ਸਭ ਤੋਂ ਮੋਟੀ ਔਰਤ ਦਾ ਭਾਰ ਮੁੰਬਈ ਦੇ ਡਾਕਟਰਾਂ ਦੀ ਮਿਹਨਤ ਨਾਲ 262 ਕਿਲੋ ਘਟਿਆ

fatest women
ਮੁੰਬਈ, 13 ਅਪ੍ਰੈਲ (ਪੋਸਟ ਬਿਊਰੋ)- ਮੁੰਬਈ ਦੇ ਡਾਕਟਰ ਦੁਨੀਆ ਦੀ ਸਭ ਤੋਂ ਮੋਟੀ ਔਰਤ ਅਤੇ ਮਿਸਰ ਦੀ ਨਾਗਰਿਕ ਇਮਾਨ ਅਹਿਮਦ ਦਾ ਭਾਰ ਘਟਾਉਣ ਵਿੱਚ ਸਫਲ ਰਹੇ ਹਨ। ਉਸ ਦਾ ਭਾਰ 262 ਕਿਲੋਗ੍ਰਾਮ ਘਟ ਗਿਆ ਹੈ। ਇਮਾਨ ਦੇ ਮੁੰਬਈ ਆਉਣ ਦੇ ਦੋ ਮਹੀਨੇ ਵਿੱਚ ਇਹ ਬਦਲਾਅ ਆਇਆ ਹੈ। ਕੁੱਲ 500 ਕਿਲੋਗ੍ਰਾਮ ਭਾਰੀ ਇਸ ਔਰਤ ਦਾ ਆਪਰੇਸ਼ਨ ਦੇ ਬਾਅਦ ਸਰੀਰ ਦਾ ਭਾਰ ਘਟ ਕੇ ਅੱਧਾ ਹੋ ਗਿਆ ਹੈ।
ਇਮਾਨ ਅਹਿਮਦ ਦਾ ਇਲਾਜ ਕਰ ਰਹੇ ਪ੍ਰਸਿੱਧ ਬੇਰਿਏਟਿ੍ਰਕ ਸਰਜਨ ਡਾ. ਮੁਫਜ਼ਲ ਲੱਕੜਵਾਲਾ ਨੇ ਆਪਣੇ ਬਲਾਗ ਵਿੱਚ ਲਿਖਿਆ ਹੈ ਕਿ ਮਿਸਰ ਦੀ ਔਰਤ ਨੇ ਹੁਣ ਤੱਕ 262 ਕਿਲੋਗ੍ਰਾਮ ਭਾਰ ਘਟ ਕਰ ਲਿਆ ਹੈ। ਉਸ ਦਾ ਇਲਾਜ ਮੁੰਬਈ ਦੇ ਸੈਫੀ ਹਸਪਤਾਲ ਵਿੱਚ ਚੱਲ ਰਿਹਾ ਹੈ। ਇਮਾਨ ਦਾ ਭਾਰ ਘਟਾਉਣ ਲਈ ਡਾ. ਲੱਕੜਵਾਲਾ ਦੀ ਟੀਮ ਨੇ ਸੱਤ ਮਾਰਚ ਨੂੰ ਉਸ ਦੀ ਅੱਧੇ ਘੰਟੇ ਦੀ ਸਰਜਰੀ ਕੀਤੀ ਸੀ, ਜਿਸ ਨੂੰ ਲੇਪ੍ਰੋਸਕੋਪਿਕ ਸਲੀਵ ਗੈਸਟ੍ਰੇਕਟਾਮੀ ਕਿਹਾ ਜਾਂਦਾ ਹੈ। ਅੱਧੇ ਘੰਟੇ ਦੀ ਇਸ ਸਰਜਰੀ ਵਿੱਚ ਉਸ ਦੇ ਪੇਟ ਦੇ ਸਾਈਜ਼ ਨੂੰ 75 ਫੀਸਦੀ ਤੱਕ ਘੱਟ ਕੀਤਾ ਗਿਆ, ਪਰ ਇਸ ਤੋਂ ਪਹਿਲਾ ਡਾਈਟ ਕੰਟਰੋਲ ਦੇ ਨਾਲ ਇਸ ਦਾ ਭਾਰ ਕਰੀਬ 120 ਕਿਲੋ ਘੱਟ ਕਰ ਲਿਆ ਗਿਆ ਸੀ। ਇਮਾਨ ਦਾ ਹੁਣ ਤੱਕ ਕਈ ਵਾਰੀ ਆਪਰੇਸ਼ਨ ਕੀਤਾ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਔਰਤ ਨੂੰ ਸਰਜਰੀ ਦੇ ਬਾਅਦ ਰੋਜ਼ ਦੋ ਘੰਟੇ ਫਿਜ਼ਿਓਥੈਰੇਪੀ ਦਿੱਤੀ ਜਾਂਦੀ ਹੈ, ਜਿਸ ਨਾਲ ਉਸ ਦੇ ਭਾਰ ਵਿੱਚ ਹੋਰ ਕਮੀ ਆ ਰਹੀ ਹੈ। ਉਹ ਫਿਲਹਾਲ ਤਰਲ ਪਦਾਰਥ ਲੈ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਿਸ ਜੀਨ ਦੇ ਕਾਰਨ ਇਮਾਨ ਦੇ ਸਰੀਰ ਵਿੱਚ ਮੋਟਾਪਾ ਵਧ ਰਿਹਾ ਹੈ, ਉਹ ਐਲ ਈ ਪੀ ਆਰ ਜੀਨ ਵਿੱਚ ਹੋਮੋਜਯਗਸ ਮਿਸੇਂਸ ਵੈਰੀਯੰਟ ਹੈ।
ਯੂਨੀਵਰਸਿਟੀ ਆਫ ਮੈਰੀਲੈਂਡ ਸਕੂਲ ਆਫ ਮੈਡੀਸਨ ਦੇ ਇਕ ਡਾਇਬੀਟੀਜ਼ ਮੈਡੀਸਨ ਪ੍ਰੋਗਰਾਮ ਵਿੱਚ ਇਹ ਜੀਨ ਡਿਟੇਕਟ ਹੋਇਆ ਸੀ। ਉਨ੍ਹਾਂ ਮੁਤਾਬਕ ਸ਼ਾਇਦ ਇਸ ਪੂਰੀ ਦੁਨੀਆ ਵਿੱਚ ਇਮਾਨ ਨੂੰ ਇਸ ਜੀਨ ਨੇ ਪ੍ਰਭਾਵਿਤ ਕੀਤਾ ਹੈ। ਇਹ ਸੀਨੀਅਰ ਲੋਕਨ ਸਿੰਡਰੋਮ ਤੋਂ ਵੀ ਪੀੜਤ ਹੈ, ਪਰ ਇਹ ਉਨ੍ਹਾਂ ਦੇ ਮੋਟਾਪੇ ਦਾ ਕਾਰਨ ਨਹੀਂ ਹੈ।