ਸੀਕੋ ਇੰਡੀਆ 50 ਤੋਂ 60 ਲੱਖ ਰੁਪਏ ਦੀ ਘੜੀ ਲਾਂਚ ਕਰਨ ਲੱਗੀ

ਸੀਕੋ ਵਾਚ ਇੰਡੀਆ ਦੇ ਪ੍ਰੈਜੀਡੈਂਟ ਨੀਲਾਦਰੀ ਮਜੂਮਦਾਰ

ਸੀਕੋ ਵਾਚ ਇੰਡੀਆ ਦੇ ਪ੍ਰੈਜੀਡੈਂਟ ਨੀਲਾਦਰੀ ਮਜੂਮਦਾਰ

ਨਵੀਂ ਦਿੱਲੀ, 30 ਸਤੰਬਰ (ਪੋਸਟ ਬਿਊਰੋ)- ਭਾਰਤ ਵਿੱਚ ਅਰਬਪਤੀਆਂ ਦੀ ਵਧਦੀ ਆਬਾਦੀ ਵੇਖ ਕੇ ਮਾਰਕੀਟ ਵੀ ਬਦਲ ਰਹੀ ਹੈ। ਇਸੇ ਲਈ ਸੀਕੋ ਹੋਲਡਿੰਗਸ ਕਾਰਪ ਦੀ ਸਬਸਿਡੀਅਰੀ ਕੰਪਨੀ ਸੀਕੋ ਇੰਡੀਆ ਇਸ ਸਾਲ ਦੇ ਅੰਤ ਤੱਕ ਦੇਸ਼ ਵਿੱਚ 50 ਤੋਂ 60 ਲੱਖ ਰੁਪਏ ਦੀ ਘੜੀ ਲਿਆਉਣ ਵਾਲੀ ਹੈ।
ਸੀਕੋ ਵਾਚ ਇੰਡੀਆ ਦੇ ਪ੍ਰੈਜੀਡੈਂਟ ਨੀਲਾਦਰੀ ਮਜੂਮਦਾਰ ਨੇ ਕਿਹਾ ਕਿ ਅਸੀਂ ਸਾਲ ਦੇ ਅਖੀਰ ਤੱਕ 50 ਤੋਂ 60 ਲੱਖ ਰੁਪਏ ਦੀ ਪ੍ਰਾਈਸ ਰੇਂਜ ਦੀਆਂ ਘੜੀਆਂ ਬਾਜ਼ਾਰ ਵਿੱਚ ਲਿਆਉਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਇਸ ‘ਚ ਅੱਠ ਦਿਨਾਂ ਦਾ ਪਾਵਰ ਰਿਜ਼ਰਵ ਹੈ। ਕੰਪਨੀ ਨੇ ਘੜੀਆਂ ਬਣਾਉਣ ਤੋਂ ਪਹਿਲਾਂ 1000 ਲੋਕਾਂ ਦੀ ਰਾਏ ਲਈ ਸੀ। ਮਜੂਮਦਾਰ ਨੇ ਕਿਹਾ ਕਿ ਸਾਡੇ ਕੋਲ ਹਾਲੇ ਕੋਈ ਘੜੀ ਨਹੀਂ ਹੈ। ਇਸ ਸਾਲ ਅਤੇ ਅਗਲੇ ਸਾਲ ਦੀ ਸ਼ੁਰੂਆਤ ਤੋਂ 10 ਸਟਾਰਸ ਤੇ ਵੱਧ ਤੋਂ ਵੱਧ ਛੇ ਬੂਟੀਕਸ ਨਾਲ ਸ਼ੁਰੂਆਤ ਕਰਨ ਜਾ ਰਹੇ ਹਨ। ਅਸੀਂ ਘੱਟੋ-ਘੱਟ 200 ਘੜੀਆਂ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ। ਸੀਕੋ ਇੰਡੀਆ ਦੇ ਗਾਹਕਾਂ ‘ਚ ਉਦਯੋਗਪਤੀਆਂ ਤੋਂ ਇਲਾਵਾ ਤੇ ਟਾਪ ਮੈਨੇਜਮੈਂਟ ਲੀਡਰਾਂ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਨੇ ਗ੍ਰੈਂਡ ਵਾਚ ‘ਚ ਦਿਲਚਸਪੀ ਦਿਖਾਈ ਹੈ। ਰਿਲਾਇੰਸ ਇੰਡਸਟਰੀ ਚੀਫ ਮੁਕੇਸ਼ ਅੰਬਾਨੀ ਭਾਰਤੀ ਅਰਬਪਤੀਆਂ ਦੀ ਸੂਚੀ ‘ਚ ਸਿਖਰ ‘ਤੇ ਬਿਰਾਜਮਾਨ ਹਨ। ਭਾਰਤ ‘ਚ ਅਰਬਪਤੀਆਂ ਦੀ ਗਿਣਤੀ ਲਗਾਤਾਰ ਵਧੀ ਜਾਂਦੀ ਹੈ ਤੇ ਫੋਰਬਸ ਦੀ 2017 ਦੀ ਸੂਚੀ ਮੁਤਾਬਕ ਅਰਬਪਤੀਆਂ ਦੀ ਗਿਣਤੀ ਪੱਖੋਂ ਦੁਨੀਆ ‘ਚ ਭਾਰਤ ਦਾ ਚੌਥਾ ਸਥਾਨ ਹੈ। ਫੋਰਬਸ ਲਿਸਟ ‘ਚ ਦੁਨੀਆ ਦੇ 2,043 ਸਭ ਤੋਂ ਅਮੀਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੀ ਕੁੱਲ ਜਾਇਦਾਦਾਂ ‘ਚ ਪਿਛਲੇ ਸਾਲ ਦੇ ਮੁਕਾਬਲੇ 18 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।