‘ਸਵਾਗਤ ਹੈ’ ਵਿੱਚ ਰਾਜ ਕੁਮਾਰ ਦੇ ਆਪੋਜ਼ਿਟ ਹੋਵੇਗੀ ਪੱਤਰਲੇਖਾ


2014 ਵਿੱਚ ਰਿਲੀਜ਼ ਹੋਈ ਹੰਸਲ ਮਹਿਤਾ ਦੀ ਫਿਲਮ ‘ਸਿਟੀਲਾਈਟਸ’ ਨਾਲ ਰਾਜ ਕੁਮਾਰ ਰਾਓ ਦੀ ਗਰਲਫ੍ਰੈਂਡ ਪੱਤਰਲੇਖਾ ਨੇ ਡੈਬਿਊ ਕੀਤਾ ਸੀ। ਇਸ ਫਿਲਮ ਦੇ ਬਾਅਦ ਦੋਵੇਂ ਹੰਸਲ ਮਹਿਤਾ ਦੇ ਨਿਰਦੇਸ਼ਨ ਵਿੱਚ ਬਣੀ ਵੈਬ ਸੀਰੀਜ਼ ‘ਬੋਸ’ ਵਿੱਚ ਦਿਖਾਈ ਦਿੱਤੇ ਸਨ। ਇਹ ਤਿੰਨੇ ਇੱਕ ਵਾਰ ਫਿਰ ਇਕੱਠੇ ਕੰਮ ਕਰਨ ਵਾਲੇ ਹਨ।
ਸੂਤਰਾਂ ਦੀ ਮੰਨੀਏ ਤਾਂ ਪੱਤਰਲੇਖਾ, ਹੰਸਲ ਦੀ ਅਗਲੀ ਫਿਲਮ ‘ਸਵਾਗਤ ਹੈ’ ਵਿੱਚ ਰਾਜ ਕੁਮਾਰ ਰਾਓ ਦੇ ਆਪੋਜ਼ਿਟ ਦਿਖਾਈ ਦੇਵੇਗੀ। ਹੰਸਲ ਨੇ ਪਿਛਲੇ ਮਹੀਨੇ ਇਸ ਦੀ ਅਨਾਊਂਸਮੈਂਟ ਕੀਤੀ ਸੀ। ਫਿਲਮ ਮੇਕਰਜ਼ ਅਭਿਨੇਤਰੀ ਦੀ ਤਲਾਸ਼ ਕਰ ਰਹੇ ਸਨ ਅਤੇ ਉਨ੍ਹਾਂ ਦੀ ਤਲਾਸ਼ ਪੱਤਰਲੇਖਾ ‘ਤੇ ਜਾ ਕੇ ਖਤਮ ਹੋਈ। ਪੱਤਰਲੇਖਾ ਨੂੰ ਵੀ ਇਹ ਕਿਰਦਾਰ ਬਹੁਤ ਪਸੰਦ ਆਇਆ ਹੈ ਅਤੇ ਉਹ ਫਿਲਮ ਵਿੱਚ ਕੰਮ ਕਰਨ ਲਈ ਤਿਆਰ ਹੋ ਗਈ। ਜਲਦ ਹੀ ਉਹ ਇਸ ਦੀ ਸ਼ੂਟਿੰਗ ਸ਼ੁਰੂ ਕਰ ਦੇਵੇਗੀ।