਅਤੇ ਫੂਡ ਤੋਂ ਵਾਜੇ ਰਹਿਣਾ ਪਵੇਗਾ। ਮੀਟਿੰਗ ਵਿਚ ਬਰੈਪਟਨ ਯੂਨੀਵਰਸਿਟੀ ਦੇ ਪੰਜਾਬੀ ਮਹਾਤਮਾ, ਦਿਲਬੀਰ ਸਿੰਘ ਕੰਬੋਜ ਨੇ ਇਕ ਨਵੀਂ ਪਟੀਸ਼ਨ ਉਪਰ ਦਸਖਤ ਕਰਵਾਏ ਜਿਸ ਅਨੁਸਾਰ ਬਰੈਂਪਟਨ ਵਿਚ ਬਣਨ ਵਾਲੇ ਨਵੇਂ ਹਸਪਤਾਲ ਨੂੰ ਮੈਡੀਕਲ ਯੂਨੀਵਰਸਿਟੀ ਵਿਚ ਕੁਨਵਰਟ ਕਰਨ ਦੀ ਡੀਮਾਂਡ ਹੈ। ਇਸ ਮੌਕੇ ਦਸਿਆ ਗਿਆ ਕਿ ਕੋਈ ਵੀ ਸਮਾਜ ਸੇਵੀ ਬੰਦਾ ‘ਬਜ਼ੁਰਗ ਸੇਵਾਦਲ` ਨਾਲ ਜੁੜਕੇ ਆਪਣੇ ਅਕੀਦੇ ਲਈ ਸੇਵਾਦਲ ਦੇ ਪਲੇਟਫਾਰਮ ਦੀ ਵਰਤੋਂ ਕਰ ਸਕਦਾ ਹੈ। ਇਕ ਹੋਰ ਸਨਸੀਖੇਜ਼ ਗਲ ਦਾ ਜਿ਼ਕਰ ਕੀਤਾ ਗਿਆ ਕਿ ਸੇਵਾਦਲ ਦੇ ਮਾਇਕ ਸਹਿਯੋਗ ਲਈ ਕੂਝ ਬੰਦਿਆ ਨੇ ਰਸੀਦਾ ਕਟਵਾਕੇ ਜੇਬ ਵਿਚ ਪਾ ਲਈਆਂ ਹਨ ਪਰ ਸਿਰ ਫਿਰੇ ਲੋਕਾਂ ਦੇ ਮਗਰ ਲਗਕੇ, ਮਾਇਆ ਦੇਣ ਤੋਂ ਪਾਸਾ ਪਲਟਣਾ ਚਹੁੰਦੇ ਹਨ। ਇਹ ਕਾਰਜ ਕਰਨਾ ਸਮਾਜਕ ਨੈਤਿਕਤਾ ਦੀ ਘੋਰ ਅਵੱਗਿਆ ਹੈ, ਜਿਸ ਨੂੰ ਰੋਕਣ ਲਈ ਸੇਵਾਦਲ ਦੇ ਸਹਿਯੋਗੀ ਹਰ ਹੀਲਾ ਵਰਤਣਗੇ। ਹਾਲਾਂ ਕਿਸੇ ਦਾ ਨਾਮ ਨਹੀਂ ਦਸਿਆ ਗਿਆ। ਕਿਸੇ ਪੁਛਗਿਛ ਲਈ ਫੋਨ 905 794 7882 ਜਾਂ 647 993 0330