ਸਫਲਤਾ ਦੀ ਗਾਰੰਟੀ ਹਨ ਆਮਿਰ ਖਾਨ

aamir khan
ਸ਼ਾਹਰੁਖ ਖਾਨ ਕੁਝ ਸਮਾਂ ਪਹਿਲਾਂ ਤੱਕ ਓਵਰਸੀਜ ਕਿੰਗ ਹੋਇਆ ਕਰਦੇ ਸਨ, ਪਰ ਅੱਜ ਉਹ ਰੁਤਬਾ ਆਮਿਰ ਖਾਨ ਨੂੰ ਹਾਸਲ ਹੈ। ਸ਼ਾਹਰੁਖ ਤੇ ਸਲਮਾਨ ਤੋਂ ਜ਼ਿਆਦਾ ਹੁਣ ਆਮਿਰ ਦੀਆਂ ਫਿਲਮਾਂ ਵਿਦੇਸ਼ਾਂ ਵਿੱਚ ਧੂਮ ਮਚਾ ਰਹੀਆਂ ਹਨ। ਉਨ੍ਹਾਂ ਦੀ ‘ਦੰਗਲ’ ਨੇ ਚੀਨ ਵਿੱਚ ਅਜਿਹਾ ਰਿਕਾਰਡ ਬਣਾਇਆ, ਜਿਸ ਨੂੰ ਤੋੜ ਸਕਣਾ ਕਿਸੇ ਦੇ ਵੱਸ ਦੀ ਗੱਲ ਨਜ਼ਰ ਨਹੀਂ ਆਉਂਦੀ। ਆਮਿਰ ਖਾਨ ‘ਬਾਲੀਵੁੱਡ ਬਲਾਕ ਬਸਟਰ’ ਦੀ ਗਾਰੰਟੀ ਬਣ ਚੁੱਕੇ ਹਨ। ਬਾਲੀਵੁੱਡ ਦਾ ਕੋਈ ਦਿੱਗਜ ਅੱਜ ਕੁਲੈਕਸ਼ਨ ਵਿੰਡੋ ‘ਤੇ ਉਨ੍ਹਾਂ ਦੇ ਸਾਹਮਣੇ ਟਿਕ ਨਹੀਂ ਰਿਹਾ। ਬਾਲੀਵੁੱਡ ਦੀਆਂ ਫਿਲਮਾਂ ਦੀ ਕਮਾਈ ਦੇ 100 ਕਰੋੜ ਕਲੱਬ ਦੇ ਅਸਲ ਸ਼ਹਿਨਸ਼ਾਹ ਉਹੀ ਹਨ।
‘ਬਾਹੂਬਲੀ 2’ ਨੇ ਬੇਸ਼ੱਕ ਕਾਮਯਾਬੀ ਦਾ ਝੰਡਾ ਦੁਨੀਆ ‘ਚ ਲਹਿਰਾ ਦਿੱਤਾ, ਪਰ ਵਰਲਡ ਵਾਈਡ ਕੁਲੈਕਸ਼ਨ ਦੇ ਮਾਮਲੇ ਵਿੱਚ ਉਹ ਆਮਿਰ ਦੀ ‘ਦੰਗਲ’ ਤੋਂ ਪਿੱਛੇ ਰਹੀ। ‘ਦੰਗਲ’ ਨੇ ਕਮਾਈ ਦੇ ਕੇਸ ਵਿੱਚ ਪਿਛਲੇ ਕਈ ਰਿਕਾਰਡ ਤੋੜਦੇ ਹੋਏ ਕਈ ਨਵੇਂ ਰਿਕਾਰਡ ਬਣਾਏ। ਆਮਿਰ ਕਿਸੇ ਵੀ ਵੱਡੀ ਫਿਲਮ ਵਿੱਚ ਜਾਨ ਫੂਕ ਦੇਣ ਦੇ ਮਾਹਰ ਹਨ। ਉਹ ਪਹਿਲੀ ਵਾਰ ਅਮਿਤਾਭ ਨਾਲ ‘ਠੱਗਸ ਆਫ ਹਿੰਦੋਸਤਾਨ’ ਕਰ ਰਹੇ ਹਨ। ਵਿਜੇ ਕ੍ਰਿਸ਼ਨ ਅਚਾਰੀਆ ਨਿਰਦੇਸ਼ਿਤ ਇਹ ਅਗਲੇ ਸਾਲ ਦੀਵਾਲੀ ‘ਤੇ ਆਏਗੀ। ਅਮਿਤਾਭ ਤੇ ਆਮਿਰ ਦੀ ਜੋੜੀ ਨੂੰ ਲੈ ਕੇ ਦਰਸ਼ਕਾਂ ਵਿੱਚ ਬੇਹੱਦ ਉਤਸੁਕਤਾ ਹੈ। ਇਸ ਨੂੰ ਯਸ਼ਰਾਜ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ ਦੱਸਿਆ ਜਾ ਰਿਹਾ ਹੈ। ਆਸ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਭਾਰਤ ਅੰਦਰ 400 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਸਕਦੀ ਹੈ। ਆਮਿਰ ਦੇ ਸਾਬਕਾ ਮੈਨੇਜਰ ਅਦਵੈਤ ਚੰਦਨ ਵੱਲੋਂ ਰਿਲੀਜ਼ ‘ਸੀਕ੍ਰੇਟ ਸੁਪਰਸਟਾਰ’ ਰਿਲੀਜ਼ ਨੂੰ ਤਿਆਰ ਹੈ।