ਸਾਵਣ ਕਵੀ ਦਰਬਾਰ 9 ਸਤੰਬਰ ਨੂੰ, ਕਵੀਆਂ ਨੂੰ ਖੁੱਲਾ ਸੱਦਾ

ਬਰੈਂਪਟਨ (ਮੋਮੀ/ਬਾਸੀ): ਅੱਜ ਤੋਂ ਚਾਲੀ ਸਾਲ ਪਹਿਲਾਂ ਪੰਜਾਬੀ ਮਾਂ ਬੋਲੀ ਦੀ ਸੰਭਾਲ ਅਤੇ ਉਨਤੀ ਕੁੱਝ ਪੰਜਾਬੀ ਹਿਤੂਆਂ ਦੇ ਯਤਨਾਂ ਸਦਕਾ ਪੰਜਾਬੀ ਸਾਹਿਤ ਸਭਾ ਉਨਟਾਰੀਓ ਦੀ ਸਥਾਪਨਾ ਕੀਤੀ ਸੀ। ਇਹ ਸਭਾ ਆਪਣੇ ਮਿਸ਼ਨ ਵਿੱਚ ਸਮੇਂ ਦੀਆਂ ਹਾਲਤਾਂ ਮੁਤਾਬਕ ਬਹੁਤ ਸਫਲ ਰਹੀ ਹੈ। ਇਸ ਨੇ ਲਗਾਤਾਰ ਪੰਜਾਬੀ ਦੀ ਬਿਹਤਰੀ ਲਈ ਅਤੇ ਨਵੇਂ ਲੇਖਕਾਂ ਨੂੰ ਜੋੜਣ ਦਾ ਕੰਮ ਕੀਤਾ। ਇਸ ਨੇ ਕਈ ਸਫਲ ਪ੍ਰੋਗਰਾਮ ਕਰਾਏ। ਫਿਰ ਕੁੱਝ ਸਾਥੀਆਂ ਦੇ ਵਿਛੜ ਜਾਣ ਕਰਕੇ ਇਸ ਦੀਆਂ ਸਰਗਰਮੀਆਂ ਵਿੱਚ ਖੜੋਤ ਆ ਗਈ। ਪੰਜਾਬੀ ਮਾਂ ਬੋਲੀ ਹਿਤੂ ਗੁਰਦਿਆਲ ਸਿੰਘ ਦਿਊਲ, ਸੁਲੱਖਣ ਸਿੰਘ ਹੁੰਦਲ ਅਤੇ ਕੁੱਝ ਹੋਰ ਸਾਥੀ ਉੱਘੇ ਪੰਜਾਬੀ ਸਾਹਿਤਕਾਰ ਬਲਬੀਰ ਸਿੰਘ ਮੋਮੀ ਪਾਸ ਪਰਸਤਾਵ ਲੈ ਕੇ ਆਏ ਕਿ ਇਸ ਸਭਾ ਨੂੰ ਚਾਲੂ ਰੱਖਣ ਲਈ ਸਾਡੇ ਨਾਲ ਸਹਿਯੋਗ ਕਰੋ। ਉਨ੍ਹਾਂ ਦੇ ਬਾਰ ਬਾਰ ਕਹਿਣ ਤੇ ਮੋਮੀ ਸਾਹਿਬ ਦੇ ਯਤਨਾਂ ਸਦਕਾ ਗੁਰਦਿਆਲ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗਾਂ ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਸਰਗਰਮੀ ਕੀਤੀ ਜਾਏ। ਮੀਟਿੰਗਾਂ ਦੀ ਹਾਜ਼ਰੀ ਨੇ ਇਸ ਕੰਮ ਨੂੰ ਅੱਗੇ ਤੋਰਨ ਵਿੱਚ ਉਤਸ਼ਾਹਤ ਕੀਤਾ। ਉਸ ਫੈਸਲੇ ਦੇ ਤਹਿਤ 9 ਸਤੰਬਰ ਦਿਨ ਸਨਿਚਰਵਾਰ ਨੂੰ 2-00 ਵਜੇ ਤੋਂ 5-00 ਵਜੇ ਤੱਕ ਸਾਊਥ ਫਲੈਚਰ ਲਾਇਬ੍ਰੇਰੀ( ਮੈਕਲਾਗਣ/ ਰੇਅਲਾਸਨ ਇੰਟਰਸੈਕਸਨ) ਵਿਖੇ ਚਾਲੀਵੀਂ ਐਨੀਵਰਸਰੀ ਨੂੰ ਸਮਰਪਿਤ ਸਾਵਨ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਸਭ ਕਵੀ ਸੱਜਣਾਂ ਬੀਬੀਆਂ/ ਆਦਮੀਆਂ ਅਤੇ ਸਰੋਤਿਆਂ ਨੂੰ ਪੁਰਜ਼ੋਰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਕਵੀ ਦਰਬਾਰ ਵਿੱਚ ਆਪਣੀਆਂ ਖੂਬਸੂਰਤ ਕਵਿਤਾਵਾਂ ਸਮੇਤ ਸ਼ਾਮਲ ਹੋਵੋ ਤਾਂ ਕਿ ਆਪਾ ਰਲ ਮਿਲ ਕੇ ਪਰੋਗਰਾਮ ਦਾ ਅਨੰਦ ਮਾਣੀਏ ਅਤੇ ਸ਼ੁਭ ਕੰਮ ਵਿੱਚ ਯੋਗਦਾਨ ਪਾਈਏ। ਇਸ ਸਾਲ ਕਨੇਡਾ ਦੀ ਸਥਾਪਨਾ ਦਾ 150ਵਾਂ ਦਿਨ ਵੀ ਹੈ। ਉਸ ਨੂੰ ਇਹ ਕਵੀ ਦਰਬਾਰ ਸਮ੍ਰਪਿਤ ਹੋਵੇਗਾ। ਹੋਰ ਜਾਣਕਾਰੀ ਲਈ ਫੋਨ ਕਰੋ।
ਬਲਬੀਰ ਸਿੰਘ ਮੋਮੀ ਸਰਪਰਸਤ 416-949-0706
ਗੁਰਦਿਆਲ ਸਿੰਘ ਦਿਉਲ ਚੇਅਰਮੈਨ 905-285-0331 ਜਤਿੰਦਰ ਸਿੰਘ ਸਾਹਨੀ ਉਪ ਚੇਅਰਮੈਨ 905-646-1774 ਪ੍ਰਿੰਸੀ: ਪਾਖਰ ਸਿੰਘ ਪਰਧਾਨ 647-407-7302 ਹਰਚੰਦ ਸਿੰਘ ਬਾਸੀ 647-786-9502