ਸਲਮਾਨ ਨਾਲ ਰੇਸ ਲਗਾਏਗੀ ਜੈਕਲੀਨ

jaquiline fernandez
ਬਾਲੀਵੁੱਡ ਅਦਾਕਾਰਾ ਅਤੇ ਸਾਬਕਾ ਮਿਸ ਸ੍ਰੀਲੰਕਾ ਜੈਕਲੀਨ ਫਰਨਾਂਡੀਜ਼ ਅਤੇ ਦਬੰਗ ਸਟਾਰ ਸਲਮਾਨ ਖਾਨ ਦੀ ਸੁਪਰ ਹਿੱਟ ਜੋੜੀ ਫਿਰ ਫਿਲਮੀ ਪਰਦੇ ‘ਤੇ ਨਜ਼ਰ ਆ ਸਕਦੀ ਹੈ। ਬਾਲੀਵੁੱਡ ਵਿੱਚ ਚਰਚਾ ਹੈ ਕਿ ਫਿਲਮ ‘ਰੇਸ 3’ ਵਿੱਚ ਸਲਮਾਨ ਖਾਨ ਅਤੇ ਜੈਕਲੀਨ ਫਰਨਾਂਡੀਜ਼ ਸ਼ਾਮਲ ਹੋ ਸਕਦੇ ਹਨ। ਹੁਣ ਇਸ ਗੱਲ ਦੀ ਪੁਸ਼ਟੀ ਫਿਲਮਕਾਰ ਰਮੇਸ਼ ਤੋਰਾਨੀ ਨੇ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜੈਕਲੀਨ ਅਤੇ ਸਲਮਾਨ ਫਿਲਮ ਵਿੱਚ ਲੀਡ ਕਿਰਦਾਰਾਂ ਵਿੱਚ ਹੋਣਗੇ।
ਫਿਲਮ ਦੀ ਸ਼ੂਟਿੰਗ ਅਕਤੂਬਰ ਤੋਂ ਸ਼ੁਰੂ ਹੋਵੇਗੀ। ਫਿਲਹਾਲ ਸਿਰਫ ਜੈਕਲੀਨ ਅਤੇ ਸਲਮਾਨ ਦਾ ਨਾਂਅ ਫਾਈਨਲ ਕੀਤਾ ਗਿਆ ਹੈ। ਰੈਮੋ ਡਿਸੂਜ਼ਾ ਫਿਲਮ ਦਾ ਨਿਰਦੇਸ਼ਨ ਕਰਨਗੇ। ਬਾਕੀ ਸਾਰੇ ਕਲਾਕਾਰਾਂ ਦੀ ਚੋਣ ਹਾਲੇ ਬਾਕੀ ਹੈ। ਚਰਚਾ ਹੈ ਕਿ ਅਨਿਲ ਕਪੂਰ ਵੀ ਇਸ ਫਿਲਮ ਵਿੱਚ ਕੰਮ ਕਰਦੇ ਨਜ਼ਰ ਆਉਣਗੇ।