‘ਸਾਂਝਾ ਪੰਜਾਬ’ ਟੀ ਵੀ ਅਤੇ ਰੇਡੀਉ ਦੀ 10ਵੀਂ ਵਰ੍ਹੇਗੰਢ ਮਨਾਈ

17637018_10155258335124645_5661398901788649925_o17546731_10155258157089645_8427022822544404116_oਬਰੈਂਮਪਟਨ, 12 ਅਪ੍ਰੈਲ (ਦੇਵ ਝੱਮਟ)- ਬਰੈਂਮਪਟਨ(ਟੋਰੰਟੋ),ਦੇ ਪ੍ਰਸਿੱਧ ਚਾਂਦਨੀ ਬੈਂਕੂਏਟ ਹਾਲ ਵਿੱਚ,ਸਾਂਝਾਂ ਪੰਜਾਬ ਰੇਡੀਉ ਅਤੇ ਟੀ ਵੀ ਦੀ ਦਸਵੀਂ ਐਨੀਵਰਸਰੀ ਦੌਰਾਨ,ਜਸ਼ਨ ਮਨਾਇਆ ਗਿਆ। ਇਸ ਰੇਡੀਉ ਅਤੇ ਟੀ ਵੀ ਸ਼ੋਅ ਦੇ ਫਾਉਂਡਰ,ਪੋ੍ਰਡੀਉਸਰ ਅਤੇ ਡਾਈਰੈਕਟਰ ਬੌਬ ਦੋਸਾਂਝ ਜੀ ਦਾ ਨਾਂ ਮੀਡੀਏ ਵਿੱਚ ਕੋਈ ਨਵਾਂ ਨਹੀਂ ਹੈ ਜਿਹਨਾਂ ਨੇਂ ਆਪਣੇਂ ਆਪ ਨੂੰ ਪੰਜਾਬੀ ਬੋਲੀ, ਪੰਜਾਬੀ ਸਭਿੱਆਚਾਰ ਨੂੰ ਸਮਰਪਿਤ ਕੀਤਾ ਹੋਇਆ ਹੈ।ਪੰਜਾਬੀ,ਭਾਰਤੀ ਕਮਿਉਨਿਟੀ ਨੂੰ ਛੱਡ ਕੇ ਕੁੱਝ ਕਮਿਉਨਿਟੀਆਂ ਵਿੱਚ ਕਈ ਵਾਰ ਕਿਹਾ ਜਾਂਦਾ ਹੈ ਕਿ ਮੀਡੀਆ ਵਾਲੇ ਪ੍ਰਸਿੱਧੀ ਹਾਸਲ ਕਰਨ ਲਈ ਇਸ ਕੰਮ ਵਿੱਚ ਪੈਂਦੇ ਹਨ ਪਰ ਬੌਬ ਦੋਸਾਂਝ ਜੀ ਵਿੱਚ ਅਹਿਜਾ ਕੁੱਝ ਵੀ ਨਹੀਂ ਹੈ ਕਿਉਂ ਕਿ ਇਹਨਾਂ ਦਾ ਪਿਛੋਕੜ ਇੱਕ ਅਜਿਹੇ ਦੇਸ਼ ਭਗਤ ਪਰਿਵਾਰ ਨਾਲ ਹੈ ਜਿਸ ਨੇਂ ਨਾਂ ਸਿਰਫ ਆਪਣੇਂ ਦੇਸ਼ ਦੀ ਆਜਾਦੀ ਦੀ ਖਾਤਿਰ ਜੇਲਾਂ ਕੱਟੀਆਂ ਪਰ ਨਾਲ ਹੀ ਇਸ ਪ੍ਰੰਪਰਾ ਨੂੰ ਜਾਰੀ ਰੱਖਦਿਆਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੇਸ਼ ਭਗਤੀ ਲਈ ਤਿਆਰ ਕੀਤਾ ਜਿਸ ਦੀ ਮਿਸਾਲ ਬੌਬ ਜੀ ਖੁਦ ਆਪ ਹਨ।