‘ਸੁਪਰ 30’ ਦੇ ਲਈ ਰਿਤਿਕ ਦਾ ਲੁਕ ਜਾਰੀ


ਰਿਤਿਕ ਰੋਸ਼ਨ ਨੇ ਆਪਣੀ ਨਵੀਂ ਫਿਲਮ ‘ਸੁਪਰ 30’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ਦਾ ਪਹਿਲਾ ਸ਼ਡਿਊਲ ਬਨਾਰਸ ਵਿੱਚ ਸ਼ੁਰੂ ਹੋਇਆ। ਮਿਲੀ ਜਾਣਕਾਰੀ ਅਨੁਸਾਰ ਇਹ ਸ਼ਡਿਊਲ 20 ਦਿਨ ਦਾ ਹੋਵੇਗਾ। ਸ਼ੂਟਿੰਗ ਸ਼ੁਰੂ ਹੋਣ ਦੇ ਨਾਲ ਇਸ ਰੋਲ ਵਿੱਚ ਰਿਤਿਕ ਦਾ ਲੁਕ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਕਾਫੀ ਦਿਲਚਸਪ ਅੰਦਾਜ ਵਿੱਚ ਨਜ਼ਰ ਆ ਰਹੇ ਹਨ। ਬਸੰਤ ਪੰਚਮੀ ਦੇ ਮੌਕੇ ‘ਤੇ ਫਿਲਮ ਦੀ ਸ਼ੁਰੂਆਤ ਦੇ ਤੌਰ ‘ਤੇ ਪੂਜਾ ਦਾ ਆਯੋਜਨ ਕੀਤਾ ਗਿਆ ਸੀ। ਫਿਲਮ ਦੀ ਸ਼ੂਟਿੰਗ ਸਵੇਰੇ ਤੋਂ ਸ਼ੁਰੂ ਹੋਈ।
ਬਨਾਰਸ ਦੇ ਬਾਅਦ ਇਸ ਫਿਲਮ ਲਈ ਰਿਤਿਕ ਪਟਨਾ ਤੇ ਭੋਪਾਲ ਵੀ ਜਾਣਗੇ, ਜਿੱਥੇ ਇਸੇ ਸਾਲ ਅਲੱਗ-ਅਲੱਗ ਸ਼ਡਿਊਲ ਕੀਤੇ ਜਾਣਗੇ। ਫਿਲਮ ਦਾ ਅੰਤਿਮ ਸ਼ਡਿਊਲ ਮੁੰਬਈ ਵਿੱਚ ਹੋਵੇਗਾ। ‘ਕਵੀਨ’ ਅਤੇ ‘ਸ਼ਾਨਦਾਰ’ ਫਿਲਮਾਂ ਬਣਾ ਚੁੱਕੇ ਵਿਕਾਸ ਬਹਿਲ ਦੇ ਨਿਰਦੇਸ਼ਨ ਵਿੱਚ ਬਣ ਰਹੀ ਇਹ ਫਿਲਮ ਬਿਹਾਰ ਦੇ ਸਿਖਿਆ ਜਗਤ ਵਿੱਚ ਤਹਿਲਕਾ ਮਚਾਉਣ ਵਾਲੇ ਆਨੰਦ ਕੁਮਾਰ ਦੀ ਜ਼ਿੰਦਗੀ ‘ਤੇ ਆਧਾਰਤ ਹੈ। ਜਿਨ੍ਹਾਂ ਨੇ ਆਰਥਿਕ ਰੂਪ ਤੋਂ ਪਿਛੜੇ 30 ਪ੍ਰਤਿਭਾਸ਼ਾਲੀ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਕੀਤਾ ਸੀ। ਫਿਲਮ ਨੂੰ ਅਗਲੇ ਸਾਲ 26 ਜਨਵਰੀ ‘ਤੇ ਰਿਲੀਜ਼ ਕੀਤਾ ਜਾਵੇਗਾ।