ਸਲਾਦ ਵਿੱਚੋਂ ਮਿਲਿਆ ਮਰਿਆ ਹੋਇਆ ਚਮਗਾਦੜ

saladਫਲੋਰਿਡਾ, 10 ਅਪਰੈਲ (ਪੋਸਟ ਬਿਊਰੋ) : ਅਮਰੀਕਾ ਦੇ ਬਜ਼ਾਰ ਵਿੱਚ ਮਿਲਣ ਵਾਲੇ ਆਰਗੈਨਿਕ ਮਾਰਕਿਟਸਾਈਡ ਸਪਰਿੰਗ ਮਿਕਸ ਸਲਾਦ ਵਿੱਚੋਂ ਮਰਿਆ ਹੋਇਆ ਚਮਗਾਦੜ ਮਿਲਣ ਮਗਰੋਂ ਸਾਰਾ ਸਲਾਦ ਵਾਪਿਸ ਮੰਗਵਾ ਲਿਆ ਗਿਆ। ਇਹ ਪੈਕਡ ਸਲਾਦ ਫਲੋਰਿਡਾ ਦੇ ਵਾਲਮਾਰਟ ਵਿੱਚੋਂ ਵੇਚਿਆ ਗਿਆ ਸੀ।
ਚਮਗਾਦੜ ਲੱਭਣ ਤੋਂ ਪਹਿਲਾਂ ਫਲੋਰਿਡਾ ਵਿੱਚ ਦੋ ਵਿਅਕਤੀਆਂ ਨੇ ਥੋੜ੍ਹਾ ਜਿਹਾ ਸਲਾਦ ਖਾ ਵੀ ਲਿਆ ਸੀ। ਇਸ ਚਮਗਾਦੜ ਨੂੰ ਕੋਈ ਬਿਮਾਰੀ ਨਹੀਂ ਸੀ ਇਸ ਦਾ ਪਤਾ ਲਾਉਣ ਲਈ ਜਾਂਚ ਵਾਸਤੇ ਚਮਗਾਦੜ ਨੂੰ ਸੈਂਟਰਜ ਫੌਰ ਡਿਜੀਜ ਕੰਟਰੋਲ ਐਂਡ ਪ੍ਰਿਵੈਨਸਨ (ਸੀਡੀਸੀ) ਵਿੱਚ ਭੇਜਿਆ ਗਿਆ। ਸੀਡੀਸੀ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਚਮਗਾਦੜ ਦੀ ਖਰਾਬ ਹਾਲਤ ਤੋਂ ਇਹ ਅੰਦਾਜਾ ਲਾ ਸਕਣਾ ਬਹੁਤ ਮੁਸਕਲ ਹੈ ਕਿ ਚਮਗਾਦੜ ਨੂੰ ਰੇਬੀਜ ਹੈ ਕਿ ਨਹੀਂ। ਜਿਨ੍ਹਾਂ ਦੋ ਵਿਅਕਤੀਆਂ ਨੇ ਸਲਾਦ ਖਾਧਾ ਉਨ੍ਹਾਂ ਨੂੰ ਰੇਬੀਜ ਸਬੰਧੀ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ।
ਸੀਡੀਸੀ ਅਨੁਸਾਰ ਦੋਵਾਂ ਵਿਅਕਤੀਆਂ ਵਿੱਚ ਰੇਬੀਜ ਦੇ ਲੱਛਣ ਨਹੀਂ ਮਿਲੇ ਹਨ ਤੇ ਦੋਵਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਚੰਗੀ ਹੈ। ਇਹ ਸਲਾਦ ਸਿਰਫ ਵਾਲਮਾਰਟ ਦੇ ਸਟੋਰਾਂ ਵਿੱਚ ਹੀ ਵੇਚਿਆ ਜਾਂਦਾ ਹੈ। ਵਾਲਮਾਰਟ ਨੇ ਆਖਿਆ ਕਿ ਉਨ੍ਹਾਂ ਨੇ ਇਹ ਪ੍ਰੋਡਕਟ ਬਜਾਰ ਵਿੱਚੋਂ ਹਟਾ ਲਿਆ ਹੈ। ਇਹ ਫਰੈੱਸ ਐਕਸਪ੍ਰੈੱਸ ਦਾ ਉਤਪਾਦ ਹੈ ਤੇ ਉਸ ਵੱਲੋਂ ਪੂਰੇ ਪੈਸੇ ਰੀਫੰਡ ਕਰਨ ਦੀ ਪੇਸਕਸ ਵੀ ਕੀਤੀ ਜਾ ਰਹੀ ਹੈ।