ਸਿਰਫ 15 ਦਿਨਾਂ ਦੇ ਅਫੇਅਰ ਪਿੱਛੋਂ ਆਦਿੱਤਯ ਤੇ ਜ਼ਰੀਨਾ ਵਹਾਬ ਨੇ ਵਿਆਹ ਕਰ ਲਿਆ

pancholi and zarina

ਆਦਿੱਤਯ ਪੰਚੋਲੀ ਨੇ 1986 ਵਿੱਚ ਆਪਣੇ ਤੋਂ ਉਮਰ ਵਿੱਚ ਛੇ ਸਾਲ ਵੱਡੀ ਜ਼ਰੀਨਾ ਵਹਾਬ ਨਾਲ ਵਿਆਹ ਕੀਤਾ ਸੀ। ਦੋਵਾਂ ਨੇ ਸਿਰਫ 15 ਦਿਨ ਦੇ ਅਫੇਅਰ ਦੇ ਬਾਅਦ ਵਿਆਹ ਕਰਨ ਦਾ ਫੈਸਲਾ ਲੈ ਲਿਆ ਸੀ। ਹਾਲਾਂਕਿ ਸ਼ਾਦੀ ਦੇ ਬਾਅਦ ਦੇ ਛੇ ਮਹੀਨੇ ਬੇਹੱਦ ਤਣਾਅਪੂਰਨ ਰਹੇ।
ਆਦਿੱਤਯ ਦੱਸਦੇ ਹਨ, ‘ਸਾਡੇ ਵਿੱਚ ਛੋਟੀ-ਛੋਟੀ ਗੱਲ ਬਾਰੇ ਝਗੜੇ ਹੁੰਦੇ ਸਨ। ਜ਼ਰੀਨਾ ਜਿਸ ਤਰ੍ਹਾਂ ਦੇ ਕੱਪੜੇ ਜਾਂ ਸ਼ੂ ਪਹਿਨਦੀ ਸੀ, ਉਸ ‘ਤੇ ਸਾਡੀ ਤਕਰਾਰ ਹੋ ਜਾਂਦੀ ਸੀ। ਉਹ ਹਰ ਚੀਜ਼ ‘ਤੇ ਜ਼ਰੂਰਤ ਤੋਂ ਜ਼ਿਆਦਾ ਉਤਸ਼ਾਹਤ ਹੋ ਜਾਂਦੀ ਸੀ। ਜੇ ਮੈਂ ਇੱਕ ਸ਼ਰਟ ਖਰੀਦ ਕੇ ਲਿਆਉਣ ਲਈ ਕਹਿੰਦਾ ਤਾਂ ਉਹ 10 ਖਰੀਦ ਲਿਆਉਂਦੀ ਤੇ ਕਹਿੰਦੀ ਕਿ ਇਨ੍ਹਾਂ ਵਿੱਚੋਂ ਮੈਂ ਆਪਣੀ ਪਸੰਦ ਦੀ ਸ਼ਰਟ ਚੁਣ ਸਕਾਂਗਾ।” ਆਦਿੱਤਯ ਦੇ ਅਫੇਅਰ ਦੇ ਬਾਵਜੂਦ ਜ਼ਰੀਨਾ ਨੇ ਹਮੇਸ਼ਾ ਉਸ ਦਾ ਸਾਥ ਦਿੱਤਾ। ਦੋਵਾਂ ਦੇ ਵਿਆਹ ਨੂੰ 31 ਸਾਲ ਹੋ ਚੁੱਕੇ ਹਨ।