ਸਾਡੇ ਲੋਕਾਂ ਦਾ ਹਾਲ ਵੇਖੋ-ਸਟੂਡੈਂਟਸ ਮਸਲਾ

ਬਿਓਰੋ ਨੀਊਜ਼: ਬਰੈਂਪਟਨ ਵਿਚ ਸਾਡਾ ਪੰਜਾਬੀ ਭਾਈਚਾਰਾ ਦਿਨੋ ਦਿਨ ਖਬਰਾਂ ਰਾਹੀ ਮਸ਼ਹੂਰ ਹੋ ਰਿਹਾ ਹੈ। ਚੰਗੀਆ ਖਬਰਾਂ ਰਾਹੀਂ ਨਹੀਂ ਮਾੜੀਆ ਰਾਹੀ। ਸਾਡੇ ਪੰਜਾਬ ਵਿਚੋਂ ਆਏ ਬੱਚੇ ਜਿਨ੍ਹਾ ਦੀ ਕਿਸਮਤ ਤੇਜ ਕਿ ਉਹ ਕਨੇਡਾ ਵਿਚ ਪੜ੍ਹਨ ਵਾਸਤੇ ਆਏ, ਪਰ ਅਸੀਂ ਆਪ ਹੀ ਉਨ੍ਹਾ ਦੇ ਭਵਿਖ ਨੂੰ ਖਰਾਬ ਕਰ ਰਹੇ ਹਾਂ ਉਨ੍ਹਾ ਬਾਰੇ ਮਾੜੀ ਚਰਚਾ ਕਰਕੇ। ਸਿਰਫ ਪੰਜਾਬੀ ਪੋਸਟ ਦੇ ਜਗਦੀਸ਼ ਸਿੰਘ ਗਰੇਵਾਲ ਨੇ ਇਸ ਨਾਯੁਕ ਮਸਲੇ ਉਪਰ ਸਹੀ ਰੀਪੋਰਟਿੰਗ ਕੀਤੀ ਹੈ। ਉਸ ਆਪਣੇ ਸੰਪਾਦਕੀ ਵਿਚ ਕਿਹਾ ਕਿ ਇਹ ਭੰਡੀ ਪ੍ਰਚਾਰ ਭਰਾ ਮਾਰੂ ਹੈ। ਸਾਡੇ ਬੱਚੇ ਇਕ ਪਰਾਏ ਮੁਲਕ ਵਿਚ ਆਏ ਹਨ। ਉਹ ਬਹੁਤ ਵਡੇ ਮਾਨਸਿਕ ਪ੍ਰੈਸਰ਼ ਵਿਚੋਂ ਗੁਜ਼ਰ ਰਹੇ ਹਨ। ਮਾਪਿਆ ਦੇ ਕਨੇਡਾ ਭੇਜਣ ਉਪਰ ਆਏ ਖਰਚੇ ਦੀ ਮਦਤ ਕਰਨ ਲਈ ਉਹ ਜਿਥੇ ਪੜ੍ਹਾਈ ਕਰ ਰਹੇ ਹਨ, ਉਥੇ ਉਹ ਸਿ਼ਫਟਾਂ ਵਿਚ ਹੱਡ ਭਨਵੀਂ ਕਮਾਈ ਵੀ ਕਰ ਰਹੇ ਹਨ। ਉਹ ਆਪਣੇ ਖਰਚੇ ਪੂਰੇ ਕਰਨ ਤੋਂ ਇਲਾਵਾ, ਡਾਲਰ ਘਰਾ ਨੂੰ ਵੀ ਭੇਜ ਰਹੇ ਹਨ ਤਾਂ ਜੋ ਲਏ ਹੋਏ ਕਰਜੇ ਵਾਪਿਸ ਹੋ ਸਕਣ। ਉਨ੍ਹਾਂ ਦੀਆਂ ਨਿੱਕੀਆ ਗਲਤੀਆਂ ਨੂੰ ਮੀਡੀਏ ਵਿਚ ਉਛਾਲਕੇ ਉਨ੍ਹਾਂ ਬਾਰੇ ਐਹੋ ਜਿਹੇ ਹਾਲਾਤ ਬਣਾ ਦੇਣੇ ਕਿ ਕੋਈ ਉਨ੍ਹਾ ਨੂੰ ਕਿਰਾਏ `ਤੇ ਮਕਾਨ ਵੀ ਨਾ ਦੇਵੇਂ ਕੀ ਇਹ ਆਪਣੇ ਬੱਚਿਆ ਦੀ ਪੈਰਵੀ ਜਾਂ ਦੇਖ ਭਾਲ ਕਰਨਾ ਹੈ?
