ਸਿੱਖ ਸਪੋਰਟਸ ਕਲੱਬ ਵੱਲੋਂ ਸਿੱਕ ਕਿਡਜ਼ ਨੂੰ 20 ਹਜ਼ਾਰ ਡਾਲਰ ਦਾ ਚੈਕ ਭੇਂਟ

14ਸਿੱਖ ਸਪੋਰਟਸ ਕਲੱਬ ਵਲੋਂ ਪਿਛਲੇ ਵੀਕੈਂਡ `ਤੇ ਵਾਕ ਰਾਹੀਂ ਜੋ 20 ਹਜ਼ਾਰ ਡਾਲਰ ਇਕੱਤਰ ਕੀਤਾ ਗਿਆ ਸੀ, ਉਸ ਦਾ ਚੈਕ ਬੀਤੇ ਐਤਵਾਰ ਪ੍ਰਬੰਧਕਾਂ ਵਲੋਂ ਸਿੱਕ ਕਿਡਜ਼ ਹਸਪੀਟਲ ਦੇ ਨੁਮਾਇੰਦਿਆਂ ਨੂੰ ਸੌਪਿਆ ਗਿਆ। ਸਿੱਖ ਸਪੋਰਟਸ ਕਲੱਬ ਤੋਂ ਨਿਰਮਲ ਸੰਧੂ ਤੇ ਪਰਮਜੀਤ ਮਾਂਗਟ ਨੇ ਉਚੇਚੇ ਤੌਰ `ਤੇ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬਾਨ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਉਤੇ ਪੀਸੀ ਪਾਰਟੀ ਤੋ ਹਰਦੀਪ ਗਰੇਵਾਲ, ਜਰਮਨਜੀਤ ਸਿੰਘ ਤੇ ਹੋਰ ਪਤਵੰਤੇ ਸੱਜਣ ਪੁੱਜੇ ਹੋਏ ਸਨ। ਸਿੱਕ ਕਿਡਜ਼ ਹਾਸਪਟਲ ਦੇ ਨੁਮਾਇਦਿਆਂ ਨੇ ਕਿਹਾ ਕਿ ਤੁਹਾਡੇ ਵਲੋ ਇਕੱਤਰ ਕੀਤਾ ਗਿਆ 1-1 ਡਾਲਰ ਕਿਸੇ ਨਾ ਕਿਸੇ ਬੱਚੇ ਦੀ ਜਿ਼ੰਦਗੀ ਬਚਾਏਗਾ।