ਸਾਰਾ ਦੀ ‘ਕੇਦਾਰਨਾਥ’ ਦਾ ਦੂਸਰਾ ਸ਼ਡਿਊਲ ਪੂਰਾ


ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਦੀ ਲਾਂਚਿੰਗ ਫਿਲਮ ‘ਕੇਦਾਰਨਾਥ’ ਦਾ ਦੂਸਰਾ ਸ਼ਡਿਊਲ ਵੀ ਪੂਰਾ ਹੋ ਗਿਆ ਹੈ। ਫਿਲਮ ਡਾਇਰੈਕਟਰ ਅਭਿਸ਼ੇਕ ਕਪੂਰ ਨੇ ਸੋਸ਼ਲ ਮੀਡੀਆ ਉਤੇ ਖਬਰ ਸ਼ੇਅਰ ਕਰਦੇ ਹੋਏ ਸ਼ੂਟਿੰਗ ਦੇ ਆਖਰੀ ਦਿਨ ਦੇ ਫੋਟੋਜ਼ ਵੀ ਸ਼ੇਅਰ ਕੀਤੇ। ਫਿਲਮ ਯੂਨਿਟ ਮੁਤਾਬਕ ਫਿਲਮ ਦਾ ਅਗਲਾ ਸ਼ਡਿਊਲ ਫਰਵਰੀ ਵਿੱਚ ਹੋਵੇਗਾ ਅਤੇ ਸੰਭਾਵਨਾ ਹੈ ਕਿ ਇਹ ਸ਼ਡਿਊਲ ਅਮਰੀਕਾ ਦੇ ਨਿਊ ਯਾਰਕ ਵਿੱਚ ਹੋਵੇਗਾ। ਅਭਿਸ਼ੇਕ ਕਪੂਰ ਦੀ ਕਜ਼ਿਨ ਸਿਸਟਮ ਏਕਤਾ ਕਪੂਰ ਵੱਲੋਂ ਬਾਲਾਜੀ ਵਿੱਚ ਬਣਾਈ ਜਾ ਰਹੀ ਇਹ ਫਿਲਮ ਪਹਿਲਾਂ ਅਪ੍ਰੈਲ 2018 ਵਿੱਚ ਰਿਲੀਜ਼ ਹੋਣੀ ਸੀ, ਹੁਣ ਇਸ ਨੂੰ ਦਸੰਬਰ 2018 ਵਿੱਚ ਰਿਲੀਜ਼ ਕਰਨ ਦਾ ਫੈਸਲਾ ਹੋਇਆ ਹੈ। ਇਸ ਦੌਰਾਨ ਬਾਲੀਵੁੱਡ ਵਿੱਚ ਚਰਚਾ ਗਰਮ ਹੈ ਕਿ ਅਭਿਸ਼ੇਕ ਤੇ ਫਿਲਮ ਨਿਰਮਾਣ ਸਹਿਯੋਗੀ ਕੰਪਨੀ ਕਰੀਅਰਜ਼ ਦੀ ਮੁਖੀ ਪ੍ਰੇਰਨਾ ਅਰੋੜਾ ਦੇ ਮਤਭੇਦ ਵਧ ਗਏ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਫਿਲਮ ਦੀ ਰਿਲੀਜ਼ ਤਰੀਕ ਬਾਰੇ ਦੋਵਾਂ ਵਿੱਚ ਮਤਭੇਦ ਹਨ। ਅਭਿਸ਼ੇਕ 21 ਦਸੰਬਰ ਨੂੰ ਫਿਲਮ ਰਿਲੀਜ਼ ਕਰਨਾ ਚਾਹੁੰਦੇ ਹਨ, ਪ੍ਰੇਰਨਾ ਉਸ ਦਿਨ ਰਿਲੀਜ਼ ਹੋਣ ਵਾਲੀ ਸ਼ਾਹਰੁਖ ਖਾਨ ਦੀ ਫਿਲਮ ਦੇ ਨਾਲ ਟਕਰਾਅ ਤੋਂ ਬਚਣ ਦੇ ਰਿਲੀਜ਼ ਦੀ ਤਰੀਕ ਬਦਲਣਾ ਚਾਹੁੰਦੀ ਹੈ। ਅਭਿਸ਼ੇਕ ਨੇ ਮਤਭੇਦਾਂ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ, ਪ੍ਰੰਤੂ ਕਰੀਅਰਜ਼ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਅਤੇ ਕਿਹਾ ਹੈ ਕਿ ਸੰਭਵ ਹੈ ਕਿ ਫਿਲਮ ਦੀ ਰਿਲੀਜ਼ ਡੇਟ ਬਦਲ ਦਿੱਤੀ ਜਾਏ।