ਸਾਜਿਦ ਖਾਨ ਦੇ ਕਾਰਨ ਬਾਹਰ ਹੋਈ ਜੈਕਲੀਨ


‘ਹਾਊਸਫੁਲ 4’ ਦੇ ਪ੍ਰੋਡਿਊਸਰ ਸਾਜਿਦ ਨਾਡਿਆਡਵਾਲਾ ਚਾਹੁੰਦੇ ਸਨ ਕਿ ਹਾਊਸਫੁਲ ਸੀਰੀਜ਼ ਵਿੱਚ ਹੁਣ ਤੱਕ ਜਿੰਨੇ ਵੀ ਕਲਾਕਾਰ ਰਹੇ ਹਨ, ਉਹ ਸਾਰੇ ‘ਹਾਊਸਫੁਲ 4’ ਦਾ ਹਿੱਸਾ ਬਣਨ, ਪਰ ਉਨ੍ਹਾਂ ਸਾਹਮਣੇ ਇੱਕ ਵੱਡੀ ਮੁਸੀਬਤ ਆ ਕੇ ਖੜ੍ਹੀ ਹੋ ਗਈ ਹੈ। ਜੈਕਲੀਨ ਤੇ ਸਾਜਿਦ ਖਾਨ ਨੇ ਇਸ ਫਿਲਮ ਵਿੱਚ ਇੱਕ-ਦੂਸਰੇ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਦਰਅਸਲ ਇੱਕ ਸਮੇਂ ਦੋਵੇਂ ਰਿਲੇਸ਼ਨਸ਼ਿਪ ਵਿੱਚ ਸਨ, ਪਰ ਬਾਅਦ ਵਿੱਚ ਇਹ ਰਿਸ਼ਤਾ ਟੁੱਟ ਗਿਆ। ਅਜਿਹੇ ਵਿੱਚ ਸਾਜਿਦ ਨਾਡਿਆਡਵਾਲਾ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਹੀ ‘ਹਾਊਸਫੁਲ 4’ ਵਿੱਚ ਲੈ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਨਾਡਿਆਡਵਾਲਾ ਨੇ ਦੋਵਾਂ ਵਿੱਚੋਂ ਸਾਜਿਦ ਖਾਨ ਨੂੰ ਚੁਣਿਆ ਹੈ ਅਤੇ ਜੈਕਲੀਨ ਫਰਨਾਂਡੀਜ਼ ਨੂੰ ‘ਹਾਊਸਫੁਲ 4’ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।