ਮਾਤਾ ਕਰਤਾਰ ਕੌਰ ਦੀ ਪਹਿਲੀ ਬਰਸੀ ਐਤਵਾਰ ਨੂੰ

ਮਾਲਟਨ/ਨਵੰਬਰ 4, 2012 (ਪੋਸਟ ਬਿਊਰੋ)ਮਾਲਟਨ ਗੁਰੂਘਰ ਵਿਖੇ ਲੰਮਾਂ ਸਮਾਂ ਪ੍ਰਸ਼ਾਦ ਦੀ ਸੇਵਾ ਨਿਭਾਉਣ ਵਾਲੀ ਅਤੇ ਗੁਰੁ ਜੀ ਦੀ ਅਨਿੰਨ ਭਗਤ ਬੀਬੀ ਕਰਤਾਰ ਕੌਰ ਬੇਦੀ ਜੀ ਜੋ ਪਿਛਲੇ ਸਾਲ ਗੁਰ ਚਰਨਾਂ ਵਿਚ ਜਾ ਬਿਰਾਜੇ ਸਨ, ਉਹਨਾਂ ਦੀ ਪਹਿਲੀ ਬਰਸੀ ਪਰਿਵਾਰ ਵਲੋਂ ਐਤਵਾਰ ਨੂੰ ਮਨਾਈ ਜਾ ਰਹੀ ਹੈ। ਇਸ ਸਬੰਧ ਵਿਚ ਐਤਵਾਰ ਨੂੰ ਬੇਦੀ ਪਰਿਵਾਰ ਦੇ ਗ੍ਰਹਿ ਵਿਖੇ ਸਵੇਰੇ ਦਸ ਵਜੇ ਸਧਾਰਨ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਮਾਲਟਨ ਗੁਰੂਘਰ ਵਿਖੇ 12.30 ਵਜੇ ਤੋਂ 1.15 ਤੱਕ ਗੁਰੂਘਰ ਦਾ ਜਥਾ ਸੋਗਮਈ ਕੀਰਤਨ ਕਰੇਗਾ। 1.15 ਤੋਂ 2.15 ਵਜੇ ਤੱਕ ਸੰਤ ਅਨੂਪ ਸਿੰਘ ਊਨਾ ਵਾਲੇ ਕੀਰਤਨ ਰਾਹੀਂ ਮਾਤਾ ਕਰਤਾਰ ਕੌਰ ਬੇਦੀ ਜੀ ਨੂੰ ਸੱਚੀ ਸ਼ਰਧਾਜਲੀ ਭੇਂਟ ਕਰਨਗੇ। ਉਹਨਾਂ ਦੀ ਯਾਦ ਵਿਚ ਅਰਦਾਸ ਤੋਂ ਬਾਅਦ ਗੁਰੁ ਕਾ ਲੰਗਰ ਅਟੁੱਟ ਵਰਤੇਗਾ। ਇਸ ਬਰਸੀ ਬਾਰੇ ਜਿ਼ਆਦਾ ਜਾਣਕਾਰੀ ਲਈ ਸ. ਕਰਤਾਰ ਸਿੰਘ ਬੇਦੀ (ਪਤੀ) 905-678-9703, ਮਨਜੀਤ ਸਿੰਘ ਬੇਦੀ (ਸਪੁੱਤਰ) 647-449-7946 ਜਾਂ ਰਣਧੀਰ ਸਿੰਘ ਬੇਦੀ (ਸਪੁੱਤਰ) ਨੂੰ 416-400-8436 `ਤੇ ਫੋਨ ਕੀਤਾ ਜਾ ਸਕਦਾ ਹੈ।