‘ਸਰੋਜ ਕਾ ਰਿਸ਼ਤਾ’ ਵਿੱਚ ਲੀਡ ਰੋਲ ਨਿਭਾਏਗੀ ਸ਼ਾਹਿਦ ਦੀ ਭੈਣ ਸਨ੍ਹਾ


ਸ਼ਾਹਿਦ ਕਪੂਰ ਦੀ ਭੈਣ ਸਨ੍ਹਾ ਕਪੂਰ ਜਲਦ ਹੀ ਫਿਲਮ ‘ਸਰੋਜ ਕਾ ਰਿਸ਼ਤਾ’ ਵਿੱਚ ਦਿਖਾਈ ਦੇਵੇਗੀ। ਫਿਲਮ ਵਿੱਚ ਉਸ ਦੇ ਨਾਲ ਕੁਮੁਦ ਮਿਸ਼ਰਾ, ਗੌਰਵ ਪਾਂਡੇ ਅਤੇ ਰਣਦੀਪ ਰਾਏ ਵਰਗੇ ਕਲਾਕਾਰ ਹੋਣਗੇ। ਅਭਿਸ਼ੇਕ ਸਕਸੈਨਾ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ਦੀ ਕਹਾਣੀ ਦੀਪਕ ਕਪੂਰ ਭਾਰਦਵਾਜ ਨੇ ਲਿਖੀ ਹੈ। ਇਹ ਫਿਲਮ ਭਾਰਤ ਵਿੱਚ ਮੋਟਾਪੇ ਨੂੰ ਲੈ ਕੇ ਬਣਾਏ ਜਾਣ ਵਾਲੇ ਮਜ਼ਾਕ (ਬਾਡੀ ਸ਼ੇਮਿੰਗ) ਦੇ ਆਲੇ ਦੁਆਲੇ ਲਿਖੀ ਗਈ ਹੈ। ਇਸ ਵਿੱਚ ਪਿਓ-ਧੀ ਦੀ ਭੂਮਿਕਾ ਨਿਭਾ ਰਹੇ ਕੁਮੁਦ ਮਿਸ਼ਰਾ ਅਤੇ ਸਨ੍ਹਾ ਕਪੂਰ ਦੇ ਰਿਸ਼ਤੇ ਨੂੰ ਵੀ ਦਰਸਾਇਆ ਜਾਏਗਾ।
ਇਸ ਦੇ ਨਾਲ ਫਿਲਮ ਵਿੱਚ ਗੌਰਵ, ਰਣਦੀਪ ਅਤੇ ਸਨ੍ਹਾ ਨੂੰ ਲੈ ਕੇ ਲਵ ਟ੍ਰੈਂਗਲ ਵੀ ਦੇਖਣ ਨੂੰ ਮਿਲੇਗਾ। ਫਿਲਮ ਦੀ ਸ਼ੂਟਿੰਗ ਜੁਲਾਈ ਤੋਂ ਮੁੰਬਈ ਤੇ ਗਾਜੀਆਬਾਦ ਵਿੱਚ ਸ਼ੁਰੂ ਹੋਵੇਗੀ। ਇਹ ਫਿਲਮ ਇਸ ਸਾਲ ਦੇ ਅਖੀਰ ਤੱਕ ਰਿਲੀਜ਼ ਹੋ ਸਕਦੀ ਹੈ।