ਸੀਨੀਅਰ ਵੈਟਰਨਸ ਐਸੋਸੀਏਸ਼ਨ ਓਂਟਾਰੀਓ ਦੀ ਮੀਟਿੰਗ

ਲਖਬੀਰ ਸਿੰਘ ਕਾਹਲੋਂ: ਸੀਨੀਅਰ ਵੈਟਰਨਸ ਐਸੋਸੀਏਸ਼ਨ ਆਫ ਓਨਟਾਰੀਉ ਦੀ ਮੀਟਿੰਗ ਹੋਟਲ ਏਅਰਪੋਰਟ ਬੁਖਾਰਾ ਵਿਖੇ ਬਿਰਗੇਡੀਅਰ ਨਵਾਬ ਸਿੰਘ ਹੀਰ ਜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕਰਨਲ ਨਿਰਵੰਤ ਸਿੰਘ ਸੋਹੀ, ਕਰਨਲ ਨੌਨਿਹਾਲ ਸਿੰਘ ਮਰਵਾਹ,ਕੈਪਟਨ ਰਣਜੀਤ ਸਿੰਘ ਧਾਲੀਵਾਲ, ਕੈਪਟਨ ਸੁਖਦੇਵ ਸਿੰਘ ਸੇਖੋਂ, ਕੈਪਟਨ ਰਜਿੰਦਰ ਸਿੰਘ ਸਰਾਂ, ਜੇ ਡਬਲਯੂ ਓ ਲਖਬੀਰ ਸਿੰਘ ਕਾਹਲੋਂ, ਜੇ ਡਬਲਯੂ ਓ ਅਰਜਨ ਸਿੰਘ ਕੈਂਥ ਅਤੇ ਸੂਬੇਦਾਰ ਅਵਤਾਰ ਸਿੰਘ ਗਰੇਵਾਲ਼ ਨੇ ਸ਼ਮੂਲੀਅਤ ਕੀਤੀ। ਕੈਪਟਨ ਰਣਜੀਤ ਸਿੰਘ ਧਾਲੀਵਾਲ ਜਨਰਲ ਸੈਕਟਰੀ ਵੱਲੋਂ ਏਜੰਡਾ ਪੁਆਇੰਟਸ ਪੜੇ ਗਏ ਜਿੰਨਾ ਉਪਰ ਵਿਸਤਾਰ ਸਹਿਤ ਚਰਚਾ ਹੋਈ। ਮਈ ਦੀ 2 ਤਰੀਕ ਨੂੰ ਜਨਰਲ ਬਾਡੀ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ । ਇਸ ਤੋਂ ਇਲਾਵਾ ਵਿਚਾਰ ਵਟਾਂਦਰਾ ਕਰਦੇ ਹੋਏ ਇਸ ਗਲ ਤੇ ਜ਼ੋਰ ਦਿੱਤਾ ਗਿਆ ਕਿ ਸਾਨੂੰ ਇਸ ਦੇਸ਼ ਵਿੱਚ ਵਿਚਰਦੇ ਹੋਏ ਇਮਾਨਦਾਰੀ ਨਾਲ ਕਨੂੰਨ ਦੀ ਪਾਲਣਾਂ ਕਰਨੀ ਚਾਹੀਦੀ ਹੈ ਅਤੇ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਆਪਣੇ ਸਮਾਜ ਦੀ ਬਦਨਾਮੀ ਹੁੰਦੀ ਹੋਵੇ ਅਤੇ ਸਾਡੇ ਸਵੈਮਾਨ ਨੂੰ ਠੇਸ ਪਹੁੰਚਦੀ ਹੋਵੇ। ਉਸ ਤੋਂ ਬਾਅਦ ਲੰਚ ਕੀਤਾ ਗਿਆ ਅਤੇ ਮੀਟਿੰਗ ਦੀ ਸਮਾਪਤੀ ਹੋਈ।