ਬਹੁਤੇ ਬੱਚਿਆਂ ਨਾਲ ਸਾਡੀ ਗੱਲ ਹੋਈ ਹੈ, ਉਹ ਸਭ ਇਹੀ ਆਖ ਰਹੇ ਹਨ ਕਿ ਗਲਾਂ ਕਰਨ ਵਾਲੇ ਜਦ ਆਪ ਕੈਨੇਡਾ ਆਏ ਸਨ ਤਾਂ ਕੀ ਉਨ੍ਹਾ ਨੇ ਕੋਈ ਗਲਤੀ ਨਹੀਂ ਸੀ ਕੀਤੀ? ਪਰਾਏ ਮੁਲਕ ਵਿਚ ਆਕੇ ਸਾਨੂੰ ਨਹੀਂ ਪਤਾ ਕਿ ਐਥੇ ਕੀ ਗਲਤ ਹੈ ਅਤੇ ਕੀ ਗਲਤ ਨਹੀਂ ਹੈ। ਸਭ ਕੁਝ ਸਮਝਣ ਲਈ ਸਮਾ ਦਰਕਾਰ ਹੈ। ਸਾਡੇ ਵੇਖਣ ਵਿਚ ਤਾਂ ਐਥੋਂ ਦੇ ਸਟੂਡੈਂਟਸ ਸਾਥੋਂ ਵੀ ਮਾੜੀਆ ਹਰਕਤਾ ਕਰ ਰਹੇ ਹਨ। ਕਾਲਜਾਂ ਯੂਨੀਵਰਸਟੀਆਂ ਵਿਚ ਭੰਗ ਅਤੇ ਨਸਿ਼ਆ ਦਾ ਖੁੱਲ੍ਹਾ ਵਿਓਪਾਰ ਹੋ ਰਿਹਾ ਹੈ। ਆਪਸ ਵਿਚ ਹੱਥੋ ਪਾਈ ਹੁੰਦੇ ਹਨ। ਕੁੜੀਆ ਮੁੰਡੇ ਮਾੜੀਆਂ ਹਰਕਤਾਂ ਕਰਦੇ ਹਨ। ਘਰਾਂ ਵਿਚ ਕੁੜੀਆਂ ਅਗੇ ਕੋਈ ਖੰਗ ਨਹੀਂ ਸਕਦਾ। ਕੁੜੀਆ ਮੁੰਡੇ ਮਾਪਿਆਂ ਸਿਰ ਚੜ੍ਹੇ ਪਏ ਹਨ। ਕੀ ਅਸੀਂ ਹੀ ਬਦਨਾਮ ਕਰਨ ਲਈ ਰਹਿ ਗਏ ਹਾਂ? ਸਟੂਡੈਨਟ ਕਹਿ ਰਹੇ ਹਨ ਸਾਡੇ ਬਾਰੇ ਐਨੀ ਚਿੰਤਾ ਜਤਾਈ ਜਾ ਰਹੀ ਹੈ, ਆਪਣੇ ਬਚਿਆ ਬਾਰੇ ਮੂੰਹ ਵਿਚ ਘੁੰਗਣੀਆਂ ਪਾਈ ਬੈਠੇ ਹਨ। ਕੀ ਸਾਡੇ ਵਾਸਤੇ ਇਹੀ ਮਦਤ ਹੋ ਰਹੀ ਹੈ ਕਿ ‘ਇੰਟਰਨੈਸ਼ਨਲ ਸਟੂਡੈਟ` ਨਾਮ ਨੂੰ ਅਤੰਕਵਾਦੀਆਂ ਦੀ ਤਰ੍ਹਾ ਬਦਨਾਮ ਕੀਤਾ ਜਾ ਰਿਹਾ ਹੈ। ਸਾਡੇ ਵਿਚ ਮਾੜੇ ਮੁੰਡੇ ਹੋ ਸਕਦੇ ਹਨ, ਸਾਨੂੰ ਨਹੀਂ ਪਤਾ ਕਿ ਉਹ ਕੌਣ ਹਨ। ਅਸੀਂ ਤਾਂ ਰੱਬ ਰੱਬ ਕਰਕੇ ਸਮਾ ਪਾਸ ਕਰ ਰਹੇ ਹਾਂ। ਅਸੀਂ ਪਹਿਲੀ ਵਾਰ ਮਾਪਿਆ ਤੋਂ ਦੂਰ ਆਏ ਹਾਂ ਸਾਨੂੰ ਬਦਨਾਮ ਕਰਕੇ ਸਾਡੇ ਹੇਰਵੇ ਨੂੰ ਹੋਰ ਡੂੰਘਾ ਨਾ ਕਰੋ।
