ਸਿਧਾਰਥ ਮਲਹੋਤਰਾ ਬਣਨਗੇ ਪ੍ਰੋਡਿਊਸਰ


ਸਿਧਾਰਥ ਮਲਹੋਤਰਾ ਨਿਰਾਸ਼ਾ ਦੇ ਦੌਰ ‘ਚੋਂ ਲੰਘ ਰਹੇ ਹਨ। ਪਹਿਲਾਂ ‘ਇਤਫਾਕ’ ਅਤੇ ਫਿਰ ‘ਅੱਯਾਰੀ’ ਦੀ ਬਾਕਸ ਆਫਿਸ ‘ਤੇ ਅਸਫਲਤਾ ਉਸ ਦੇ ਕਰੀਅਰ ਲਈ ਸੈਟਬੈਕ ਸਾਬਿਤ ਹੋਈ, ਜਿਸ ਦੇ ਬਾਅਦ ਕਰਣ ਜੌਹਰ ਨੇ ਜਿਸ ਅੰਦਾਜ਼ ਵਿੱਚ ਉਸ ਨੂੰ ਆਪਣੀ ਕੰਪਨੀ ਦੀ ਇੱਕ ਫਿਲਮ ਤੋਂ ਅਲੱਗ ਕੀਤਾ, ਉਸ ਦੇ ਬਾਅਦ ਉਸ ਦਾ ਸੰਕਟ ਹੋਰ ਡੂੰਘਾ ਹੋ ਗਿਆ। ਗਨੀਮਤ ਹੈ ਕਿ ਏਕਤਾ ਕਪੂਰ ਨੇ ਉਸ ‘ਤੇ ਭਰੋਸਾ ਕੀਤਾ ਅਤੇ ‘ਏਕ ਵਿਲੇਨ’ ਦੀ ਸੀਕਵਲ ਵਿੱਚ ਉਸ ਨੂੰ ਕਾਸਟ ਕੀਤਾ। ਪ੍ਰਕਾਸ਼ ਝਾਅ ਦੀ ਫਿਲਮ ਵੀ ਸਿਧਾਰਥ ਦੇ ਲਈ ਸੰਜੀਵਨੀ ਬੂਟੀ ਦੀ ਤਰ੍ਹਾਂ ਹੈ, ਜਿਸ ਵਿੱਚ ਉਹ ਪਹਿਲੀ ਵਾਰ ਸੰਜੇ ਦੱਤ ਦੇ ਨਾਲ ਕੰਮ ਕਰਨ ਜਾ ਰਹੇ ਹਨ।
ਕਿਹਾ ਜਾਂਦਾ ਹੈ ਕਿ ਬੁਰਾ ਦੌਰ ਸਬਕ ਸਿਖਾ ਜਾਂਦਾ ਹੈ। ਸਿਧਾਰਥ ਮਲਹੋਤਰਾ ਨੇ ਵੀ ਆਪਣੇ ਬੁਰੇ ਦੌਰ ਤੋਂ ਬਹੁਤ ਕੁਝ ਸਿਖਿਆ ਹੈ। ਉਸ ਨੂੰ ਅਹਿਸਾਸ ਹੋਇਆ ਹੈ ਕਿ ਆਪਣੇ ਕਰੀਅਰ ਲਈ ਦੂਸਰੇ ਨਿਰਮਾਤਾਵਾਂ ‘ਤੇ ਨਿਰਭਰ ਰਹਿਣਾ ਕਿੰਨਾ ਖਤਰਨਾਕ ਸਾਬਤ ਹੋ ਜਾਂਦਾ ਹੈ। ਇਸੇ ਅਨੁਭਵ ਦੇ ਬਾਅਦ ਸਿਧਾਰਥ ਮਲਹੋਤਰਾ ਨੇ ਖੁਦ ਦੀ ਪ੍ਰੋਡਕਸ਼ਨ ਕੰਪਨੀ ਖੋਲ੍ਹਣ ਦੀ ਗੱਲ ਸੋਚੀ ਅਤੇ ਨਾਲ ਕਹਾਣੀਆਂ ਲਈ ਲੇਖਕਾਂ ਨੂੰ ਮਿਲਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਸਿਧਾਰਥ ਨੇ ਪੰਜ ਜਣਿਆਂ ਦੀ ਟੀਮ ਬਣਾਈ ਹੈ, ਜੋ ਉਨ੍ਹਾਂ ਦੀ ਪ੍ਰੋਡਕਸ਼ਨ ਕੰਪਨੀ ਦੀ ਯੋਜਨਾ ‘ਤੇ ਕੰਮ ਕਰੇਗੀ, ਤਾਂ ਕਿ 2020 ਤੱਕ ਇਸ ਕੰਪਨੀ ਦੀ ਪਹਿਲੀ ਫਿਲਮ ਸੈੱਟ ‘ਤੇ ਚਲੀ ਜਾਏ।
ਇਥੇ ਇੱਕ ਕਨਫਿਊਜ਼ਸਨ ਇਸ ਗੱਲ ਬਾਰੇ ਦੱਸਿਆ ਜਾਂਦਾ ਹੈ ਕਿ ਸਿਧਾਰਥ ਪਹਿਲੀ ਫਿਲਮ ਐਕਸ਼ਨ-ਥ੍ਰਿਲਰ ਬਣਾਉਣਾ ਚਾਹੁੰਦੇ ਹਨ, ਪਰ ਟੀਮ ਦੀ ਸਲਾਹ ਹੈ ਕਿ ਐਕਸ਼ਨ ਥ੍ਰਿਲਰ ਫਿਲਮਾਂ ਦੇ ਬਜਟ ਵੱਡੇ ਹੁੰਦੇ ਹਨ, ਲਵ ਸਟੋਰੀ ਨੂੰ ਲੈ ਕੇ ਬਜਟ ਕੰਟਰੋਲ ਵਿੱਚ ਰਹਿੰਦੇ ਹਨ। ਸਿਧਾਰਥ ਦੇ ਦੋਸਤ ਕਹਿ ਰਹੇ ਹਨ ਕਿ ਦੋ ਵੱਡੇ ਡਾਇਰੈਕਟਰਾਂ ਨਾਲ ਸਿਧਾਰਥ ਗੱਲ ਕਰ ਰਹੇ ਹਨ। ਦੇਖਣਾ ਹੈ ਕਿ ਫਿਲਮ ਬਣਾਉਣ ਦੀ ਆਪਣੀ ਯੋਜਨਾ ਵਿੱਚ ਉਹ ਕਦੋਂ ਸਫਲ ਹੁੰਦੇ ਹਨ।