ਸਰਜੀਕਲ ਸਟਰਾਈਕ ਮਾਮਲਾ ਪੁਲਸ ਨੇ ਕਿਹਾ: ਰਾਹੁਲ ਤੇ ਕੇਜਰੀਵਾਲ ਵਿਰੁੱਧ ਸੁਣਵਾਈ ਅਦਾਲਤ ਦੇ ਅਧਿਕਾਰ ਖੇਤਰ ‘ਚ ਨਹੀਂ

rahul gandhi
ਨਵੀਂ ਦਿੱਲੀ, 17 ਫਰਵਰੀ (ਪੋਸਟ ਬਿਊਰੋ)- ਦਿੱਲੀ ਪੁਲਸ ਨੇ ਇਥੋਂ ਦੀ ਅਦਾਲਤ ਨੂੰ ਕਿਹਾ ਕਿ ਪਿਛਲੇ ਸਾਲ ਫੌਜ ਦੇ ਸਰਜੀਕਲ ਸਟਰਾਈਕ ਬਾਰੇ ਸਵਾਲ ਉਠਾਏ ਜਾਣ ;ਤੇ ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ ਸਣੇ ਛੇ ਜਣਿਆਂ ਦੇ ਵਿਰੁੱਧ ਦਾਇਰ ਰਿੱਟ ਦੀ ਸੁਣਵਾਈ ਇਸ ਅਦਾਲਤ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ।
ਐਡੀਸ਼ਨਲ ਚੀਫ ਮੈਟਰੋਪਾਲੀਟਨ ਮੈਜਿਸਟਰੇਟ ਗਗਨਦੀਪ ਸਿੰਘ ਦੇ ਕੋਲ ਦਾਖਲ ਸਟੇਟਸ ਰਿਪੋਰਟ ਵਿੱਚ ਪੁਲਸ ਨੇ ਕਿਹਾ ਕਿ ਸਰਜੀਕਲ ਸਟਰਾਈਕ ਬਾਰੇ ਬਿਆਨ ਜਿਸ ਇਲਾਕੇ ਵਿੱਚ ਦਿੱਤੇ ਗਏ, ਉਹ ਇਸ ਅਦਾਲਤ ਦੇ ਅਧਿਕਾਰ ਖੇਤਰ ਵਿੱਚ ਨਹੀਂ। ਸ਼ਿਕਾਇਤ ਕਰਤਾ ਦੇ ਵਕੀਲ ਰਕਸ਼ਪਾਲ ਸਿੰਘ ਨੇ ਇਸ ਰਿਪੋਰਟ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਜੇ ਜੁਰਮ ਕਿਤੇ ਹੋਰ ਥਾਂ ਹੋਇਆ ਹੋਵੇ ਤਾਂ ਕਿਸੇ ਹੋਰ ਥਾਂ ਉੱਤੇ ‘ਜ਼ੀਰੋ ਐੱਫ ਆਈ ਆਰ’ ਦਰਜ ਕੀਤੀ ਜਾ ਸਕਦੀ ਸੀ ਤੇ ਬਾਅਦ ਵਿੱਚ ਅਗਲੀ ਜਾਂਚ ਲਈ ਇਸ ਨੂੰ ਸੰਬੰਧਤ ਥਾਣੇ ਵਿੱਚ ਭੇਜ ਦਿੱਤਾ ਜਾਂਦਾ ਹੈ। ਇਸ ਕੇਸ ਵਿੱਚ ਅਗਲ ਸੁਣਵਾਈ ਦੀ ਤਰੀਕ ਅਦਾਲਤ ਨੇ 22 ਮਾਰਚ ਦੀ ਨਿਰਧਾਰਤ ਕੀਤੀ ਹੈ।