ਸਹੁਰੇ ਪਰਵਾਰ ਤੋਂ ਤੰਗ ਨੌਜਵਾਨ ਵੱਲੋਂ ਖੁਦਕੁਸ਼਼ੀ, ਕੇਸ ਦਰਜ


ਨਾਭਾ, 14 ਨਵੰਬਰ (ਪੋਸਟ ਬਿਊਰੋ)- ਸਥਾਨਕ ਮੁਹੱਲਾ ਪੁਰਾਣਾ ਹਾਥੀ ਖਾਨਾ ਵਿਖੇ ਇੱਕ 27 ਸਾਲਾ ਨੌਜਵਾਨ ਨੇ ਆਪਣੀ ਪਤਨੀ ਅਤੇ ਸਹੁਰਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ।
ਮਿਲੀ ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਨੇ ਆਪਣੀ ਪਤਨੀ ਤੇ ਸਹੁਰਿਆਂ ਤੋਂ ਤੰਗ ਆ ਕੇ ਕੱਲ੍ਹ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਬਾਰੇ ਉਸ ਨੇ ਸੁਸਾਈਡ ਨੋਟ ਵਿੱਚ ਲਿਖਿਆ ਹੈ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸੰਬੰਧ ਸਨ। ਉਸ ਨੇ ਕਈ ਵਾਰ ਉਸ ਨੂੰ ਰੋਕਿਆ ਸੀ, ਪਰ ਹਰ ਵਾਰ ਉਹ ਉਸ ਨੂੰ ਮਰਨ ਦੀ ਧਮਕੀ ਦੇ ਕੇ ਡਰਾ ਦਿੰਦੀ ਸੀ। ਇਸ ਨਾਲ ਉਸ ਦੇ ਸਹੁਰੇ ਵੀ ਉਸ ਨੂੰ ਧਮਕੀਆਂ ਦਿੰਦੇ ਰਹਿੰਦੇ ਸਨ। ਇਸ ਬਾਰੇ ਮ੍ਰਿਤਕ ਦੇ ਭਰਾ ਰਾਜਿੰਦਰ ਸਿੰਘ ਦੇ ਬਿਆਨਾਂ ‘ਤੇ ਥਾਣਾ ਕੋਤਵਾਲੀ ਪੁਲਸ ਨੇ ਪ੍ਰਵੀਨ ਸ਼ਰਮਾ, ਜਸ਼ਨਦੀਪ ਕੌਰ ਪਤਨੀ, ਗੁਰਜੀਤ ਕੌਰ ਸੱਸ, ਗੁਰਮੀਤ ਸਿੰਘ ਸਹੁਰਾ, ਗਗਨ ਸਾਲਾ ਦੇ ਵਿਰੁੱਧ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।