ਬਚਿਆ ਨੂ ਸਮਝਾਇਆ ਗਿਆ ਹੈ ਕਿ ਤੁਸੀਂ ਆਪਣੇ ਆਪ ਨੂੰ ਐਥੋਂ ਦੇ ਬਚਿਆ ਨਾਲ ਕੰਪੇਅਰ ਨਾ ਕਰੋ। ਉਹ ਕਨੇਡੀਅਨ ਸਿਟੀਜ਼ਨ ਹਨ। ਤੁਸੀਂ ਵਿਜਿ਼ਟਰ ਵੀਜ਼ਾ ਉਪਰ ਆਏ ਹੋ। ਉਂਨ੍ਹਾ ਕੋਲ ਮਾਪਿਆ ਦੀ ਕੀਤੀ ਕਮਾਈ ਕਾਰਣ ਸਭ ਕੁਝ ਹੈ ਪਰ ਤੁਸੀਂ ਹਾਲਾਂ ਕੁਝ ਵੀ ਨਹੀਂ ਹੋ। ਸ਼ਰੀਫਾ ਦੀ ਤਰ੍ਹਾ ਆਪਣਾ ਸਮਾ ਪਾਸ ਕਰੋ। ਇਹ ਤਾਂ ਰਹੀ ਬਚਿਆ ਦੀ ਗਲ ਪਰ ਬਜ਼ੁਰਗਾ ਨੂੰ ਕੌਣ ਸਮਝਾਵੇ, ਜਿਨ੍ਹਾਂ ਦੇ ਇਹ ਮਾਸੂਮ ਤੁਖਮ ਹਨ। ਜਰਾ ਗੌਰ ਕਰੋ ਦਿਤੀ ਫੋਟੋ ਉਪਰ। 23 ਜੂਨ, 2018 ਨੂੰ ਮਲਟੀਕਲਚਰ ਦਿਵਸ ਵਾਸਤੇ ਇਕ ਮਹੀਨੇ ਤੋਂ ਲੋਕਾਂ ਨੂੰ ਅਖਬਾਰਾ, ਰੈਡੀਓ ਅਤੇ ਟੀਵੀ ਰਾਹੀ ਦਸਿਆ ਜਾ ਰਿਹਾ ਸੀ ਕਿ ਇਹ ਪ੍ਰੋਗਰਾਮ ਸਭ ਦਾ ਸਾਂਝਾ ਹੈ, ਸਭ ਨੂੰ ਸੱਦਾ ਹੈ, ਖਾਣ ਪੀਣ ਲਈ ਮੁਫਤ ਖੁਲਾ ਲੰਗਰ ਹੈ। ਪਰ ਅਸ਼ਕੇ ਜਾਈਏ ਬਰੈਂਪਟਨ ਸੌਕਰ ਸੈਂਟਰ ਵਿਚ ਤਾਸ਼ ਖੇਡਣ ਵਾਲੇ ਬਜ਼ੁਰਗਾਂ ਦੇ। ਉਹ ਬਜ਼ੁਰਗ ਦਲ ਦਾ ਲੰਗਰ ਪਾਣੀ ਛਕਕੇ ਅੰਦਰ ਹਾਜਰੀ ਦੇਣ ਦੀ ਬਜਾਏ ਤਾਸ਼ ਦੀ ਬਾਜੀ ਲਗਾਉਣ ਲਈ ਸਟੇਜ ਦੇ ਪਿਛਲੇ ਪਾਸੇ ਵਿੰਡੋ ਦੇ ਪਾਰ ਤਾਸ਼ ਖੇਡਣ ਲਈ ਚਲੇ ਗਏ। ਕੀ ਇਹ ਲੂਣ ਹਰਾਮ ਕਰਨ ਵਾਲਾ ਕਾਰਾ ਨਹੀਂ? ਪ੍ਰੋਗਰਾਮ ਵਿਚ ਬੈਠੇ ਲੋਕਾਂ ਨੇ ਬਹੁਤ ਹੀ ਬੁਰਾ ਮਨਾਇਆ ਹੈ ਉਨ੍ਹਾਂ ਦੀ ਇਸ ਹਮਾਕਤ ਉਪਰ।