ਸੂਰਜ ਮੰਡਲ ਦੇ ਬਾਹਰ ਵੀ 100 ਨਵੇਂ ਗ੍ਰਹਿ ਮਿਲ ਗਏ


ਲੰਡਨ, 20 ਫਰਵਰੀ (ਪੋਸਟ ਬਿਊਰੋ)- ਵਿਗਿਆਨੀਆਂ ਨੇ ਸਾਡੇ ਸੂਰਜ ਮੰਡਲ ਦੇ ਬਾਹਰ 100 ਨਵੇਂ ਗ੍ਰਹਿਆਂ ਦੀ ਖੋਜ ਕੀਤੀ ਹੈ। ਇਹ ਸਾਡੇ ਸੂਰਜ ਮੰਡਲ ਦੇ ਬਾਹਰ ਹੋਰ ਤਾਰਿਆਂ ਦਾ ਚੱਕਰ ਲਾਉਣ ਵਾਲੇ ਹਨ।
ਪੁਲਾੜ ਵਿਗਿਆਨੀਆਂ ਨੇ ਨਾਸਾ ਦੇ ਕੇਪਲਰ ਸਪੇਸ ਟੈਲੀਸਕੋਪ ਕੇ-2 ਨਾਲ ਜੁਟਾਏ ਡਾਟੇ ਦਾ ਅਧਿਐਨ ਕਰ ਕੇ ਇਨ੍ਹਾਂ ਗ੍ਰਹਿਆਂ ਦੇ ਖੋਜ ਕਰਨ ਦੀ ਪੁਸ਼ਟੀ ਕੀਤੀ ਹੈ। ਡੈਨਮਾਰਕ ਟੈਕਨੀਕਲ ਯੂਨੀਵਰਸਿਟੀ ਦੇ ਨੈਸ਼ਨਲ ਸਪੇਸ ਇੰਸਟੀਚਿਊਟ ਦੀ ਰਿਸਰਚ ਦੇ ਆਧਾਰ ‘ਤੇ ਇਨ੍ਹਾਂ ਗ੍ਰਹਿਆਂ ਦੀ ਖੋਜ ਹੋਈ ਹੈ। ਲਗਭਗ ਇੱਕ ਦਹਾਕਾ ਪਹਿਲਾਂ ਨਵੇਂ ਗ੍ਰਹਿਆਂ ਦੀ ਖੋਜ ਲਈ ਕੇ-2 ਮਿਸ਼ਨ ਲਈ ਲਾਂਚ ਕੀਤੇ ਗਏ ਸਪੇਸਕਰਾਫਟ ਦੀ ਮਦਦ ਨਾਲ ਇਹ ਖੋਜ ਹੋਈ ਹੈ। ਇਸ ਰਿਸਰਚ ਦੇ ਲੀਡ ਆਥਰ ਅਤੇ ਪੀ ਐਚ ਡੀ ਐਂਡਰਿਊ ਮਾਓ ਨੇ ਦੱਸਿਆ ਕਿ ਅਸੀਂ ਮਿਲਣ ਵਾਲੇ ਲਗਭਗ 275 ਕੈਂਡੀਡੇਟਸ ਦਾ ਵਿਸ਼ਲੇਸ਼ਣ ਕੀਤਾ, ਜਿਸ ‘ਚੋਂ 149 ਅਸੀਲ ਐਕਸੋਪਲੈਨਟ ਸਾਬਿਤ ਹੋਏ।