ਸੀਨੀਅਰ ਏਸ਼ੀਅਨ ਐਸੋਸੀਏਸ਼ਨ ਨੇ ਵਿਸਾਖੀ ਤੇ ਸਾਥੀਆਂ ਦੇ ਜਨਮ ਦਿਨ ਮਨਾਏ

ਬੀਤੇ ਵੀਰਵਾਰ ਸੀਨੀਅਰ ਏਸ਼ੀਅਨ ਐਸੋਸੀਏਸ਼ਨ ਮਾਲਟਨ ਨੇ ਧੂਮਧਾਮ ਨਾਲ ਵਿਸਾਖੀ ਦੇ ਨਾਲ-ਨਾਲ ਆਪਣੇ ਤਿੰਨ ਸੀਨੀਅਰ ਸਾਥੀਆਂ ਦੇ ਜਨਮ ਦਿਨ ਮਨਾਏ। ਜਨਮ ਪਾਤਰੀ ਹਨ, ਅਮਰੀਕ ਸਿੰਘ ਲਾਲੀ, ਸੇਵਾ ਸਿੰਘ ਤੇ ਨਰਿੰਦਰਪਾਲ ਸਿੰਘ ਗਿੱਲ।
ਚਾਹ ਪਾਣੀ ਉਪਰੰਤ ਸੱਭਿਆਚਾਰਕ ਪ੍ਰੋਗਰਾਮ ਹੋਇਆ। ਸਭਾ ਦੇ ਪ੍ਰਧਾਨ ਨੇ ਤਿੰਨਾਂ ਹੀ ਦੋਸਤਾਂ ਦੀ ਅਰੋਗ, ਲੰਮੀ ਉਮਰ ਦੀ ਸਾਰੇ ਕਲੱਬ ਵਲੋ ਅਰਦਾਸ ਕੀਤੀ। ਮਗਰੋਂ ਅਣਖੀਲਾ ਨੇ ਦੋ ਕਵਿਤਾਵਾਂ, ਦਰਸ਼ਨ ਸਿੰਘ ਲਾਪਰ ਨੇ ਲਤੀਫੇ ਅਨੂਪ ਸਿੰਘ ਮੁਹਾਰ ਨੇ ਹੀਰ ਗਾ ਕੇ ਸੁਣਾਈ, ਪ੍ਰਿੰ: ਗੁਰਦੀਰ ਸਿੰਘ ਨੇ ਸਿ਼ਵ ਦਾ ਗੀਤ, ਡਾ. ਸਰਦੂਲ ਸਿੰਘ ਗਿੱਲ ਨੇ ਲਤੀਫੇ ਅਤੇ ਬਾਅਦ ਵਿਚ ਸੁਖਮਿੰਦਰ ਰਾਮਪੁਰੀ ਨੇ ਡੇਲ ਕਾਰਨਗੀ ਦੀ ਪੁਸਤਕ ਚਿੰਤਾ-ਮੁਕਤ ਜੀਵਨ ਵਿਚੋ ਚਿੰਤਾ ਨੂੰ ਘਟਾਉਣ ਦਾ ਜਾਦੂਈ ਫਾਰਮੂਲਾ ਸੁਣਾਇਆ।
ਤਿੰਨਾਂ ਜਨਮ ਪਾਤਰੀਆਂ ਨੇ ਕਲੱਬ ਦੇ ਸਾਰੇ ਦੋਸਤਾਂ ਦਾ ਜਸਨ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।
ਅੰਤ ਵਿਚ ਸਭਾ ਦੇ ਮੀਤ ਪ੍ਰਧਾਨ ਗੁਰਮੇਲ ਸਿੰਘ ਬਾਠ ਨੇ ਸਾਰਿਆਂ ਦਾ ਅੱਜ ਦੇ ਚੰਗੇ ਪ੍ਰਬੰਧ ਲਈ ਧੰਨਵਾਦ ਕੀਤਾ। ਸਟੇਜ ਸਕੱਤਰ ਦੇ ਫਰਜ਼ ਅਣਖੀਲਾ ਸਾਹਿਬ ਨੇ ਬਖੂਬੀ ਨਿਭਏ। ਚਾਹ-ਪਾਣੀ ਦਾ ਡਾ ਗਿੱਲ ਤੇ ਦਰਸ਼ਨ ਸਿੰਘ ਲਾਪਰ ਨੇ ਸਿਫਤਯੋਗ ਪ੍ਰਬੰਧ ਕੀਤਾ।