ਸਰਵਣ ਫਿਲੌਰ ਨੇ ਕਿਹਾ: ਇਕ ਵੱਡਾ ਅਕਾਲੀ ਆਗੂ ਬਚਾਉਣ ਲਈ ਮੈਨੂੰ ਫਸਾ ਦਿੱਤਾ ਗਿਐ

sarwan singh phillaur
ਜਲੰਧਰ, 8 ਅਪ੍ਰੈਲ (ਪੋਸਟ ਬਿਊਰੋ)- ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਬਾਰੇ ਨਸ਼ਾ ਤਸਕਰੀ ਕੇਸ ਵਿੱਚ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਨੇ ਕਿਹਾ ਕਿ ਇਕ ਵੱਡਾ ਅਕਾਲੀ ਆਗੂ ਬਚਾਉਣ ਦੀ ਸਿਆਸੀ ਸਾਜ਼ਿਸ਼ ਹੇਠ ਉਨ੍ਹਾਂ ਨੂੰ ਪੁੱਤਰ ਸਮੇਤ ਫਸਾਇਆ ਗਿਆ ਹੈ।
ਸਰਵਣ ਸਿੰਘ ਫਿਲੌਰ ਨੇ ਕਿਹਾ, ‘ਜਗਦੀਸ਼ ਭੋਲਾ ਨੇ ਮੇਰਾ, ਮੇਰਾ ਪੁੱਤਰ ਦਮਨਵੀਰ ਸਿੰਘ ਫਿਲੌਰ ਅਤੇ ਇਕ ਸਾਬਕਾ ਮੰਤਰੀ ਦਾ ਨਾਂ ਪੁੱਛ ਪੜਤਾਲ ਵਿਚ ਲਿਆ ਸੀ, ਪਰ ਈ ਡੀ ਨੇ ਸਿਰਫ ਮੇਰੇ ਤੇ ਮੇਰੇ ਪੁੱਤਰ ਵਿਰੁੱਧ ਕਾਰਵਾਈ ਕੀਤੀ, ਉਸ ਸਾਬਕਾ ਮੰਤਰੀ ਨੂੰ ਇਕੋ ਵਾਰ ਪੁੱਛ ਪੜਤਾਲ ਲਈ ਸੱਦ ਕੇ ਮੁੱਦਾ ਰਫਾ ਦਫਾ ਕਰ ਦਿੱਤਾ ਗਿਆ।’ ਫਿਲੌਰ ਨੇ ਇਥੋਂ ਤੱਕ ਕਿਹਾ ਕਿ ਕੇਂਦਰ ਸਰਾਕਰ ਵਿਰੋਧੀਆਂ ਨੂੰ ਦਬਾਉਣ ਲਈ ਈ ਡੀ ਨੂੰ ਮੋਹਰੇ ਵਾਂਗ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਈ ਡੀ ਵੱਲੋਂ ਉਨ੍ਹਾਂ ਦੀ ਜਾਂ ਉਨ੍ਹਾਂ ਦੇ ਪੁੱਤਰ ਦਮਨਵੀਰ ਦੀ ਪ੍ਰਾਪਰਟੀ ਅਟੈਚ ਕਰਨ ਦੀ ਕਾਰਵਾਈ ਨਾਲ ਸਬੰਧਤ ਕੋਈ ਹੁਕਮ ਉਨ੍ਹਾਂ ਨੂੰ ਅਜੇ ਤੱਕ ਨਹੀਂ ਮਿਲਿਆ।