ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਵੱਲੋਂ ਆਜ਼ਾਦੀ ਦਿਵਸ ਮਨਾਉਣ ਲਈ ਸੱਦਾ

(ਕਮਿਊਨਿਟੀ ਨਿਊਜ, ਪਾਮਾ): ਸਾਊਥ ਏਸ਼ੀਅਨ ਸੀਨੀਅਰਜ਼ ਰੈਕਸਡੇਲ ਵਲੋਂ ਅਗਸਤ 19/2017 ਦਿਨ ਸਨਿਚਰਵਾਰ ਦੁਪਿਹਰ ਇਕ ਵਜੇ ਤੋਂ ਚਾਰ ਵਜੇ ਬਾਅਦ ਦੁਪਿਹਰ ਭਾਰਤ ਦਾ ਆਜ਼ਾਦੀ ਦਿਵਸ ਸਾਰੇ ਸੀਨੀਅਰਜ਼ ਰਲ ਕੇ ਮਨਾ ਰਹੇ ਹਨ। ਚੌਧਰੀ ਸ਼ੰਗਾਰਾ ਸਿੰਘ ਪ੍ਰਧਾਨ ਵਲੋਂ ਸਭਨਾਂ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ 2 ਰੌਂਟਰੀ ਰੋਡ ਕਿਪਲਿੰਗ ਕਮਿਊਨਿਟੀ ਸੈਂਟਰ ਰੈਕਸਡੇਲ ਵਿਖੇ ਭਾਰਤ ਦੀ ਆਜ਼ਾਦੀ ਦਿਵਸ ਮਨਾਉਣ ਲਈ ਸਾਰੀਆਂ ਕਲੱਬਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ। ਹੋਰ ਵਧੇਰੇ ਜਾਣਕਾਰੀ ਲਈ ਪ੍ਰਧਾਨ ਸ਼ੰਗਾਰਾ ਸਿੰਘ ਹੁਰਾਂ ਨਾਲ 416-879-3348 ਤੇ ਸੰਪਰਕ ਕੀਤਾ ਜਾ ਸਕਦਾ ਹੈ।