ਬੌਬ ਜੀ ਦੇ ਦਾਦਾ ਜੀ ਨੇਂ ਪੰਜਾਬੀ ਸੂਬਾ ਮੋਰਚਾ ਦੌਰਾਨ ਜੇਲ ਕੱਟੀ ਅਤੇ ਪਿਤਾ ਜੀ ਸਿੱਖ ਕੌਮ ਦੇ ਸਿਰਕੱਢ ਆਗੂਆਂ ਵਿੱਚੋਂ ਇੱਕ ਸਨ।ਦੇਸ਼ ਭਗਤੀ ਦੀ ਭਾਵਨਾਂ ਦਾ ਅੰਦਾਜਾ, ਸਾਂਝਾਂ ਪੰਜਾਬ ਦੀ ਦਸਵੀਂ ਐਨੀਵਰਸਰੀ ਦੌਰਾਨ ਮਨਾਏ ਗਏ ਜਸ਼ਨਾਂ ਦੀ ਸ਼ੂਰੁਆਤ ਤੋਂ ਵੀ ਲਗਾਇਆ ਜਾ ਸਕਦਾ ਹੈ ਜਿਸ ਵਿੱਚ ਕਨੇਡਾ ਦੇ ਰਾਸ਼ਟਰੀ ਗੀਤ “ੳੋ ਕੇਨੇਡਾ” ਅਤੇ ਪੰਜਾਬੀ ਸ਼ਬਦ “ਦੇਹ ਸਿ਼ਵਾ ਵਰ ਮੋਹਿ ਇਹੈ, ਸ਼ੁੱਭ ਕਰਮਨ ਤੋਂੇ ਕਬਹੂੰ ਨਾਂ ਟਲੂੰ” ਅਤੇ ਭਾਰਤੀ ਰਾਸ਼ਟਰੀ ਗੀਤ “ਜਨ ਗਨ ਮਨ”,ਗਾਏ ਗਏ।ਕਿਸੇ ਵੀ ਤਰ੍ਹਾ ਦੀ ਸ਼ਰਾਬ ਦਾ ਸੇਵਨ ਨਾਂ ਕਰਨ ਦੇ ਬਾਵਜੂਦ ਤਕਰੀਬਨ 500 ਤੋਂ ਜਿਆਦਾ ਮਹਿਮਾਨਾਂ ਦੀ ਸ਼ਮੂਲੀਅਤ ਨੇਂ ਇਸ ਪ੍ਰੋਗਰਾਮ ਨੂੰ ਚਾਂਦਨੀ ਬੈਂਕੁਏਟ ਹਾਲ ਵਿੱਚ,ਚਾਰ ਚੰਦ, ਲਾ ਦਿੱਤੇ।ਇਸ ਪ੍ਰੋਗਰਾਮ ਵਿੱਚ ਸਾਰੇ ਜੀ ਟੀ ਏ ਤੋਂ ਇਲਾਵਾ ਕਨੇਡਾ ਭਰ ਦੀਆਂ ਮੀਡੀਆ ਪਰਸਨੈਲਟੀਆਂ ਪਹੁੰਚੀਆਂ ਹੋਈਆਂ ਸਨ ਅਤੇ ਮੁੱਖ ਮਹਿਮਾਨ,ਇੰਡੀਆਂ ਤੋਂ ਪ੍ਰਸਿੱਧ ਮੀਡੀਆ ਪਰਸਨ, ਸ਼ੁਸ਼ੀਲ ਦੋਸਾਂਝ ਜੀ ਸਨ ਜਿਹਨਾਂ ਦਾ ਹਾਲ ਵਿੱਚ ਐਂਟਰੀ ਦੌਰਾਨ ਢੋਲ ਵਜਾ ਕੇ ਸਵਾਗਤ ਕੀਤਾ ਗਿਆ।
