ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ

IMG-20170806-WA0002 (2)(ਬਰੈਂਪਟਨ/ਬਾਸੀ ਹਰਚੰਦ): ਪੰਜਾਬੀ ਸੱਬਿਆਚਾਰ ਮੰਚ ਦੇ ਸੱਦੇ ਤੇ ਬੀਤੇ ਐਤਵਾਰ ਨੂੰ ਸੌਕਰ ਸੈਂਟਰ ਬਰੈਂਪਟਨ ਵਿਖੇ ਸਿਰਮੌਰ ਸ਼ਹੀਦ ਊਧਮ ਸਿੰਘ ਦਾ ਸਤੱਤਰਵਾਂ ਸ਼ਹੀਦੀ ਦਿਵਸ ਮਨਾਇਆ ਗਿਆ। ਜਿਸ ਵਿੱਚ ਬੁਧੀਜੀਵੀਆਂ ਅਤੇ ਸਰੋਤਿਆਂ ਦੀ ਭਰਵੀਂ ਹਾਜ਼ਰੀ ਸੀ ਸਮਾਗਮ ਦੀ ਪ੍ਰਧਾਨਗੀ ਮੰਚ ਦੇ ਪਰਧਾਨ ਬਲਦੇਵ ਸਿੰਘ ਸਹਿਦੇਵ, ਪ੍ਰਿੰਸੀ: ਸਰਵਣ ਸਿੰਘ, ਜਰਨੈਲ ਸਿੰਘ ਅਚਰਵਾਲ,ਪੂਰਨ ਸਿੰਘ ਪਾਂਧੀ ਅਤੇ ਪ੍ਰਿਸੀ: ਪਾਖਰ ਸਿੰਘ ਨੇ ਕੀਤੀ। ਅਰੰਭ ਵਿੱਚ ਅਜਮੇਰ ਸਿੰਘ ਪ੍ਰਦੇਸੀ, ਮੱਖਣ ਸਿੰਘ ਬਰਾੜ, ਹਰਜੀਤ ਸਿੰਘ ਬੇਦੀ,ਕੁੰਢਾ ਸਿੰਘ ਢਿਲੋਂ ਅਤੇ ਸੁਰਿੰਦਰ ਸ਼ਰਮਾ ਨੇ ਆਪਣੀਆਂ ਕਵਿਤਾਵਾਂ ਰਾਹੀਂ ਸ਼ਰਧਾਜਲੀ ਦਿਤੀ।
ਕਵਿਤਾਵਾਂ ਦੇ ਦੌਰ ਤੋਂ ਬਾਅਦ ਊਧਮ ਸਿੰਘ ਦੀ ਜੀਵਨੀ ਅਤੇ ਉਸ ਦੇ ਕਾਨਾਮਿਆਂ ਅਤੇ ਅਜ਼ਾਦੀ ਸਬੰਧੀ ਊਧਮ ਸਿੰਘ ਦੇ ਵਿਚਾਰਾਂ ਅਤੇ ਉਦੇਸ਼ਾਂ ਬਾਰੇ ਲਗਾਤਾਰ ਦੋ ਘੰਟੇ ਚਰਚਾ ਚੱਲਦੀ ਰਹੀ। ਇਸ ਵਿਚਾਰ ਚਰਚਾ ਵਿੱਚ ਜਰਨੈਲ ਸਿੰਘ ਅਚਰਵਾਲ, ਜਗਜੀਤ ਸਿੰਘ ਜੋਗਾ, ਪ੍ਰਿਸੀਪਲ ਸਰਬਣ ਸਿੰਘ, ਪੂਰਨ ਸਿੰਘ ਪਾਂਧੀ, ਹਰਜੀਤ ਸਿੰਘ ਬੇਦੀ, ਹਰਿੰਦਰ ਸਿੰਘ ਮੱਲ੍ਹੀ, ਪ੍ਰੋ: ਬਲਜਿੰਦਰ ਸਿੰਘ, ਹਰਬੰਸ ਸਿੰਘ ਸਰੋਕਾਰਾਂ ਦੀ ਅਵਾਜ਼ ਨੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੇ ਅਖੀਰ ਤੇ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ ਨੇ ਵਿਸਥਾਰ ਵਿੱਚ ਊਧਮ ਸਿੰਘ ਦੇ ਪੰਜ ਜੂਨ 1940 ਨੂੰ ਓਲੇਡ ਬੈਲੇ ਟਰਾਇਲ ਅਦਾਲਤ ਵਿੱਚ ਜੱਜਾਂ ਦੇ ਵਾਰ ਵਾਰ ਇਨਕਲਾਬੀ ਵਿਚਾਰਾਂ ਬਸਤੀਵਾਦੀਆਂ ਦੇ ਜ਼ੁਲਮ, ਲੁੱਟ ਅਤੇ ਹਿੰਦੋਸਤਾਨੀਆਂ ਤੇ ਧੱਕੇਸ਼ਾਹੀਆਂ ਦਾ ਤਕਰੀਰ ਰਾਹੀਂ ਵਰਨਣ ਕੀਤਾ
ਸਾਰੇ ਬੁਲਾਰਿਆਂ ਨੇ ਸਰੋਤਿਆਂ ਨੂੰ ਅਹਿਸਾਸ ਕਰਾਇਆ ਕਿ ਸਾਡੇ ਕੌਮੀ ਸ਼ਹੀਦਾਂ ਅਤੇ ਗਦਰੀ ਯੋਧਿਆਂ ਦੀਆਂ ਕੁਬਾਨੀਆਂ ਸਦਕਾ ਹੀ ਦੇਸ ਅਜ਼ਾਦ ਹੋਇਆ ਹੈ। ਸਟੇਜ ਸਕੱਤਰ ਦੀ ਜਿੰਮੇਵਾਰੀ ਸੁਖਦੇਵ ਸਿੰਘ ਧਾਲੀਵਾਲ ਨੇ ਨਿਭਾਈ। ਜ਼ੀ ਟੀ ਵੀ ਵਾਲਿਆਂ ਨੇ ਸਾਰੇ ਪ੍ਰੋਗਰਾਮ ਦੀ ਕਵਰੇਜ਼ ਕੀਤੀ ਇਸ ਦੇ ਲਈ ਮੰਚ ਵੱਲੋਂ ਉਨ੍ਹਾਂ ਦਾ ਧੰਵਾਦ ਕਤਿਾ ਗਿਆਚਾਹ ਪਾਣੀ ਲਈ ਸੁਰਜਣ ਸਿੰਘ ਸੂਹੀ ਦਾ ਧੰਨਵਾਦ ਕੀਤਾ।