ਸਲਮਾਨ ਦੇ ਨਾਲ ਕੰਮ ਨਹੀਂ ਕਰਨਗੇ ਨਵਾਜੂਦੀਨ

FRANCE-FILM-FESTIVAL-CANNES
ਬਾਲੀਵੁੱਡ ਦੇ ਸੰਜੀਦਾ ਅਭਿਨੈ ਲਈ ਮਸ਼ਹੂਰ ਨਵਾਜੂਦੀਨ ਸਿਦੀਕੀ ਨੇ ਦਬੰਗ ਸਟਾਰ ਸਲਮਾਨ ਖਾਨ ਦੇ ਨਾਲ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਸਲਮਾਨ ਨੂੰ ਲੈ ਕੇ ਬਾਲੀਵੁੱਡ ਨਿਰਦੇਸ਼ਕ ਅਲੀ ਅੱਬਾਸ ਜ਼ਫਰ ‘ਟਾਈਗਰ ਜਿੰਦਾ ਹੈ’ ਬਣਾ ਰਹੇ ਹਨ, ਜੋ ਸੁਪਰਹਿੱਟ ਫਿਲਮ ‘ਏਕ ਥਾ ਟਾਈਗਰ’ ਦਾ ਸੀਕਵਲ ਹੈ ਅਤੇ ਇਸ ਵਿੱਚ ਸਲਮਾਨ ਅਤੇ ਕੈਟਰੀਨਾ ਕੈਫ ਦੀ ਜੋੜੀ ਨੂੰ ਫਿਰ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਜਦ ‘ਟਾਈਗਰ ਜਿੰਦਾ ਹੈ’ ਦੀ ਕਾਸਟਿੰਗ ਚੱਲ ਰਹੀ ਸੀ ਤਾਂ ਸਲਮਾਨ ਦੇ ਨਾਲ ਇੱਕ ਅਹਿਮ ਭੂਮਿਕਾ ਲਈ ਨਵਾਜ਼ ਨਾਲ ਸੰਪਰਕ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਫਿਲਮ ਵਿੱਚ ਸਲਮਾਨ ਦੇ ਹੋਣ ਤੇ ਮੋਟੀ ਫੀਸ ਦੀ ਪੇਸ਼ਕਸ਼ ਕੀਤੇ ਜਾਣ ਦੇ ਬਾਅਦ ਵੀ ਨਵਾਜ਼ ਨਹੀਂ ਮੰਨੇ। ਇਸ ਬਾਰੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਮਿਲੀ ਕਿ ਨਵਾਜ਼ ਦੇ ਫਿਲਮ ਦੇ ਲਈ ਮਨ੍ਹਾ ਕਰਨ ਦਾ ਕਾਰਨ ਕੀ ਸੀ, ਪ੍ਰੰਤੂ ਚਰਚਾ ਹੈ ਕਿ ਨਵਾਜ਼ ਦੀ ਜਗ੍ਹਾ ਹੁਣ ਇੱਕ ਈਰਾਨੀਅਨ ਕਲਾਕਾਰ ਕਾਸਟ ਕੀਤਾ ਗਿਆ, ਜਿਸ ਦੇ ਬਾਰੇ ਜਲਦੀ ਹੀ ਐਲਾਨ ਕੀਤਾ ਜਾ ਸਕਦਾ ਹੈ।