ਸਫਲਤਾ ਦੀ ਗਾਰੰਟੀ ਨਹੀਂ ਹੌਟ ਸੀਨ : ਰਿਚਾ

richa chadda
ਸਾਲ 2008 ਵਿੱਚ ਫਿਲਮ ‘ਓਏ ਲੱਕੀ ਲੱਕੀ ਓਏ’ ਵਿੱਚ ਇੱਕ ਮਾਮੂਲੀ ਜਿਹੇ ਰੋਲ ਨਾਲ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੀ ਰਿਚਾ ਚੱਢਾ ਨੂੰ ਸਾਲ 2012 ਦੀ ਫਿਲਮ ‘ਗੈਂਗਸ ਆਫ ਵਾਸੇਪੁਰ’ ਨਾਲ ਅਸਲੀ ਪਛਾਣ ਮਿਲੀ। ਇਸ ਤੋਂ ਬਾਅਦ ਉਸ ਨੇ ਆਪਣੀ ਹਰ ਫਿਲਮ ਨਾਲ ਨਵੀਂ ਪਛਾਣ ਬਣਾਈ।
ਫਿਲਮਾਂ ਵਿੱਚ ਹੌਟ ਸੀਨ ਤੋਂ ਰਿਚਾ ਨੂੰ ਕਦੇ ਪਰਹੇਜ਼ ਨਹੀਂ ਰਿਹਾ, ਪਰ ਉਸ ਦਾ ਕਹਿਣਾ ਹੈ ਕਿ ਸਿਰਫ ਇਨ੍ਹਾਂ ਦੇ ਦਮ ਉੱਤੇ ਕੋਈ ਫਿਲਮ ਹਿੱਟ ਨਹੀਂ ਹੋ ਸਕਦੀ। ਚਰਚਾ ਹੈ ਕਿ ਉਸ ਦੀ ਅਗਲੀ ਫਿਲਮ ‘ਕੈਬਰੇ’ ਵਿੱਚ ਅਜਿਹੀ ਕਈ ਸੀਨ ਹਨ। ਇਸ ਬਾਰੇ ਰਿਚਾ ਨੇ ਕਿਹਾ, ”ਪਤਾ ਨਹੀਂ ਕੌਣ ਇਹ ਗੱਲਾਂ ਫੈਲਾ ਰਿਹਾ ਹੈ। ਕੁਝ ਫਿਲਮਕਾਰਾਂ ਨੂੰ ਲੱਗਦਾ ਹੈ ਕਿ ਆਪਣੀ ਫਿਲਮ ਦੇ ਪ੍ਰਮੋਸ਼ਨ ਵਿੱਚ ਏਦਾਂ ਦੀਆਂ ਗੱਲਾਂ ਕਰ ਕੇ ਦਰਸ਼ਕਾਂ ਨੂੰ ਭਰਮਾਇਆ ਜਾ ਸਕਦਾ ਹੈ। ਉਂਝ ਸਿਰਫ ਹੌਟ ਸੀਨਸ ਨਾਲ ਫਿਲਮਾਂ ਨੂੰ ਸਫਲਤਾ ਨਹੀਂ ਮਿਲਦੀ। ਫਿਲਮ ਦੀ ਕਹਾਣੀ ‘ਚ ਇੱਕ ਪੱਤਰਕਾਰ ਇੱਕ ਸੁਪਰਸਟਾਰ ਦਾ ਇੰਟਰਵਿਊ ਲੈਣ ਜਾਂਦਾ ਹੈ ਤੇ ਉਸ ਨੂੰ ਉਸ ਨਾਲ ਪਿਆਰ ਹੋ ਜਾਂਦਾ ਹੈ। ਦੋਵੇਂ ਮਿਲਣ ਲੱਗਦੇ ਹਨ। ਇਸ ਵਿੱਚ ਇੱਕ ਕਿਸਿੰਗ ਸੀਨ ਵੀ ਹੈ। ਮੈਂ ਇਹ ਫਿਲਮ ਆਪਣੇ ਡਾਂਸ ਦੇ ਪੈਸ਼ਨ ਦੀ ਵਜ੍ਹਾ ਨਾਲ ਵੀ ਕੀਤੀ ਹੈ।”
ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਫਿਲਮ ‘ਗੈਂਗਸ ਆਫ ਵਾਸੇਪੁਰ’ ਨਾਲ ਅਭਿਨੈ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇਸ ਵਿੱਚ ਰਿਚਾ ਨੂੰ ਨਗਮਾ ਖਾਤੂਨ ਦੀ ਭੂਮਿਕਾ ਵਿੱਚ ਦੇਖਿਆ ਗਿਆ ਸੀ। ਉਸ ਨੇ ਕਿਹਾ, ”ਇਸ ਫਿਲਮ ਨਾਲ ਮੈਨੂੰ ਇੱਕ ਨਵੀਂ ਪਛਾਣ ਮਿਲੀ ਤੇ ਉਹ ਕਿਸੇ ਵੀ ਕਲਾਕਾਰ ਲਈ ਇੱਕ ਸ਼ਾਨਦਾਰ ਟ੍ਰੇਨਿੰਗ ਖੇਤਰ ਸੀ।”