ਸਾਂਝਾ ਪੰਜਾਬ ਟੀ ਵੀ ਅਤੇ ਰੇਡੀਉ ਦੀ ਗੱਲ ਕਰੀਏ ਤਾਂ ਜੀ ਟੀ ਏ ਵਿੱਚ,ਇਹਨਾਂ ਦੇ ਸਰੋਤਿਆਂ,ਦਰਸ਼ਕਾਂ ਦੀ ਕਮੀਂ ਨਹੀਂ ਹੈ। ਦਸਵੀਂ ਐਨੀਵਰਸਰੀ ਦੇ ਜਸ਼ਨਾਂ ਵਿੱਚ ਆਪਣੇਂ ਦੋਸਤ ਬਲਜੀਤ ਸਿੰਘ ਨਾਲ ਪਹੁੰਚੇ ਰਮਿੰਦਰ ਪਰਮਾਰ ਨੇਂ ਦੱਿਸਆ ਕਿ ਉਹ ਇਸ ਪ੍ਰੋਗਰਾਮ ਨੂੰ ਸ਼ੂਰੁਆਤ ਤੋਂ ਲੈ ਕੇ ਹੁਣ ਤੱਕ ਪਿਛਲੇ 10 ਸਾਲਾਂ ਤੋਂ ਸੁਣ ਰਹੇ ਹਨ। ਸਾਂਝੀਵਾਲਤਾਂ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਵਾਲੇ ਰੇਡੀਉ ਅਤੇ ਟੀ ਵੀ ਸ਼ੋਅ ਸਾਂਝਾ ਪੰਜਾਬ ਅਤੇ ਬੌਬ ਜੀ ਨੂੰ ਹਰ ਕੋਈ ਜਾਣਦਾ ਹੈ,ਚਾਹੇ ਕੋਈ ਬੱਸਾਂ ਵਿੱਚ ਹੋਵੇ, ਬਜੁਰਗਾਂ ਦੀਆਂ ਸੱਥਾਂ ਵਿੱਚ,ਜਾਂ ਫਿਰ ਵੱਡੇ-ਵੱਡੇ ਸਟੋਰਾਂ,ਪਲਾਜਿ਼ਆਂ ‘ਚ ਪੰਜਾਬੀਆਂ ਦੇ ਇਕੱਠ ਹੋਣ।ਮੀਡੀਆ ਦੀ ਮਨ ਪਸੰਦ ਆਮ ਜਨਤਾਂ ਤੋਂ ਇਲਾਵਾਂ,ਮੈਂਬਰ ਪਾਰਲੀਮੈਂਟਾਂ ਵਿੱਚੋਂ ਕੈਬਨਿਟ ਮਿਨੀਸਟਰ ਨਵਦੀਪ ਬੈਂਸ,ਰਾਜ ਗਰੇਵਾਲ,ਰਮੇਸ਼ ਸੰਘਾ,ਗਗਨ ਸਿਕੰਦ,ਸੋਨੀਆਂ ਸਿੱਧੂ,ਰੂਬੀ ਸਹੋਤਾ,ਕਮਲ ਖੇਰਾ,ਕ੍ਰਿਸਟੀ ਡੰਕਨ ਅਤੇ ਪ੍ਰੌਵੀੰਸ਼ੀਅਲ ਮੈਂਬਰ ਪਾਰਲੀਮੈਂਟਾਂ ਵਿੱਚੋਂ ਜਗਮੀਤ ਸਿੰਘ,ਵਿੱਕ ਢਿੱਲੋਂ,ਹਰਿੰਦਰ ਮੱਲੀ,ਅਮ੍ਰਿਤ ਮਾਂਗਟ ਅਤੇ ਬਰੈਂਮਪਟਨ ਮੇਅਰ ਲਿੰਡਾ ਜਾਫਰੀ,ਮਿਸੀਸਾਗਾ ਮੇਅਰ ਬੋਨੀ ਕਰੋਂਬੀ,ਸਕੂਲ ਟਰਸੱਟੀ ਹਰਕੀਰਤ ਸਿੰਘ ਅਤੇ ਇੰਡੀਅਨ ਕੋਂਸਲੇਟ ਦਿਨੇਸ਼ ਭਾਟੀਆ ਜੀ,ਉਚੇਚੇ ਤੌਰ ਤੇ,ਇਸ ਪ੍ਰੋਗਰਾਮ ਵਿੱਚ ਪਹੁੰਚੇ।ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵਧਾਈ ਸੰਦੇਸ਼ ਵੀ ਪੜ੍ਹ ਕੇ ਸੁਣਾਇਆ ਗਿਆ।ਉਂਟੇਰੀਉ ਦੇ ਵਿਰੋਧੀ ਪਾਰਟੀ ਲੀਡਰ ਪੈਟਰਿਕ ਬਰਾਉਨ ਵੀ ਆਪਣੇਂ ਜੀ ਟੀ ਏ ਪ੍ਰੌਵੀੰਂਸ਼ੀਅਲ ਨੋਮੀਨੇਟਡ ਉਮੀਦਵਾਰਾਂ ਜੱਸ ਜੌਹਲ,ਪਰਮ ਸਰਕਾਰੀਆ ਨਾਲ ਪਹੁੰਚੇ ਹੋਏ ਸਨ।ਜੀ ਟੀ ਏ ਏਰੀਆ ਦੇ ਪੀ ਸੀ ਪਾਰਟੀ ਨੋਮੀਨੇਸ਼ਨ ਉਮੀਦਵਾਰਾਂ ਵਿੱਚ ਰਣਦੀਪ ਸੰਧੂ, ਅਮਰਜੋਤ ਸੰਧੂ,ਸੰਜੇ ਭਾਟੀਆ(ਬਰੈਂਮਪਟਨ ਵੈਸਟ),ਰੇਨਾਂ ਸੰਘਾ(ਵੁਡਬਰਿੱਜ-ਵਾਅਨ) ਅਤੇ ਰਾਜਿੰਦਰ ਮਿਨਹਾਸ ਬੱਲ,ਹਰਦੀਪ ਗਰੇਵਾਲ ਅਤੇ ਦੀਪਕ ਆਨੰਦ (ਮਾਲਟਨ ਮਿਸੀਸਾਗਾ) ਵੀ,ਮੌਜੂਦ ਸਨ।ਦੋਸਾਂਝ ਸਪੋਰਟਸ ਕਲੱਬ,ਸਿੱਖ ਮੋਟਰਸਾਈਕਲ ਕਲੱਬ ਆਫ ਉਂਟੇਰੀੳ,ਕਨੇਡਾ ਵਿੱਚ ਪਹਿਲੇ ਜਸਟਿਸ ਆਫ ਪੀਸ ਬੌਬੀ ਸਿੱਧੂ, ਤਿੰਨ ਵਾਰੀ ਗਵਰਨਰ ਜਨਰਲ ਐਵਾਰਡ ਨਾਲ ਸ਼ੁਸ਼ੋਭਿਤ ਅਮਰਜੀਤ ਸਿੰਘ ਸਿੱਧੂ ਅਤੇ ਇੰਦਰਜੀਤ ਬੱਲ ਸਮੇਤ ਕਈ ਕਮਿਉਨਿਟੀ ਲੀਡਰ ਵੀ ਪਹੁੰਚੇ ਹੋਏ ਸਨ।
ਬੌਬ ਜੀ ਵਲੋਂ ਸਾਰੇ ਬਿਜਨਸ ਸਪੌਂਸਰਾਂ ਦਾ ਧੰਨਵਾਦ,ਰਾਜਨੀਤਿਕ ਲੀਡਰਾਂ ਦੁਆਰਾ ਉਹਨਾਂ ਨੂੰ ਸਨਮਾਨਿਤ ਕਰਕੇ ਕੀਤਾ ਗਿਆ,ਜਿਹਨਾਂ ਦੇ ਸਦਕਾਂ ਇਸ ਪ੍ਰੋਗਰਾਮ ਦਾ ਆਯੋਜਨ ਸੰਭਵ ਹੋ ਸਕਿਆ।