ਸਲੀਕਾ

-ਡਾ. ਧਰਮਪਾਲ ਸਾਹਿਲ

ਸਿਆਸਤ ਵਿੱਚ
ਹਰ ਕੰਮ
ਬੜੇ ਸਲੀਕੇ ਨਾਲ
ਹੁੰਦਾ ਹੈ।

ਇਕ
ਤੇਲ ਛਿੜਕਦਾ ਹੈ
ਦੂਜਾ
ਤੀਲ੍ਹੀ ਵਿਖਾਉਂਦਾ ਹੈ

ਤੀਜਾ
ਹਵਾ ਦਿੰਦਾ ਹੈ
ਚੌਥਾ
ਅਮਨ ਦਾ ਪੈਗਾਮ
ਦਿੰਦਾ ਹੈ।

ਪੰਜਵਾਂ
ਮੁਆਵਜ਼ੇ ਦਾ
ਸਾਮਾਨ ਵੰਡਦਾ ਹੈ
ਫਿਰ ਜਾ ਕੇ
ਵੋਟਾਂ ਦਾ
ਅੰਬਾਰ ਲੱਗਦਾ ਹੈ।