ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ 18 ਨਵੰਬਰ ਮਨਾਇਆ ਜਾਏਗਾ

(ਬਰੈਂਪਟਨ/ਬਾਸੀ ਹਰਚੰਦ) ਪਿਛਲੇ ਦਿਨੀਂ ਪੰਜਾਬੀ ਸੱਭਿਆਚਾਰ ਮੰਚ ਦੀ ਮੀਟਿੰਗ ਮੰਚ ਦੇ ਪਰਧਾਨ ਬਲਦੇਵ ਸਿੰਘ ਸਹਿਦੇਵ ਦੀ ਪ੍ਰਧਾਨਗੀ ਹੇਠ ਹੋਈ। ਇਹ ਮੀਟਿੰਗ ਸੌਕਰ ਸੈਟਰ ਵਿਖੇ ਕੀਤੀ ਗਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਮੰਚ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਮਨਾਇਆ ਜਾਵੇ। ਉਹਨਾਂ ਦੇ ਨਾਲ ਉਸੇ ਦਿਨ ਉਹਨਾਂ ਦੇ ਛੇ ਸਾਥੀ ਵੀ ਫਾਂਸੀ ਦਿੱਤੇ ਗਏ ਸਨ। ਇਹ ਦਿਨ 18 ਨਵੰਬਰ ਦਿਨ ਸ਼ਨਿਚਰਵਾਰ (12-00 ਵਜੇ ਤੋਂ 4-00 ਵਜੇ ਤੱਕ)ਨੂੰ ਮੰਚ ਅਤੇ ਇੰਟਰਨੇਸ਼ਨਲ ਸੀਨੀਰਜ਼ ਕਲੱਬ ਵੱਲੋਂ ਰੇਅਲਾਸਨ ਅਤੇ ਮੈਕਲਾਗਨ ਤੇ ਸਾਊਥ ਫਲੈਚਰ ਲਾਇਬ੍ਰੇਰੀ ਦੇ ਹਾਲ ਵਿਖੇ ਮਨਾਇਆ ਜਾਏਗਾ।