ਉਹਨਾਂ ਨੇਂ ਖਾਸ ਤੌਰ ਤੇ ਰੇਡੀਉ ਸਟੇਸ਼ਨ 1430 ਏ ਐਮ ਦੇ ਮੈਨੇਜਰ ਜੈਨੀਫਰ ਦਾ,ਵੀਜਨ ਟੀ ਵੀ ਅਤੇ 24 ਘੰਟੇ ਚੱਲਣ ਵਾਲੇ ਆਈ ਪੀ ਟੀ ਵੀ,ਆਪਣੇ ਸਟੂਡੀਉ ਸਹਾਇਕ ਹੈਰੀ,ਆਪਣੇਂ ਪਰਿਵਾਰ,ਆਪਣੀ ਸਾਰੀ ਮੀਡੀਆ ਟੀਮ ਦਾ ਵੀ ਧੰਨਵਾਦ ਕੀਤਾ ਜਿਹਨਾਂ ਦੀਆਂ ਸੇਵਾਵਾਂ ਨਾਲ ਸਾਂਝਾਂ ਪੰਜਾਬ ਰੇਡੀਉ ਅਤੇ ਟੀ ਵੀ,ਇਹਨਾਂ ਬੁਲੰਦੀਆਂ ਤੇ ਪਹੁਚਿੰਆ।
ਰਾਜਨੀਤਿਕ ਲੀਡਰਾਂ ਦੂਆਰਾ ਬੌਬ ਦੋਸਾਂਝ ਦੇ ਅਸਲ ਨਾਂ ਭਰਮਤੋੜ ਸਿੰਘ ਨੂੰ ਯਾਦ ਕੀਤਾ ਗਿਆ ਅਤੇ ਲੀਡਰਾਂ ਨੇਂ ਕਨੇਡੀਅਨ ਕਮਿਉਨਿਟੀ ਨੂੰ ਇਕੱਠਾ ਰੱਖਣ ਲਈ ਧੰਨਵਾਦ ਕੀਤਾ।ਬੌਬ ਜੀ ਨੂੰ ਮਿਲਦੀ ਪਰਿਵਾਰਿਕ ਮੱਦਦ ਲਈ ਉਹਨਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ।ਜਾਤ-ਪਾਤ ਦੇ ਬੰਧਨਾਂ ਨੂੰ ਤੋੜਨ ਦਾ ਵੀ ਜਿਕਰ ਕੀਤਾ ਗਿਆ ਅਤੇ ਕਿਹਾ ਗਿਆ ਕਿ ਚਾਹੇ ਕਿਸੇ ਵੀ ਜ਼ਾਤ ਦੇ ਹੋਈਏ,ਅਸੀਂ ਸਾਰੇ ‘ ਪੁੱਤ ਪੰਜਾਬ ਦੇ ‘ ਹਾਂ।ਭਾਰਤੀ ਜਾਂ ਪਾਕਿਸਤਾਨੀਂ ਪੰਜਾਬ ਜਾਂ ਫਿਰ ਟੋਰੰਟੋ ਵਸਦੇ ਪੰਜਾਬ ਵਿੱਚ, ਸਾਂਝਾਂ ਪਾਉਣ ਵਾਲੇ,ਸਾਂਝਾਂ ਪੰਜਾਬ ਰੇਡੀਉ ਅਤੇ ਟੀ ਵੀ ਦੇ ਹੋਸਟ,ਬੌਬ ਦੋਸਾਂਝ,ਪਿੰਡ ਦੋਸਾਂਝ ਤੋਂ ਹਨ ਅਤੇ ਇਸ ਪਿੰਡ ਦੀ ਸਰਦਾਰੀ ਨੂੰ ਸਾਰੀ ਦੁਨੀਆਂ ਵਿੱਚ ਕਾਇਮ ਕਰਨ ਦੀ ਕੋਸਿਸ਼ ਕਰ ਰਹੇ ਹਨ।’