ਸਵਾਲ ਨਾ ਪੁੱਛੋ

-ਪ੍ਰੋ. ਕਵਲਦੀਪ ਸਿੰਘ ਕੰਵਲ
ਸਵਾਲ ਨਾ ਪੁੱਛੋ
ਸਵਾਲ ਜ਼ਿੰਦਗੀ ਦੀ ਨਿਸ਼ਾਨੀ ਹਨ,
ਜ਼ਹਿਨੀਅਤ ਤੇ ਜ਼ਮੀਰ ਦੇ
ਹਰਕਤ ਵਿੱਚ ਹੋਣ ਦੇ ਗਵਾਹ

ਤੇ ਸ਼ਾਸਕ ਲਈ
ਹੈ ਦੁਸ਼ਮਣ
ਹਰ ਹਰਕਤ ਤੇ ਜ਼ਿੰਦਗੀ
ਉਸ ਦੀ ਗੱਦੀ ਦੇ ਵਜੂਦ ਦੀ
ਅਤੇ ਚੁਭਵਾਂ ਰੋੜਾ ਰਾਹ ਦਾ
ਉਸ ਦੀ ਹਕੁਮਤ ਦੀ ਕਾਇਮੀ ਦੇ

ਇਸ ਲਈ ਉਸ ਦੀ ਹਰ ਤਾਕਤ
ਨਸਲਘਾਤ ਕਰਦੀ ਹੈ ਨਿਰੰਤਰ
ਹਰ ਹਿਲਜੁਲ ਕਰਦੇ
ਅਤੇ ਸਾਹ ਲੈਂਦੇ
ਉਬਲਦੇ ਸਵਾਲਾਂ ਦਾ…।