ਸਿਧਾਰਥ ਆਨੰਦ ਦੀ ਫਿਲਮ ਵਿੱਚ ਐਸ਼ਵਰਿਆ


ਐਸ਼ਵਰਿਆ ਰਾਏ ਬੱਚਨ ਨੇ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਕੰਪਨੀ ਵੱਲੋਂ ਬਣਾਈ ਜਾ ਰਹੀ ਫਿਲਮ ‘ਫੰਨੇ ਖਾਂ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਤੇ ਹੁਣ ਉਹ ਜਲਦੀ ਹੀ ਦੋ ਨਵੀਆਂ ਫਿਲਮਾਂ ਸ਼ੁਰੂ ਕਰਨ ਜਾ ਰਹੀ ਹੈ। ਅਨੁਰਾਗ ਕਸ਼ਯਪ ਦੀ ਫਿਲਮ ‘ਗੁਲਾਬ ਜਾਮੁਨ’ ਵਿੱਚ ਉਹ ਆਪਣੇ ਪਤੀ ਅਭਿਸ਼ੇਕ ਬੱਚਨ ਦੇ ਨਾਲ ਕੰਮ ਕਰਨ ਜਾ ਰਹੀ ਹੈ। ਇਸ ਫਿਲਮ ਦੇ ਇਲਾਵਾ ਉਸ ਦੀ ਇੱਕ ਹੋਰ ਨਵੀਂ ਫਿਲਮ ਦੀ ਖਬਰ ਮਿਲੀ ਹੈ, ਜਿਸ ਦਾ ਨਿਰਦੇਸ਼ਨ ਸਿਧਾਰਥ ਆਨੰਦ ਕਰਨਗੇ ਅਤੇ ਪ੍ਰੇਰਨਾ ਅਰੋੜਾ ਇਸ ਦਾ ਨਿਰਮਾਣ ਕਰੇਗੀ।
ਦੋ ਸਾਲ ਪਹਿਲਾਂ ਇਸ ਪ੍ਰੋਜੈਕਟ ਦਾ ਐਲਾਨ ਕੀਤਾ ਗਿਆ ਤਾਂ ਇਸ ਵਿੱਚ ਸੰਜੇ ਦੱਤ ਮੁੱਖ ਭੂਮਿਕਾ ਵਿੱਚ ਕਾਸਟ ਕੀਤੇ ਗਏ ਸਨ, ਪਰ ਉਸ ਵਕਤ ਇਹ ਫਿਲਮ ਸ਼ੁਰੂ ਨਹੀਂ ਹੋ ਸਕੀ ਸੀ। ਹੁਣ ਕਿਹਾ ਜਾ ਰਿਹਾ ਹੈ ਕਿ ਸੰਜੇ ਦੱਤ ਦੀ ਜਗ੍ਹਾ ਫਿਲਮ ਵਿੱਚ ਕੋਈ ਹੋਰ ਹੀਰੋ ਹੋਵੇਗਾ। ਫਿਲਹਾਲ ਸਿਧਾਰਥ ਆਨੰਦ ਇਸ ਵੇਲੇ ਯਸ਼ਰਾਜ ਫਿਲਮ ਵਿੱਚ ਬਿਜ਼ੀ ਹਨ, ਜਿਸ ਵਿੱਚ ਪਹਿਲੀ ਵਾਰ ਰਿਤਿਕ ਰੋਸ਼ਨ ਦੇ ਨਾਲ ਟਾਈਗਰ ਸ਼ਰਾਫ ਕੰਮ ਕਰਨ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਫਿਲਮ ਨੂੰ ਪੂਰਾ ਕਰਨ ਦੇ ਬਾਅਦ ਹੀ ਸਿਧਾਰਥ ਆਨੰਦ ਐਸ਼ਵਰਿਆ ਦੀ ਇਸ ਫਿਲਮ ‘ਤੇ ਕੰਮ ਸ਼ੁਰੂ ਕਰਨਗੇ।