ਸਿਡਨੀ ਹਵਾਈ ਅੱਡੇ ‘ਤੇ ਰਾਡਾਰ ਫੇਲ੍ਹ ਹੋਣ ਕਾਰਨ ਯਾਤਰੀ ਖੱਜਲ ਹੋਏ

sydney domestic airport
ਸਿਡਨੀ, 26 ਸਤੰਬਰ (ਪੋਸਟ ਬਿਊਰੋ)- ਸਿਡਨੀ ਘਰੇਲੂ ਹਵਾਈ ਅੱਡੇ ‘ਤੇ ਕੱਲ੍ਹ ਰਾਡਾਰ ਫੇਲ੍ਹ ਹੋਣ ਕਾਰਨ ਕਈ ਫਲਾਈਟਾਂ ਰੱਦ ਤੇ ਲੇਟ ਹੋ ਗਈਆਂ। ਸੈਂਕੜੇ ਯਾਤਰੀ ਇਸ ਨਾਲ ਪ੍ਰਭਾਵਿਤ ਹੋਏ ਅਤੇ ਕਈ ਘੰਟੇ ਖੱਜਲ ਹੁੰਦੇ ਰਹੇ। ਇਹ ਘਟਨਾ ਕੱਲ੍ਹ ਸਵੇਰੇ ਵਾਪਰੀ। ਅਚਾਨਕ ਸਿਗਨਲ ਦੇਣ ਵਾਲਾ ਰਾਡਾਰ ਕੰਮ ਕਰਨਾ ਛੱਡ ਗਿਆ।
ਵਰਨਣ ਯੋਗ ਹੈ ਕਿ ਕੱਲ੍ਹ ਬੱਚਿਆਂ ਦੀਆਂ ਛੁੱਟੀਆਂ ਦਾ ਪਹਿਲਾ ਦਿਨ ਸੀ ਅਤੇ ਘਰੇਲੂ ਹਵਾਈ ਅੱਡੇ ‘ਤੇ ਕਾਫੀ ਭੀੜ ਸੀ। ਕੁਆਂਟਸ, ਵਰਜਿਨ ਆਸਟਰੇਲੀਆ ਅਤੇ ਜੈਟ ਸਟਾਰ ਆਦਿ ਏਅਰਲਾਈਨ ਨੇ ਮੰਨਿਆ ਕਿ ਇਸ ਨਾਲ ਕਾਫੀ ਪ੍ਰਭਾਵਿਤ ਹੋਏ ਹਾਂ। ਕੁਝ ਘੰਟਿਆਂ ਬਾਅਦ ਇਹ ਸਾਰਾ ਕੁਝ ਠੀਕ ਹੋਇਆ।