ਸਲਮਾਨ ਨੇ ਬੁਲਾਇਆ ਤਾਂ ਬਿੱਗ ਬੌਸ ਦੇ ਘਰ ਜਾਵੇਗੀ ਜ਼ੋਇਆ


ਅਦਾਕਾਰਾ ਜ਼ੋਇਆ ਅਫਰੋਜ਼ ਨੇ ਸੁਪਰਸਟਾਰ ਸਲਮਾਨ ਖਾਨ ਨਾਲ 1999 ਵਿੱਚ ਰਿਲੀਜ਼ ਫਿਲਮ ‘ਹਮ ਸਾਥ ਸਾਥ ਹੈਂ’ ਵਿੱਚ ਕੰਮ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਿੱਗ ਬੌਸ ਵਿੱਚ ਜ਼ਰੂਰ ਹਿੱਸਾ ਲਵੇਗੀ। ਇੱਕ ਸਟੋਲ ਲਾਂਚ ਦੇ ਮੌਕੇ ਅਦਾਕਾਰਾ ਤੋਂ ਜਦੋਂ ਪੁੱਛਿਆ ਗਿਆ ਕਿ ਜੇ ਸਲਮਾਨ ਖਾਨ ਨੇ ਉਨ੍ਹਾਂ ਨੂੰ ਬੁਲਾਇਆ ਤਾਂ ਉਹ ਬਿਗ ਬੌਸ ਦੇ ਘਰ ਜਾਣਾ ਚਾਹੇਗੀ, ਤਾਂ ਉਨ੍ਹਾਂ ਕਿਹਾ, ‘‘ ਮੈਂ ਸਲਮਾਨ ਖਾਨ ਨਾਲ ਕੰਮ ਕੀਤਾ ਹੈ। ਉਹ ਧਰਤੀ ‘ਤੇ ਸਭ ਤੋਂ ਪਿਆਰੇ ਇਨਸਾਨ ਹਨ।
ਮੇਰਾ ਮੰਨਣਾ ਹੈ ਕਿ ਕਿਸੇ ਨੂੰ ਜੇ ਉਹ ਬੁਲਾਉਂਦੇ ਹਨ, ਤਾਂ ਉਹ ਇਨਕਾਰ ਨਹੀਂ ਕਰੇਗਾ। ਸਲਮਾਨ ਜੇ ਮੈਨੂੰ ਨਿੱਜੀ ਤੌਰ ‘ਤੇ ਬੁਲਾਉਂਦੇ ਹਨ ਤਾਂ ਮੈਂ ਉਸ ਸ਼ੋਅ ਦਾ ਹਿੱਸਾ ਬਣਾਂਗੀ।” ਆਪਣੀਆਂ ਆਉਣ ਵਾਲੀਆਂ ਫਿਲਮਾਂ ‘ਤੇ ਜ਼ੋਇਆ ਨੇ ਕਿਹਾ, ‘‘ਗੱਲ ਚੱਲ ਰਹੀ ਹੈ, ਮੈਂ ਛੇਤੀ ਇਸ ਦਾ ਐਲਾਨ ਕਰਾਂਗੀ। ਇੱਕ ਦੱਖਣ ਦੀ ਫਿਲਮ ਮੈਂ ਸ਼ੁਰੂ ਕਰਨ ਵਾਲੀ ਹਾਂ।”