ਪਿੰਡਾਂ ਵਿੱਚੋਂ ਪਿੰਡ ਸੁਣੀਂਦਾ,ਪਿੰਡ ਸੁਣੀਂਦਾ ਦੋਸਾਂਝ’ ਇਹ ਬੋਲੀ ਪਿੰਡ ਦੋਸਾਂਝ ਤੇ ਵਾਕਿਆ ਹੀ ਢੁੱਕਦੀ ਹੈ।ਪੰਜਾਬੀ ਦੇ ਸੱਭ ਤੋਂ ਪੁਰਾਣੇ ਅਖਬਾਰਾਂ ਵਿੱਚੋਂ ਇੱਕ ਅਖਬਾਰ ‘ਅਕਾਲੀ ਪਤ੍ਰਿਕਾ ਦੇ ਬਾਨੀ ਅਮਰ ਸਿੰਘ ਦੋਸਾਂਝ ਵੀ ਪਿੰਡ ਦੋਸਾਂਝ ਤੋਂ ਹਨ।ਕਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਸੂਬੇ ਦੇ ਸਾਬਕਾ ਪ੍ਰੀਮੀਅਰ(ਮੁੱਖ ਮੰਤਰੀ) ਉੱਜਲ ਦੋਸਾਂਝ ਵੀ ਪਿੰਡ ਦੋਸਾਂਝਾਂ ਤੋਂ ਹਨ ਜੋ ਕਿ ਇੰਡੀਆ ਤੋਂ ਬਾਹਰ ਪਹਿਲੇ ਪੰਜਾਬੀ ਹਨ ਜਿਹਨਾਂ ਨੂੰ ਕਿਸ ਸੂਬੇ ਦੇ ਮੁੱਖ ਮੰਤਰੀ ਹੋਣ ਦਾ ਮਾਣ ਪ੍ਰਾਪਤ ਹੈ।ਇਸ ਤੋਂ ਇਲਾਵਾ ਪੰਜਾਬੀ ਗੀਤਕਾਰ ਅਤੇ ਪੰਜਾਬੀ ਫਿਲਮਾਂ,ਬਾਲੀਵੁੱਡ ਵਿੱਚ ਧਾਂਕ ਜਮਾ ਰਹੇ ਪਿੰਡ ਦੋਸਾਂਝਾਂ ਦੇ ਦਲਜੀਤ ਦੋਸਾਂਝ ਦਾ ਨਾਂ ਛੁਪਿਆ ਨਹੀਂ ਹੈ।10ਵੀਂ ਐਨਵਰਸਰੀ ਜਸ਼ਨਾਂ ਵਿੱਚ ਬੌਬ ਦੋਸਾਂਝ ਨੇਂ ਇਸ ਸਾਲ ਮਨਾਏ ਜਾ ਰਹੇ ਕਨੇਡਾ ਦੇ 150ਵੇਂ ਜਨਮ ਦਾ ਖਾਸ ਜਿਕਰ ਕਰਦਿਆਂ ਕਿਹਾ ਕਿ ਅਸੀਂ ਖੁਸ਼ ਹਾਂ ਕਿ ਇਸੇ ਸਾਲ ਸਾਂਝਾਂ ਪੰਜਾਬ ਦੀ 10ਵੀ ਐਨਵਰਸਰੀ ਅਤੇ ਕਨੇਡਾ ਦਾ 150ਵਾਂ ਜਨਮ ਮਨਾਇਆ ਜਾ ਰਿਹਾ ਹੈ।ਇਸ ਦੇ ਨਾਲ ਹੀ ਉਹਨਾਂ,ਪ੍ਰਸਿੱਧ ਮੀਡੀਆ ਪਰਸਨੈਲਟੀ ਰਣਬੀਰ ਸ਼ਾਰਧਾ ਜੀ ਦੇ 75ਵੇਂ ਜਨਮ ਦਿਨ ਤੇ ਉਹਨਾਂ ਨੂੰ ਵਧਾਈ ਦਿੱਤੀ ਗਈ ਪਿਛਲੇ 47 ਸਾਲਾਂ ਤੋਂ ਉਹਨਾਂ ਦੀਆਂ ਮੀਡੀਆ ਦੁਆਰਾ ਸਮਾਜਿਕ ਸੇਵਾਵਾਂ ਨੂੰ ਯਾਦ ਕੀਤਾ।’