ਸ਼ੋਸ਼ਲ ਅਵੇਅਰਨੈੱਸ ਸੀਨੀਅਰ ਅਤੇ ਯੂਥ ਬੈਕ ਟੂ ਸਕੂਲ ਪਿਕਨਿਕ ਮੇਲਾ ਆਯੋਜਿਤ ਕੀਤਾ

Fullscreen capture 972017 83838 AMਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਵਲੋਂ ਦਿਨ ਸ਼ੁੱਕਰਵਾਰ 1 ਸਿਤੰਬਰ ਨੂੰ ਦੁਪਹਿਰ 2 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਸੰਡਲਵੁੱਡ ਅਤੇ ਮਾਉਂਟੇਨਐਸ਼ ਕਾਰਨਰ ਤੇ ਸਥਿਤ ਮਾਉਂਟੇਨਐਸ਼ ਪਾਰਕ ਵਿੱਚ ਸ਼ੋਸ਼ਲ ਅਵੇਅਰਨੈੱਸ ਸੀਨੀਅਰ/ਯੂਥ ਮੇਲਾ ਅਤੇ ਬੈਕ ਟੂ ਸਕੂਲ ਪਿਕਨਿਕ ਦਾ ਆਯੋਜਨ ਕੀਤਾ ਗਿਆ ਜੋ ਕਿ ਖੁੱਲੇ ਰੰਗਾ-ਰੰਗ ਮਨੋਰੰਜਨ ਨਾਲ ਭਰਪੂਰ ਸੀ।ਬੀਬੀਆਂ, ਮਰਦਾਂ ਅਤੇ ਬੱਿਚਆਂ ਦੇ ਖੇਡ ਮੁਕਾਬਲੇ ਹੋਏ। ਜਿਹਨਾਂ ਵਿੱਚ ਬੱਿਚਆਂ ਲਈ 100 ਮੀਟਰ ਰੇਸ (ਉਮਰ 8-14), ਬੀਬੀਆਂ ਦੀ ਮਿਉੁਜਕਲ ਚੇਅਰ, ਮਰਦਾਂ ਦੀ 100 ਮੀਟਰ ਰੇਸ ਅਤੇ ਵਾਕ ਸ਼ਾਮਲ ਸਨ।ਸੀਨੀਅਰਜ਼ ਦੇ ਤਾਸ਼(ਸੀਪ) ਮੁਕਾਬਲੇ ਵੀ ਹੋਏ।ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਖੇਡ ਜੇਤੂਆਂ ਨੂੰ (ਕੱਪ) ਇਨਾਮ ਦਿੱਤੇ ਗਏ। ਮਨੋਰੰਜਨ ਲਈ ਗੀਤ-ਸੰਗੀਤ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਸਾਰੇ ਐਮ ਪੀ, ਐਮ ਪੀ ਪੀ, ਸਕੂਲ ਟਰੱਸਟੀ, ਕੋਂਸਲਰਾਂ ਅਤੇ ਦੂਸਰੇ ਲੀਡਰਾਂ ਸਮੇਤ ਟੀਚਰਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਜਿਹਨਾਂ ਵਿੱਚੋਂ ਕੁੱਝ ਵਿਅਸਤ ਹੋਣ ਕਾਰਨ ਨਹੀਂ ਆ ਸਕੇ। ਹਾਜਰੀ ਭਰਨ ਵਾਲਿਆਂ ਵਿੱਚ ਐਕਸ ਐਮ ਪੀ ਗੁਰਬਖਸ਼ ਮੱਲ੍ਹੀ, ਉਹਨਾਂ ਦੀ ਬੇਟੀ ਐਮ ਪੀ ਪੀ ਹਰਿੰਦਰ ਮੱਲ੍ਹੀ, ਐਮ ਪੀ ਰੂਬੀ ਸਹੋਤਾ, ਐਮ ਪੀ ਰਮੇਸ਼ ਸੰਘਾ, ਐਕਸ ਕੋਂਸਲਰ ਵਿੱਕੀ ਢਿੱਲੋਂ, ਰੀਜਨਲ ਕੌਂਸਲਰ ਜੌਹਨ ਸਪਰੋਰੀ,ਕੋਂਸਲਰ ਗੁਰਪ੍ਰੀਤ ਢਿੱਲੋਂ ਨੇਂ ਸ਼ੋਸ਼ਲ ਅਵੇਅਰਨੈੱਸ ਸੀਨੀਅਰ/ਯੂਥ ਬੈਕ ਟੂ ਈਵੈਂਟ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਰਕਾਰੀ ਪ੍ਰੋਗਰਾਮਾਂ ਅਤੇ ਸਮਾਜ ਸਬੰਧੀ ਕੁੱਝ ਅਜਿਹੀ ਜਾਣਕਾਰੀ ਪੇਸ਼ ਕੀਤੀ ਜੋ ਕਿ ਮਹੱਤਵਪੂਰਣ ਅਤੇ ਨਵੀਆਂ ਯੋਜਨਾਵਾਂ ਨਾਲ ਭਰਪੂਰ ਸੀ।