ਸਿਨਾਇ ਵਿੱਚ ਅੱਤਵਾਦੀਆਂ ਨੇ ਮਸਜਿਦ ਉੱਤੇ ਕੀਤਾ ਹਮਲਾ

ਅਲ-ਅਰੀਸ਼, ਮਿਸਰ, 24 ਨਵੰਬਰ (ਪੋਸਟ ਬਿਊਰੋ) : ਮਿਸਰ ਦੇ ਸਕਿਊਰਿਟੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਿਨਾਇ ਪ੍ਰਾਇਦੀਪ ਉੱਤੇ ਸਥਿਤ ਇੱਕ ਮਸਜਿਦ ਉੱਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਦਰਜਨਾਂ ਲੋਕ ਮਾਰੇ ਗਏ।
ਤਿੰਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨੌਰਥ ਸਿਨਾਇ ਪ੍ਰੋਵਿੰਸ ਦੀ ਰਾਜਧਾਨੀ ਅਲ ਅਰੀਸ਼ ਤੋਂ 40 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਬੀਰ ਅਲ-ਅਬਦ ਟਾਊਨ ਵਿੱਚ ਅਲ ਰਵਦਾਹ ਮਸਜਿਦ ਉੱਤੇ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜੁੰਮੇ ਦੀ ਨਮਾਜ਼ ਦੌਰਾਨ ਨਮਾਜ਼ ਅਦਾ ਕਰ ਰਹੇ ਲੋਕਾਂ ਉੱਤੇ ਚਾਰ ਗੱਡੀਆਂ ਵਿੱਚ ਆਏ ਹਥਿਆਰਬੰਦ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।
ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਸਾਰੀ ਜਾਣਕਾਰੀ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦਿੱਤੀ।