ਸੁੰਦਰਤਾ ਅਤੇ ਬੋਲਡਨੈਸ ਦਾ ਸੁਮੇਲ ਤਾਰਾ ਸੁਤਾਰੀਆ


ਕਰਣ ਜੌਹਰ ਦੀ ਅਗਲੀ ਫਿਲਮ ‘ਸਟੂਡੈਂਟ ਆਫ ਦਿ ਯੀਅਰ 2’ ਨਾਲ ਬਾਲੀਵੁੱਡ ਵਿੱਚ ਬਤੌਰ ਹੀਰੋਇਨ ਡੈਬਿਊ ਕਰਨ ਜਾ ਰਹੀ ਗਾਇਕਾ ਤੇ ਡਾਂਸਰ ਤਾਰਾ ਸੁਤਾਰੀਆ ਫਿਲਮ ‘ਚ ਟਾਈਗਰ ਸ਼ਰਾਫ ਨਾਲ ਰੋਮਾਂਸ ਕਰਦੀ ਨਜ਼ਰ ਆਏਗੀ। ‘ਸਟੂਡੈਂਟ ਆਫ ਦਿ ਯੀਅਰ’ (2012) ਵਿੱਚ ਆਲੀਆ ਭੱਟ, ਸਿਧਾਰਥ ਮਲਹੋਤਰਾ ਅਤੇ ਵਰੁਣ ਧਵਨ ਵਿਚਾਲੇ ਪ੍ਰੇਮ ਤਿਕੋਣ ਸੀ। ਉਸੇ ਤਰ੍ਹਾਂ ਇਸ ਦੇ ਸੀਕਵਲ ਵਿੱਚ ਦੋ ਲੜਕੀਆਂ ਅਤੇ ਇੱਕ ਲੜਕੇ ਦਰਮਿਆਨ ਕਹਾਣੀ ਬੁਣੀ ਗਈ ਹੈ।
ਨਵੰਬਰ ‘ਚ ਰਿਲੀਜ਼ ਹੋਣ ਵਾਲੀ ਫਿਲਮ ਬਾਰੇ ਇਸ ਲਈ ਵੱਧ ਆਸਾਂ ਹਨ ਕਿ ‘ਬਾਗੀ-2’ ਵਿੱਚ ਲੋਹਾ ਮੰਨਵਾ ਚੁੱਕੇ ਫਿਲਮ ਦੇ ਨਾਇਕ ਟਾਈਗਰ ਦੇ ਸਿਤਾਰੇ ਬੁਲੰਦੀਆਂ ‘ਤੇ ਹਨ। ਨਾਲ ਅਨੰਨਿਆ ਤੇ ਤਾਰਾ ਨੂੰ ਲੈ ਕੇ ਦਰਸ਼ਕਾਂ ‘ਚ ਵੀ ਕਾਫੀ ਜਿਗਿਆਸਾ ਹੈ। ਤਾਰਾ ਸਿਰਫ ਸੱਤ ਸਾਲ ਦੀ ਸੀ, ਜਦੋਂ ਗਾਇਣ ਮੁਕਾਬਲਿਆਂ ‘ਚ ਹਿੱਸਾ ਲੈਂਦੀ ਰਹੀ ਹੈ। ਉਸ ਨੇ ਸ਼ਾਸਤਰੀ ਡਾਂਸ, ਬੈਲੇ, ਆਧੁਨਿਕ ਡਾਂਸ ਤੇ ਲਾਤਿਨ ਅਮੇਰਿਕੀ ਡਾਂਸ ਰਾਏ ਅਕਾਦਮੀ ਆਫ ਡਾਂਸ ਯੂ ਕੇ ਅਤੇ ਆਈ ਐੱਸ ਟੀ ਡੀ ਤੋਂ ਸਿਖਿਆ ਪ੍ਰਾਪਤ ਕੀਤੀ ਹੈ। ਤਾਰਾ ਕਾਫੀ ਸਮਾਂ ਬਤੌਰ ਵੀ ਜੇ ਡਿਜ਼ਨੀ ਚੈਨਲ ਨਾਲ ਜੁੜੀ ਰਹੀ ਹੈ। ਉਸ ਨੇ ਹੁਣ ਤੱਕ ਹੋਰ ਵਿਗਿਆਪਨ ਫਿਲਮਾਂ ਵਿੱਚ ਸੰਗੀਤ ਵੀ ਦਿੱਤਾ ਹੈ। ਖੂਬਸੂਰਤੀ ਤੇ ਬੋਲਡਨੈਸ ਨਾਲ ਭਰਪੂਰ ਤਾਰਾ ਨੇ ਸਿਰਫ 22 ਸਾਲ ਦੀ ਉਮਰ ‘ਚ ਖੁਦ ਨੂੰ ਆਤਮ ਨਿਰਭਰ ਬਣਾ ਲਿਆ ਹੈ।