ਸਲਮਾਨ ਖਾਨ ਭਾਰਤ-ਪਾਕਿ ਵੰਡ ਦੇ ਦੌਰ ‘ਚੋਂ ਲੰਘਣਗੇ


ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘ਭਾਰਤ’ ਵਿੱਚ ਸਲਮਾਨ ਦੀਆਂ ਨਜ਼ਰਾਂ ਵਿੱਚੋਂ ਹੀ ਭਾਰਤ ਦੀ ਯਾਤਰਾ ਦਿਖਾਈ ਜਾਏਗੀ। ਇਸ ਫਿਲਮ ਵਿੱਚ ਚਾਲੀਵੇਂ ਦੇ ਦਹਾਕੇ ਤੋਂ ਅਗਲੇ ਸੱਤਰ ਸਾਲਾਂ ਵਿੱਚ ਹੋਣ ਵਾਲੇ ਕਈ ਖਾਸ ਇਵੈਂਟਸ ਮੁੜ ਪੇਸ਼ ਕੀਤੇ ਜਾਣਗੇ। ਅਲੀ ਅੱਬਾਸ ਜ਼ਫਰ ਦੇ ਡਾਇਰੈਕਸ਼ਨ ਵਿੱਚ ਬਣ ਰਹੀ ਇਸ ਫਿਲਮ ਦੀ ਕਹਾਣੀ ਕੁਝ ਅਜਿਹੀ ਹੈ, ਜਿਸ ਵਿੱਚ ਸਲਮਾਨ ਦਾ ਕਿਰਦਾਰ ਕਈ ਇਤਿਹਾਸਕ ਘਟਨਾਵਾਂ ਦੇ ਨਾਲ ਹੀ ਦੇਸ਼ ਦੀ ਉਤਪਤੀ ਨੂੰ ਵੀ ਦੇਖਣ ਵਾਲਾ ਹੈ। ਅਜਿਹਾ ਪਹਿਲੀ ਵਾਰ ਹੋਵੇਗਾ, ਜਦ ਸਲਮਾਨ ਕਿਸੇ ਪੀਰੀਅਰਡ ਫਿਲਮ ਵਿੱਚ ਐਕਟਿੰਗ ਕਰਨਗੇ। ਜਾਣਕਾਰ ਸੂਤਰਾਂ ਮੁਤਾਬਕ ਫਿਲਮ ਵਿੱਚ ਦੇਸ਼ਭਗਤੀ ਵੀ ਨਜ਼ਰ ਆਵੇਗੀ। ਇਸ ਵਿੱਚ ਸਲਮਾਨ ਪੰਜ ਵੱਖ-ਵੱਖ ਰੂਪਾਂ ਵਿੱਚ ਦਿੱਸਣਗੇ। ਇਹ ਫਿਲਮ ਕੋਰੀਅਨ ਫਿਲਮ ਦਾ ਰੀਮੇਕ ਹੈ, ਜੋ ਇਮੋਸ਼ਨ, ਡਰਾਮਾ ਅਤੇ ਐਕਸ਼ਨ ਦਾ ਫੁਲ ਡੋਜ਼ ਸਾਬਿਤ ਹੋਵੇਗੀ।
ਫਿਲਮ ਡਾਇਰੈਕਟਰ ਅਲੀ ਅੱਬਾਸ ਜ਼ਫਰ ਨੇ ਦੱਸਿਆ, 70 ਸਾਲ ਦੇ ਲੰਬੇ ਵਕਫੇ ‘ਚੋਂ ਲੰਘਦੀ ਇਸ ਫਿਲਮ ਵਿੱਚ ਕਈ ਇਤਿਹਾਸਕ ਘਟਨਾਵਾਂ ਦੇਖਣ ਨੂੰ ਮਿਲਣਗੀਆਂ। ਇਹ ਕਹਾਣੀ ਅਜਿਹੇ ਇਨਸਾਨ ਦੀ ਹੈ, ਜਿਸ ਨੇ ਆਪਣੀ ਜ਼ਿੰਦਗੀ ਦੇ ਵੱਖ-ਵੱਖ ਪਲਾਂ ਵਿੱਚ ਦੇਸ਼ ਵਿੱਚ ਹੁੰਦੇ ਕਈ ਬਦਲਾਵਾਂ ਨੂੰ ਦੇਖਿਆ ਹੈ। ਹਾਲੇ ਅਸੀਂ ਲੋਕ ਫਿਲਮ ਦੇ ਪ੍ਰੀ-ਪ੍ਰੋਡਕਸ਼ਨ ਵਿੱਚ ਬਿਜ਼ੀ ਹਾਂ ਤੇ ਆਉਂਦੇ ਦਿਨਾਂ ਵਿੱਚ ਹੋਰ ਜ਼ਰੂਰੀ ਗੱਲਾਂ ਕਰਾਂਗੇ। ਪਿਛਲੇ ਤਿੰਨ ਮਹੀਨਿਆਂ ਦੀ ਰਿਸਰਚ ਦੇ ਬਾਅਦ ਅਸੀਂ ਭਾਰਤ-ਪਾਕਿ ਵੰਡ ਦਾ ਹਿੱਸਾ ਪੰਜਾਬ ਦੇ ਇਲਾਕੇ ਵਿੱਚ ਸ਼ੂਟ ਕਰਾਂਗੇ। ਇਸ ਸ਼ੂਟਿੰਗ ਦੌਰਾਨ ਅਸੀਂ ਅਸਲੀ ਸਟੀਮ ਇੰਜਣ ਦਾ ਪ੍ਰਯੋਗ ਕਰਾਂਗੇ, ਜਿਸ ਤੋਂ ਉਸ ਦੌਰ ਦੀ ਫੀਲਿੰਗ ਆਏਗੀ। ਇਸੇ ਸਾਲ ਜੂਨ ਵਿੱਚ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਏਗੀ। ਪੰਜਾਬ ਅਤੇ ਦਿੱਲੀ ਦੇ ਨਾਲ ਨਾਲ ਇਸ ਨੂੰ ਆਬੂ ਧਾਬੀ ਅਤੇ ਸਪੇਨ ਵਿੱਚ ਵੀ ਸ਼ੂਟ ਕੀਤਾ ਜਾਏਗਾ।