ਕਲੀਆਂ ਪੰਜਾਬ ਦੀਆਂ’ ਦੇ ਨਾਂ ਹੇਠ, ਪੰਜਾਬੀ ਕੁੜੀਆਂ ਵਲੋਂ ਗਿੱਧਾ ਅਤੇ ਮੁੰਿਡਆਂ ਵਲੋਂ ਪੰਜਾਬ ਦਾ ਸਪੈਸ਼ਲ ਲੋਕ ਨਾਚ ਭੰਗੜਾ ਵੀ ਪਾਇਆ ਗਿਆ। ਰੌਕੀ ਅਤੇ ਸਮੀਰ ਦੁਆਰਾ ਡਾਂਸ ਦੀ ਪੇਸ਼ਕਸ਼ ਕੀਤੀ ਗਈ। ਮਾਈਕ ਜ਼ਰੇਜਾ ਵਲੋਂ ਮੈਜਿਕ ਸ਼ੋਅ ਕੀਤਾ ਅਤੇ ਬੱਿਚਆਂ ਲਈ ਫੇਸ ਪੇਂਟਿੰਗ ਕੀਤੀ ਗਈ। ਬੌਬ ਜੀ ਵਲੋਂ ‘ਗੁਰੂ ਨਾਨਕ ਬਿਰਧ ਆਸ਼ਰਮ ਸੰਸਥਾਂ’ ਦੀ ਦਿਲ ਖੋਲ ਕੇ ਮਦੱਦ ਕਰਨ ਦੀ ਬੇਨਤੀ ਕੀਤੀ ਗਈ।ਪ੍ਰੋਗਰਾਮ ਦੇ ਅੰਤ ਵਿੱਚ,ਭੰਗੜੇ ਅਤੇ ਸਪੈਸ਼ਲ ਡਾਂਸ ਕੀਤੇ ਗਏ। ਮਿਸੀਸਾਗਾ ਮੇਅਰ ਬੋਨੀ ਕਰੋਂਬੀ ਨੇਂ ਪ੍ਰੋਗਰਾਮ ਹੋਸਟ ਜਯੋਤੀ ਸ਼ਰਮਾਂ ਦੀ
ਤਾਰੀਫ ਕੀਤੀ ਅਤੇ ਪ੍ਰੋਗਰਾਮ ਆਯੋਜਕ ਬੌਬ ਦੋਸਾਂਝ,ਉਹਨਾਂ ਦੀ ਪਤਨੀ,ਮਾਤਾ ਜੀ ਅਤੇ ਪਰਿਵਾਰ ਨਾਲ ਮਿਲ ਕੇ ਨਾਲ ਭੰਗੜਾ ਪਾਇਆ।ਪੰਜਾਬੀ ਅਖਬਾਰਾਂ, ਅਜੀਤ, ਹਮਦਰਦ, ਪਰਵਾਸੀ, ਪੰਜਾਬ ਸਟਾਰ, ਖਬਰਨਾਮਾਂ,ਸਿੱਖ ਸਪੋਕਸਮੈਨ, ਰੋਡ ਵੀਕਲੀ, ਕਨੇਡੀਅਨ ਪੰਜਾਬੀ ਪੋਸਟ ਅਤੇ ਪੰਜ ਪਾਣੀਂ ਤੇ ਹੋਰ ਅਖਬਾਰਾਂ ਦੇ ਪ੍ਰਤੀਨਿਧੀਆਂ ਅਤੇ ਸਾਰੇ ਰੇਡੀਉ,ਟੀ ਵੀ ਨੁਮਾਉਂਦਿਆਂ ਵਲੋਂ ਵੀ ਬੌਬ ਦੋਸਾਂਝ ਜੀ ਨੂੰ,ਸਾਂਝਾਂ ਪੰਜਾਬ ਦੀ 10ਵੀ ਐਨੀਵਰਸਰੀ ਲਈ, ਵਧਾਈਆਂ ਦਿੱਤੀਆਂ ਗਈਆਂ।