ਮਨੋਰੰਜਕ ਰੰਗ ਭਰਨ ਵਿੱਚ ਗਾਇਕ ਟੀਮ ਰਣਜੀਤ ਮਣੀਂ, ਅਜਮੇਰ ਪਰਦੇਸੀ, ਨੀਲ ਕਮਲ ਮਨਜੀਤ ਨੇਂ ਅਹਿਮ ਯੋਗਦਾਨ ਪਾਇਆ। ਪ੍ਰਸਿੱਧ ਗਾਇਕਾ ਜਯੋਤੀ ਸਰਮਾਂ ਨੇਂ ਸਾਰੇ ਲੋਕਾਂ ਨਾਲ ਮਿਲ ਕੇ ਹਮੇਸ਼ਾਂ ਦੀ ਤਰ੍ਹਾਂ ਪ੍ਰੋਗਰਾਮ ਨੂੰ ਨਵੀਂ ਰੰਗਤ ਦਿੱਤੀ ਅਤੇ ਆਪਣੇਂਂ “ਗਿੱਧਾ ਨਾਨ-ਸਟਾਪ” ਵੀਡੀਉ ਗੀਤ ਤੋਂ ਬਾਅਦ ਰੀਲੀਜ਼ ਹੋਣ ਵਾਲੇ ਨਵੇਂ ਵੀਡੀਉ ਗੀਤ ” ਵੰਗਾਂ ” ਬਾਰੇ ਜਾਣਕਾਰੀ ਦਿੱਤੀ ਜਿਸ ਦੀ ਸ਼ੂਟਿੰਗ ਪਿਛਲੇ ਹਫਤੇ ਗੀਤ ਡਾਇਰੈਕਟਰ ਕੈ ਐੱਸ ਧਨੋਆ,ਗਾਇਕ ਬੱਗਾ ਸਿੰਘ ਅਤੇ ਸੰਗੀਤਕਾਰ ਸੁਰਜੀਤ ਸਾਗਰ ਦੇ ਸਹਿਯੋਗ ਨਾਲ ਪੂਰੀ ਕੀਤੀ ਗਈ ਹੈ।ਸ਼ੋਸ਼ਲ ਅਵੇਅਰਨੈੱਸ ਸੀਨੀਅਰ/ਯੂਥ ਬੈਕ ਟੂ ਸਕੂਲ ਪਿਕਨਿਕ ਵਿੱਚ ਮੀਡੀਆ ਵਲੋ ਸੱਤਪਾਲ ਜੌਹਲ ਅਤੇ ਚੜ੍ਹਦੀ ਕਲਾ ਦੀ ਟੀਮ ਨੇਂ ਕਨੇਡਾ ਦਾ ਰਾਸ਼ਟਰੀ ਗੀਤ ਗਾ ‘ ੳੋ ਕੈਨੇਡਾ ‘ ਗਾ ਕੇ ਦਿਖਾ ਦਿੱਤਾ ਕਿ ਕਨੇਡਾ ਦੇ 150ਵੇਂ ਜਨਮ ਦਿਨ ਦੀਆਂ ਖੁਸ਼ੀਆਂ ਕੇਵਲ ਜੁਲਾਈ ਮਹੀਨੇਂ ਤੱਕ ਹੀ ਸੀਮਿਤ ਨਹੀਂ ਹਨ ਪਰ ਸਾਰਾ ਸਾਲ ਜਾਰੀ ਰਹਿਣਗੀਆਂ। ਕਵੀਆਂ, ਬੁੱਧੀਜੀਵੀਆਂ ਵਿੱਚ ਪੰਜਾਬੀ ਸਭਿੱਆਚਾਰ ਮੰਚ ਦੇ ਸਕੱਤਰ ਸੁਖਦੇਵ ਸਿੰਘ ਧਾਲੀਵਾਲ, ਪ੍ਰਿੰਸੀਪਲ ਪਾਖਰ ਸਿੰਘ, ਖੁੰਡਾ ਸਿੰਘ ਢਿੱਲੋਂ, ਪ੍ਰਿੰਸੀਪਲ ਸਰਦਾਰ ਰਾਮ ਸਿੰਘ, ਮੋਹਣ ਸਿੰਘ ਪੰਨੂ, ਧਰਮਪਾਲ ਸ਼ੇਰਗਿੱਲ, ਕਾਮਰੇਡ ਬਲਬੀਰ ਸਿੰਘ ਚੀਮਾਂ, ਸਰਦਾਰ ਕਸ਼ਮੀਰਾ ਸਿੰਘ ਦਿਉਲ,ਮਨਜੀਤ ਕੌਰ ਸੀਰਾ ਨੇਂ ਸ਼ੋਸ਼ਲ ਅਵੇਅਰਨੈੱਸ ਸੀਨੀਅਰ/ਯੂਥ ਬੈਕ ਟੂ ਸਕੂਲ ਸਬੰਧੀ ਬਹੁਤ ਜਰੂਰੀ ਜਾਣਕਾਰੀ ਦਿੱਤੀ ਜਿਸ ਦਾ ਪਬਲਿਕ ਵਲੋਂ ਤਾੜੀਆਂ ਮਾਰ ਕੇ ਸਵਾਗਤ ਕੀਤਾ ਗਿਆ।ਸਟੇਜ ਦੀ ਜਿੰਮੇਵਾਰੀ ਅਮਰਜੀਤ ਸਿੰਘ ਧੁੱਗਾ ਨੇਂ ਬਖੂਬੀ ਨਿਭਾਈ। ਪ੍ਰੋਗਰਾਮ ਦੇ ਅੰਤ ਵਿੱਚ ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਨੇਂ ਕਮੇਟੀ ਮੈਂਬਰਾਂ ਵਲੋਂ ਦੂਸਰੇ ਸੀਨੀਅਰ ਕਲੱਬਾਂ, ਰਾਜਨੀਤਿਕ ਲੀਡਰਾਂ ਅਤੇ ਮਹਿਮਾਨਾਂ ਦਾ ਇਸ ਪ੍ਰੋਗਰਾਮ ਵਿੱਚ ਸ਼ਾਮੂਲੀਅਤ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।
(ਰਿਪੋਰਟ: ਦੇਵ ਝੱਮਟ)