ਸ਼ੌ੍ਰਮਣੀ ਅਕਾਲੀ ਦਲ ਵਲੋਂ ਸ਼ਰਨਜੀਤ ਸਿੰਘ ਗਰਚਾ ਦਾ ਸਨਮਾਨ

ਬਰੈਂਪਟਨ/ਨਵੰਬਰ 4, 2012 (ਪੋਸਟ ਬਿਉਰੋ)ਲੁਧਿਆਣਾ ਦੇ ਜਿਲ੍ਹਾ ਪ੍ਰੀਸ਼ਦ ਮੈਂਬਰ, ਸਾਹਨੇਵਾਲ ਸਰਕਲ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ, ਉਘੇ ਅਕਾਲੀ ਆਗੂ ਅਤੇ ਪਬਲਿਕ ਵਰਕਸ ਮਨਿਸਟਰ ਸ਼ਰਨਜੀਤ ਸਿੰਘ ਢਿਲੋਂ ਦੇ ਨਜਦੀਕੀ, ਸ. ਸ਼ਰਨਜੀਤ ਸਿੰਘ ਗਰਚਾ ਦਾ ਸ਼ੌ੍ਰਮਣੀ ਅਕਾਲੀ ਦਲ ਈਸਟ ਕੈਨੇਡਾ ਵਲੋਂ ਸਨਮਾਨ ਕੀਿਾ ਗਿਆ। ਇਸ ਸਬੰਧ ਵਿਚ ਉਹਨਾਂ ਦੇ ਮਾਣ ਵਿਚ ਯੂਥ ਆਗੂ ਜਸਪਾਲ ਮਾਨ ਦੇ ਘਰ ਵਿਖੇ ਲੰਚ ਦਾ ਆਯੋਜਿੱਤ ਕੀਤਾ ਗਿਆ ਜਿਸ ਉਹਨਾਂ ਦਾ ਸਨਮਾਨ ਕੀਤਾ। ਸ. ਸ਼ਰਨਜੀਤ ਸਿੰਘ ਗਰਚਾ ਨੇ ਸਮੂਹ ਅਕਾਲੀ ਲੀਡਰਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਨੂੰ ਮਾਣ ਬਖਸਿ਼ਆ ਹੈ। ਇਸ ਮੌਕੇ `ਤੇ ਸ਼ੌ੍ਰਮਣੀ ਅਕਾਲੀ ਦਲ ਈਸਟ ਕੈਨੇਡਾ ਦੇ ਪ੍ਰਧਾਨ ਸ. ਬੇਅੰਤ ਸਿੰਘ ਧਾਲੀਵਾਲ, ਸ. ਮੀਤ ਪ੍ਰਧਾਨ ਸ. ਬਚਿੱਤਰ ਸਿੰਘ ਘੋਲੀਆ, ਵਾਇਸ ਪ੍ਰਦਾਨ ਜਗਸੀਰ ਸਿੰਘ ਸੀਰਾ, ਖਜਾਨਚੀ ਦਲਜੀਤ ਸਿੰਘ ਮਾਂਗਟ, ਵਿਸ਼ਾਲ ਅਰੋੜਾ, ਰਿੰਕੂ ਖਾਸੀ ਕਲਾਂ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਆਗੂ ਹਾਜਰ ਸਨ।