ਸਲਮਾਨ ਖਾਨ ਦੀ ‘ਭਾਰਤ’ ਵਿੱਚ ਪ੍ਰਿਅੰਕਾ ਨਹੀਂ ਕੈਟਰੀਨਾ ਹੋਵੇਗੀ


ਬੀਤੇ ਕੁਝ ਦਿਨਾਂ ਤੋਂ ਇੰਡਸਟਰੀ ਵਿੱਚ ਚਰਚਾ ਸੀ ਕਿ ਪ੍ਰਿਅੰਕਾ ਚੋਪੜਾ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ‘ਭਾਰਤ’ ਵਿੱਚ ਨਜ਼ਰ ਆਏਗੀ। ਇਸ ਦੇ ਬਾਅਦ ਇਹ ਸੁਣਨ ਨੂੰ ਮਿਲਿਆ ਕਿ ਇਸ ਫਿਲਮ ਲਈ ਪ੍ਰਿਅੰਕਾ ਨੂੰ ਆਪਣਾ ਅਮਰੀਕਨ ਟੀ ਵੀ ਸ਼ੋਅ ‘ਕਵਾਂਟਿਕੋ’ ਛੱਡਣਾ ਵਪੇਗਾ। ਹੁਣ ਫਿਲਮ ਨਾਲ ਜੁੜੀ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਚੋਪੜਾ ਹੁਣ ‘ਭਾਰਤ’ ਦਾ ਹਿੱਸਾ ਨਹੀਂ। ਉਸ ਦੀ ਜਗ੍ਹਾ ਇਸ ਫਿਲਮ ਵਿੱਚ ਕੈਟਰੀਨਾ ਕੈਫ ਹੋਵੇਗੀ। ਜਦ ਕੈਟਰੀਨਾ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕੁਮੈਂਟ ਕਰਨ ਤੋਂ ਮਨ੍ਹਾ ਕਰ ਦਿੱਤਾ।
ਫਿਰ ਵੀ ਜੇ ਕੈਟਰੀਨਾ ਨੂੰ ਫਿਲਮ ਲਈ ਸਾਈਨ ਕੀਤਾ ਗਿਆ ਤਾਂ ਸਲਮਾਨ ਨਾਲ ਇਹ ਉਸ ਦੀ ਅੱਠਵੀਂ ਫਿਲਮ ਹੋਵੇਗੀ। ਫਿਲਮ ਵਿੱਚ ਸਲਮਾਨ ਖਾਨ ਪਹਿਲੀ ਵਾਰ ਏਜ਼ ਰਿਡਕਸ਼ਨ ਤਕਨੀਕ ਦੇ ਜ਼ਰੀਏ 20 ਤੋਂ ਲੈ ਕੇ ਸੱਤਰ ਤੱਕ ਦੀ ਉਮਰ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਇਹ ਚਰਚਾ ਸੀ ਕਿ ਪ੍ਰਿਅੰਕਾ ਨੂੰ ਇਸ ਫਿਲਮ ਦਾ ਹਿੱਸਾ ਬਣਨ ਲਈ ‘ਕਵਾਂਟਿਕੋ’ ਛੱਡਣਾ ਪਵੇਗਾ। ਖਬਰ ਇਹ ਵੀ ਸੀ ਪ੍ਰਿਅੰਕਾ ‘ਕਵਾਂਟਿਕੋ’ ਦੇ ਚੌਥੇ ਸੀਜਨ ਨੂੰ ਲੈ ਕੇ ਜ਼ਿਆਦਾ ਐਕਸਾਈਟਿਡ ਨਹੀਂ ਹੈ। ਉਹ ਹੁਣ ਇੰਟਰਨੈਸ਼ਨਲ ਪ੍ਰੋਜੈਕਟਾਂ ਦੀ ਬਜਾਇ ਹਿੰਦੀ ਫਿਲਮਾਂ ‘ਤੇ ਫੋਕਸ ਕਰੇਗੀ।