ਸੁਡਾਨ ਵਿੱਚ ਹਵਾਈ ਹਾਦਸਾ, 45 ਮੌਤਾਂ

sudanਜੂਬਾ (ਸੁਡਾਨ), 20 ਮਾਰਚ, (ਪੋਸਟ ਬਿਊਰੋ)- ਦੱਖਣੀ ਸੁਡਾਨ ਦੇ ਵਾਓ ਹਵਾਈ ਅੱਡੇ ਉੱਤੇ ਅੱਜ ਇਕ ਜਹਾਜ਼ ਦੇ ਉੱਤਰਨ ਸਮੇਂ ਹਾਦਸਾ ਹੋਣ ਕਾਰਨ 45 ਯਾਤਰੀਆਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖ਼ਮੀ ਹੋ ਗਏ।
ਇਹ ਹਵਾਈ ਜਹਾਜ਼ ਦੱਖਣੀ ਸੁਪਰੀਮ ਏਅਰਲਾਈਨਜ਼ ਦਾ ਸੀ। ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਇਹ ਜਹਾਜ਼ ਜੁਬਾ ਤੋਂ ਵਾਓ ਆ ਰਿਹਾ ਸੀ। ਹਾਦਸੇ ਦੇ ਬਾਅਦ ਜਹਾਜ਼ ਨੂੰ ਅੱਗ ਲੱਗ ਗਈ ਸੀ, ਜਿਸ ਕਾਰਨ ਇਸ ਹਾਦਸੇ ਵਿੱਚ ਜਹਾਜ਼ ਦਾ ਸਿਰਫ਼ ਪਿਛਲਾ ਹਿੱਸਾ ਹੀ ਬਚਿਆ। ਵਾਓ ਹਵਾਈ ਅੱਡੇ ਦੇ ਇਕ ਅਧਿਕਾਰੀ ਦੇ ਮੁਤਾਬਕ ਮੌਸਮ ਖਰਾਬ ਤੇ ਰੌਸ਼ਨੀ ਘੱਟ ਹੋਣ ਕਾਰਨ ਵੇਖਣ ਵਿੱਚ ਮੁਸ਼ਕਿਲ ਆ ਰਹੀ ਸੀ। ਇਸ ਦੌਰਾਨ ਜਦੋਂ ਪਾਇਲਟ ਨੇ ਜਹਾਜ਼ ਨੂੰ ਹੇਠਾਂ ਉਤਾਰਿਆ ਤਾਂ ਇਹ ਹਵਾਈ ਪੱਟੀ ਉੱਤੇ ਹਾਦਸਾ ਗ੍ਰਸਤ ਹੋ ਗਿਆ।